ਪਿੰਡ ਝੱਜੋਂ ਦੀ ਪੰਚਾਇਤ ਆਮ ਆਦਮੀ ਪਾਰਟੀ ਨਾਲ ਜੁੜੀ Aam Aadmi Party

0
222
Aam Aadmi Party

Aam Aadmi Party

ਪਿੰਡ ਦੀ ਪੰਚਾਇਤ ਦੇ ਫੈਸਲੇ ਦਾ ਅਸਰ ਬਾਕੀ ਪੰਚਾਇਤਾਂ ‘ਤੇ ਪੈ ਰਿਹਾ : ਨੀਨਾ ਮਿੱਤਲ

  • ਪਿੰਡ ਝੱਜੋਂ ਦੀ ਪੰਚਾਇਤ ਆਮ ਆਦਮੀ ਪਾਰਟੀ ਨਾਲ ਜੁੜੀ

  • ਪਿੰਡ ਦੇ ਗੁਰੂਦੁਆਰਾ ਸਾਹਿਬ ਵਿੱਚ ਹੋਏ ਸਾਦਾ ਸਮਾਗਮ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀ ਮੌਜੂਦਗੀ ਵਿੱਚ ਪਿੰਡ ਝੱਜੋ ਦੇ ਨਿਵਾਸੀਆਂ ਅਤੇ ਪੰਚਾਇਤ ਮੈਂਬਰਾਂ ਦਾ ਹਲਕਾ ਵਿਧਾਇਕ ਰਾਜਪੁਰਾ ਮੈਡਮ ਨੀਨਾ ਮਿੱਤਲ ਵੱਲੋਂ ਆਮ ਆਦਮੀ ਪਾਰਟੀ ਵਿੱਚ ਸਵਾਗਤ ਕੀਤਾ ਗਿਆ। ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨੂੰ ਸਰਕਾਰ ਦੇ ਹਰ ਮੰਚ ’ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। Aam Aadmi Party

ਕੁਲਦੀਪ ਸਿੰਘ
ਇੰਡੀਆ ਨਿਊਜ਼ ਮੋਹਾਲੀ
ਹਲਕਾ ਰਾਜਪੁਰਾ ਅਧੀਨ ਪੈਂਦੇ ਬਨੂੜ ਖੇਤਰ ਦੇ ਪਿੰਡ ਝੱਜ ਦੇ ਪਿੰਡ ਵਾਸੀਆਂ ਅਤੇ ਪੰਚਾਇਤ ਮੈਂਬਰਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਪਿੰਡ ਦੇ ਗੁਰੂ ਦੁਆਰਾ ਸਾਹਿਬ ਵਿਖੇ ਹੋਏ ਸਾਦਾ ਸਮਾਗਮ ਦੌਰਾਨ ਸੈਂਕੜੇ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਪੁਜੀਆਂ ਹੋਈਆਂ ਸਨ। ਹਲਕਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੇ ਪਿੰਡ ਦੇ ਲੋਕਾਂ ਅਤੇ ਸਮੁੱਚੀ ਪੰਚਾਇਤ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ। Aam Aadmi Party

ਪੰਚਾਇਤ ਨੇ ਇਮਾਨਦਾਰ ਸਰਕਾਰ ਦਾ ਪੱਖ ਚੁਣਿਆ

Aam Aadmi Party

ਹਲਕਾ ਵਿਧਾਇਕ ਨੀਨਾ ਮਿੱਤਲ ਨੇ ਪਿੰਡ ਦੀ ਪੰਚਾਇਤ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਸਮੇਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਪੰਚਾਇਤ ਦੇ ਇਸ ਫੈਸਲੇ ਤੋਂ ਖੁਸ਼ ਹਨ। ਪੰਚਾਇਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਝਾੜੂ ਫੜ ਕੇ ਪਿੰਡ ਵਿੱਚੋਂ ਭ੍ਰਿਸ਼ਟਾਚਾਰ,ਬੇਈਮਾਨੀ ਅਤੇ ਧੱਕੇਸ਼ਾਹੀਆਂ ਦਾ ਸਫ਼ਾਇਆ ਕਰ ਦਿੱਤਾ ਹੈ। ਵਿਧਾਇਕ ਨੇ ਕਿਹਾ ਕਿ ਇਲਾਕੇ ਦੇ ਹੋਰਨਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਬਣਾ ਚੁੱਕੀਆਂ ਹਨ। Aam Aadmi Party

