ਕਿਸੇ ਵੀ ਹਾਲਤ ਵਿਚ ਕਿਸਾਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ : ਕੁਲਦੀਪ ਸਿੰਘ ਧਾਲੀਵਾਲ

0
153
Auction of vacant plots in markets, Every decision is in the interest of farmers, Joint meeting on September 9
Auction of vacant plots in markets, Every decision is in the interest of farmers, Joint meeting on September 9
  • ਨਰਮੇ ‘ਤੇ ਆੜਤ ਬਾਰੇ ਫੈਸਲਾ ਆੜਤੀਆਂ, ਨਰਮਾਂ ਕਿਸਾਨਾਂ ਅਤੇ ਕਾਟਨ ਫੈਕਟਰੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਵਿਚ 9 ਸਤੰਬਰ ਨੂੰ ਲਿਆ ਜਾਵੇਗਾ: ਕੁਲਦੀਪ ਸਿੰਘ ਧਾਲੀਵਾਲ
  • ਖੇਤੀਬਾੜੀ ਮੰਤਰੀ ਨੇ ਆੜਤੀਆਂ ਦੀਆਂ ਮੰਡੀਆਂ ਵਿਚ ਖਾਲੀ ਪਲਾਟਾ ਦੀ ਨਿਲਾਮੀ ਸਮੇਤ ਕਈ ਮੰਗਾਂ ਮੰਨੀਆਂ
ਚੰਡੀਗੜ੍ਹ, PUNJAB NEWS (A joint meeting of Aartis, soft farmers and representatives of cotton factories) : ਪੰਜਾਬ ਸਰਕਾਰ ਦਾ ਹਰ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਹੋਵੇਗਾ ਕਿਸੇ ਵੀ ਹਾਲਤ ਵਿਚ ਕਿਸਾਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਇੱਥੇ ਆੜਤੀਆਂ ਦੇ ਵਫਦ ਨਾਲ ਮੀਟੰਗ ਦੌਰਾਨ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਹਰ ਫੈਸਲਾ ਸੂਬੇ ਦੀ ਖੇਤੀ ਨੂੰ ਬਚਾਉਣ ਅਤੇ ਕਿਸਾਨੀ ਨੂੰ ਲਾਹੇਵੰਦ ਬਣਾਉਣ ਦੇ ਮੰਤਵ ਨਾਲ ਲਿਆ ਜਾਵੇਗਾ।

Auction of vacant plots in markets, Every decision is in the interest of farmers, Joint meeting on September 9
Auction of vacant plots in markets, Every decision is in the interest of farmers, Joint meeting on September 9

ਮੀਟਿੰਗ ਵਿਚ ਆੜਤੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਕਈ ਮੰਗਾਂ ਨੂੰ ਮੌਕੇ ‘ਤੇ ਹੱਲ ਕੀਤਾ

ਆੜਤੀਆਂ ਦੇ ਵਫਦ ਨੇ ਨਰਮੇ ਦੀ ਫਸਲ ‘ਤੇ ਖੇਤੀਬਾੜੀ ਮੰਤਰੀ ਵਲੋਂ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਇਲਾਵਾ ਕਈ ਮੰਗਾ ਬਾਰੇ ਖੇਤੀਬਾੜੀ ਮੰਤਰੀ ਨਾਲ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਅਤੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨਾਲ ਲੰਮਾ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਵਿਚ ਆੜਤੀਆਂ ਦੀਆਂ ਚਿਰਾਂ ਤੋਂ ਲਟਕਦੀਆਂ ਕਈ ਮੰਗਾਂ ਨੂੰ ਮੌਕੇ ‘ਤੇ ਹੱਲ ਕੀਤਾ ਗਿਆ।

ਮੰਡੀਆਂ ਵਿੱਚ ਖਾਲੀ ਪਏ ਪਲਾਟ/ਦੁਕਾਨਾਂ ਦੀ ਨਿਲਾਮੀ ਜਲਦ ਕਰਵਾਉਣ ਦਾ ਫੈਸਲਾ

Auction of vacant plots in markets, Every decision is in the interest of farmers, Joint meeting on September 9
Auction of vacant plots in markets, Every decision is in the interest of farmers, Joint meeting on September 9

ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆੜਤੀਆਂ ਦੀ ਬੇਨਤੀ ‘ਤੇ ਸਰਕਾਰ ਨੇ ਮੰਡੀਆਂ ਵਿੱਚ ਖਾਲੀ ਪਏ ਪਲਾਟ/ਦੁਕਾਨਾਂ ਦੀ ਨਿਲਾਮੀ ਜਲਦ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਆੜਤੀਆਂ ਦੀਆਂ ਦੁਕਾਨਾਂ ਦੀ ਬਕਾਇਆ ਰਾਸ਼ੀ ਤੇ ਪੈਂਦੇ 24% ਵਿਆਜ਼ ਨੂੰ ਤਰਕਸੰਗਤ ਕਰਨ ਦਾ ਭਰੋਸਾ ਵੀ ਖੇਤੀਬਾੜੀ ਮੰਤਰੀ ਨੇ ਦਿੱਤਾ।

ਇਸ ਦੇ ਨਾਲ ਹੀ ਆੜਤੀਆਂ ਦੀ ਇੱਕ ਹੋਰ ਅਹਿਮ ਮੰਗ ਬਾਰੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਬਾਸਮਤੀ ਅਤੇ ਨਾਨ ਐਮ.ਐਸ.ਪੀ ਫ਼ਸਲਾਂ ਜਿੰਨਾਂ ਤੇ ਹਾਲੇ ਤੱਕ ਐਮ.ਐਸ.ਪੀ. ਨਹੀਂ ਹੈ, ਉਨਾਂ ਦੀ ਹਾਲ ਦੀ ਘੜੀ ਲੈਂਡ ਮੈਪਿੰਗ ਨਹੀਂ ਕਰਵਾਈ ਜਾਵੇਗੀ।

ਨਰਮੇ ਦੀ ਆੜਤ ਦੇ ਬਾਰੇ ਫੈਸਲਾ ਕਰਨ ਲਈ 9 ਸਤੰਬਰ ਨੂੰ ਆੜਤੀਆਂ, ਨਰਮਾਂ ਕਿਸਾਨਾਂ ਅਤੇ ਕਾਟਨ ਫੈਕਟਰੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਚੰਡੀਗੜ ਵਿਖੇ ਸੱਦੀ ਗਈ ਹੈ, ਜਿਸ ਵਿੱਚ ਨਰਮੇ ਦੀ ਫ਼ਸਲ ‘ਤੇ ਆੜਤ ਬਾਰੇ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ:  ਨਰਮੇਂ ‘ਤੇ ਆੜਤ 1 ਫੀਸਦ ਕੀਤੀ ਜਾਵੇਗੀ : ਧਾਲੀਵਾਲ

ਇਹ ਵੀ ਪੜ੍ਹੋ: ਸੜਕੀ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਨਿਰਦੇਸ਼

ਸਾਡੇ ਨਾਲ ਜੁੜੋ :  Twitter Facebook youtube

SHARE