ਜ਼ਮੀਨ ਖਿਸਕਣ ਕਰਕੇ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ

0
175
Landslides on Jammu-Srinagar National Highway
Landslides on Jammu-Srinagar National Highway

ਇੰਡੀਆ ਨਿਊਜ਼, ਜੰਮੂ-ਕਸ਼ਮੀਰ ਨਿਊਜ਼ (Landslides on Jammu-Srinagar National Highway): ਜੰਮੂ-ਕਸ਼ਮੀਰ ਦੇ ਰਾਮਬਨ ਦੇ ਬਨਿਹਾਲ ਵਿਖੇ ਜ਼ਮੀਨ ਖਿਸਕਣ ਕਾਰਣ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਹੈ, ਜਿਸ ਕਾਰਣ ਇੱਥੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਮੂ-ਕਸ਼ਮੀਰ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਇੱਥੇ ਪੱਥਰ ਡਿੱਗਣ ਕਾਰਣ ਸੜਕ ‘ਚ ਰੁਕਾਵਟ ਆਈ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ ਹੁਣ ਜੰਮੂ ਸ਼ਹਿਰ ਵਿੱਚ ਮੌਸਮ ਸਾਫ਼ ਹੈ। ਮੌਸਮ ‘ਚ ਸੁਧਾਰ ਹੋਣ ਨਾਲ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਪਰ ਹੁੰਮਸ ਅਜੇ ਵੀ ਜਾਰੀ ਹੈ।

10 ਸਤੰਬਰ ਨੂੰ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਗਿਆਨ ਕੇਂਦਰ ਸ੍ਰੀਨਗਰ ਅਨੁਸਾਰ 10 ਸਤੰਬਰ ਨੂੰ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ, ਪਰ ਆਉਣ ਵਾਲੇ ਦਿਨਾਂ ‘ਚ ਮੌਸਮ ਸਾਫ਼ ਰਹੇਗਾ। ਦੱਸ ਦੇਈਏ ਕਿ ਜੰਮੂ ਵਿੱਚ ਦਿਨ ਦਾ ਤਾਪਮਾਨ 33.4 ਅਤੇ ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 22.1 ਡਿਗਰੀ ਸੈਲਸੀਅਸ ਰਿਹਾ।

ਟਾਡਾ ਵਿੱਚ 30.6 ਡਿਗਰੀ ਸੈਲਸੀਅਸ ਅਤੇ ਭਦਰਵਾਹ ਵਿੱਚ 29.7 ਡਿਗਰੀ ਸੈਲਸੀਅਸ ਸੀ। ਦਿਨ ਦਾ ਤਾਪਮਾਨ ਬਨਿਹਾਲ ਵਿੱਚ 28.4, ਬਟੋਤੇ ਵਿੱਚ 25.8, ਸ੍ਰੀਨਗਰ ਵਿੱਚ 30.0, ਪਹਿਲਗਾਮ ਵਿੱਚ 25.4 ਅਤੇ ਗੁਲਮਰਗ ਵਿੱਚ 18.0 ਸੀ।

ਇਹ ਵੀ ਪੜ੍ਹੋ: ਭਾਰਤ ਸਾਡਾ ਸਭ ਤੋਂ ਕਰੀਬੀ ਦੋਸਤ : ਸ਼ੇਖ ਹਸੀਨਾ

ਇਹ ਵੀ ਪੜ੍ਹੋ: ਮਯਾਂਮਾਰ ਦੇ 30,401 ਲੋਕਾਂ ਨੇ ਮਿਜ਼ੋਰਮ ਵਿੱਚ ਸ਼ਰਨ ਲਈ

ਸਾਡੇ ਨਾਲ ਜੁੜੋ :  Twitter Facebook youtube

SHARE