‘ਆਪ’ ਵਿੱਚ ਸ਼ਾਮਲ ਹੋਏ

Aam Aadmi Party

ਪਿੰਡ ਝੱਜੋ ਦੀ ਸਰਪੰਚ ਸੁਰਜੀਤ ਕੌਰ,ਪਿੰਡ ਦੀ ਸਰਪੰਚ ਦੇ ਪਤੀ ਦੀਦਾਰ ਸਿੰਘ ਨੰਬਰਦਾਰ,ਪੰਚਾਇਤ ਮੈਂਬਰ ਅਮਰੀਕ ਸਿੰਘ,ਬਲਜਿੰਦਰ ਸਿੰਘ,ਰਾਜ ਸਿੰਘ,ਨਾਇਬ ਸਿੰਘ ਅਤੇ ਪਵਨ ਕੁਮਾਰ ਦੇ ਇਲਾਵਾ ਪਿੰਡ ਵਾਸੀ ਬਲਵਿੰਦਰ ਸਿੰਘ,ਬਲਦੇਵ ਸਿੰਘ ਸੂਰਤ ਸਿੰਘ,ਸੋਹਨ ਸਿੰਘ,ਅਵਤਾਰ ਸਿੰਘ ਪਿੰਡ ਬੁੱਢਣਪੁਰ ਤੋਂ ਗੁਰਵਿੰਦਰ ਕੰਬੋਜ ‘ਆਪ’ ਵਿੱਚ ਸ਼ਾਮਲ ਹੋਏ ਹਨ। Aam Aadmi Party

‘ਆਪ’ਵਿੱਚ ਪੰਚਾਇਤ ਨੂੰ ਸ਼ਾਮਲ ਕਰਨ ਵਾਲਾ ਸੂਤਰਧਾਰ

Aam Aadmi Party

ਅਵਤਾਰ ਸਿੰਘ ਬਨੂੜ ਪਿੰਡ ਦੀ ਪੰਚਾਇਤ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਨ ਦਾ ਸੂਤਰਧਾਰ ਹੈ। ਅਵਤਾਰ ਸਿੰਘ ਨੂੰ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਹੈ। ਉਹ ਇੱਕ NGO ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਝੱਜੋ ਦੀ ਪੰਚਾਇਤ ਟੀਮ ਦੇ ਇਲਾਵਾ ਪਿੰਡ ਦੇ ਵਸਨੀਕ ਕਾਫੀ ਸਮੇਂ ਤੋਂ ਸੰਪਰਕ ਵਿੱਚ ਸਨ। Aam Aadmi Party

Aam Aadmi Party

ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ ਨੇ ਕਿਹਾ ਕਿ ਪਿੰਡ ਝੱਜੋਂ ਦੇ ਵਾਸੀ ‘ਆਪ’ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਪਿੰਡ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਹੈ। ਇਸ ਮੌਕੇ ਕੋਆਰਡੀਨੇਟਰ ਗੁਰਜੀਤ ਸਿੰਘ ਕਰਾਲਾ, ਜਸਵਿੰਦਰ ਸਿੰਘ,ਯੂਥ ਪ੍ਰਧਾਨ ਸੋਨੀ ਸੰਧੂ, ਜਨਰਲ ਸਕੱਤਰ ਰਣਜੀਤ ਸਿੰਘ,ਰਜਿੰਦਰ ਧੀਮਾਨ ਹਾਜ਼ਰ ਸਨ। Aam Aadmi Party

Also Read :ਹਲਕਾ ਵਿਧਾਇਕ ਨੇ ਟਰਾਂਸਪੋਰਟ ਵਿਭਾਗ ਦੀ ਕੋਆਰਡੀਨੇਟਰ ਟੀਮ ਦਾ ਗਠਨ ਕੀਤਾ Coordinator Team Of Transport Department

Also Read :ਸਮਾਜ ਸੇਵੀ ਬਿਕਰਮਜੀਤ ਪਾਸੀ ਨੇ ਪ੍ਰਾਇਮਰੀ ਸਕੂਲ ਨੂੰ ਸਾਊਂਡ ਸਿਸਟਮ ਕੀਤਾ ਭੇਂਟ Bikramjit Passi

Connect With Us : Twitter Facebook

 

SHARE