ਆਬਕਾਰੀ ਵਿਭਾਗ ਵੱਲੋਂ ਵੱਡੀ ਤਲਾਸ਼ੀ ਮੁਹਿੰਮ ਦੌਰਾਨ 1,45,000 ਲੀਟਰ ਲਾਹਣ ਬਰਾਮਦ

0
165
Action against illegal trade in liquor, Search expedition, Liquor illegally on the banks of the river Sutlej

  • ਸਤਲੁਜ ਦਰਿਆ ਦੇ ਕੰਢਿਆਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਕੱਢਣ ‘ਤੇ ਰੋਕ ਲਗਾਉਣ ਲਈ ਚਾਰ ਟੀਮਾਂ ਦਾ ਗਠਨ ਕੀਤਾ
ਚੰਡੀਗੜ੍ਹ, PUNJAB NEWS () : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਅਪਣਾਈ ਗਈ ਜ਼ੀਰੋ ਸਹਿਨਸ਼ੀਲਤਾ ਨੀਤੀ ਦੇ ਚੱਲਦਿਆਂ ਆਬਕਾਰੀ ਵਿਭਾਗ ਅਤੇ ਲੁਧਿਆਣਾ ਪੱਛਮੀ ਤੇ ਪੂਰਬੀ ਦੇ ਸਮੁੱਚੇ ਆਬਕਾਰੀ ਪੁਲਿਸ ਮੁਲਾਜ਼ਮਾਂ ਨੇ ਅੱਜ ਇੱਕ ਵੱਡੀ ਤਲਾਸ਼ੀ ਮੁਹਿੰਮ ਦੌਰਾਨ 1,45,000 ਲੀਟਰ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ।

ਸਵੇਰੇ 5 ਵਜੇ ਤੋਂ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ

Action against illegal trade in liquor, Search expedition, Liquor illegally on the banks of the river Sutlej
Action against illegal trade in liquor, Search expedition, Liquor illegally on the banks of the river Sutlej
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਸਤਲੁਜ ਦਰਿਆ ਦੇ ਕੰਢਿਆਂ ‘ਤੇ ਗੈਰ-ਕਾਨੂੰਨੀ ਤੌਰ ‘ਤੇ ਸ਼ਰਾਬ ਕੱਢਣ ‘ਤੇ ਰੋਕ ਲਗਾਉਣ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਵੱਲੋਂ ਨੇ ਸਵੇਰੇ 5 ਵਜੇ ਤੋਂ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ।

27 ਕਿਲੋਮੀਟਰ ਦੇ ਖੇਤਰ ਵਿੱਚ ਖੋਜ ਮੁਹਿੰਮ ਨੂੰ ਅੰਜਾਮ ਦਿੱਤਾ

Action against illegal trade in liquor, Search expedition, Liquor illegally on the banks of the river Sutlej
Action against illegal trade in liquor, Search expedition, Liquor illegally on the banks of the river Sutlej
ਤਲਾਸ਼ੀ ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਟੀਮਾਂ ਵੱਲੋਂ ਲੁਧਿਆਣਾ ਜਿਲ੍ਹੇ ਦੇ ਪਿੰਡਾਂ ਭੋਲੇਵਾਲ, ਜੱਦੀਦ, ਭੋਡੇ, ਤਲਵਣ, ਰਾਜਾਪੁਰ, ਭਾਗੀਆ, ਖਹਿਰਾ ਬੇਟ, ਉਚਾ ਪਿੰਡ ਧਗੇੜਾ, ਭੂੰਦੜੀ, ਸੰਗੋਵਾਲ, ਮੀਉਵਾਲ ਗੋਰਸੀਆਂ, ਹਾਕਮਰਾਏ ਬੇਟ, ਬਾਗੀਆਂ ਅਤੇ ਬੁਰਜ ਦੇ ਲਗਭਗ 27 ਕਿਲੋਮੀਟਰ ਦੇ ਖੇਤਰ ਵਿੱਚ ਖੋਜ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ।

8 ਕੁਇੰਟਲ ਲੱਕੜ ਵੀ ਮੌਕੇ ‘ਤੇ ਨਸ਼ਟ ਕੀਤੀ

Action against illegal trade in liquor, Search expedition, Liquor illegally on the banks of the river Sutlej
Action against illegal trade in liquor, Search expedition, Liquor illegally on the banks of the river Sutlej
ਬੁਲਾਰੇ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਲਗਭਗ 1,45,000 ਲੀਟਰ ਲਾਹਣ ਬਰਾਮਦ ਕੀਤੀ ਗਈ ਅਤੇ ਨਦੀ ਦੇ ਕਿਨਾਰਿਆਂ ਦੇ ਬਾਹਰ ਲਾਵਾਰਿਸ ਹੋਣ ਕਾਰਨ ਮੌਕੇ ‘ਤੇ ਨਸ਼ਟ ਕਰ ਦਿੱਤੀ ਗਈ, 18 ਤੋਂ ਵੱਧ ਅਸਥਾਈ ਚੁੱਲੇ ਜਿੰਨ੍ਹਾਂ ਦੀ ਵਰਤੋਂ ਭੱਠੀ ਵਜੋਂ ਕੀਤੀ ਜਾਂਦੀ ਸੀ ਅਤੇ ਇੰਨ੍ਹਾਂ ਲਈ ਵਰਤੀ ਜਾਣ ਵਾਲੀ 8 ਕੁਇੰਟਲ ਲੱਕੜ ਵੀ ਮੌਕੇ ‘ਤੇ ਨਸ਼ਟ ਕੀਤੀ ਗਈ, ਜਦੋੰ ਕਿ 6 ਵੱਡੇ ਲੋਹੇ ਦੇ ਡਰੰਮ, 2 ਬਰਤਨ ਅਤੇ ਤਿੰਨ ਪਾਈਪਾਂ ਜ਼ਬਤ ਕਰ ਲਈਆ ਗਈਆਂ।
Action against illegal trade in liquor, Search expedition, Liquor illegally on the banks of the river Sutlej
Action against illegal trade in liquor, Search expedition, Liquor illegally on the banks of the river Sutlej
ਇਸ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਆਬਕਾਰੀ ਅਤੇ ਪੁਲਿਸ ਟੀਮਾਂ ਨੂੰ ਵਧਾਈ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਤੇ ਕਾਰਵਾਈਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇ।
SHARE