ਪੰਜਾਬ ਵਿੱਚ 67 ਕੇਸ ਕੋਰੋਨਾ ਪੌਜ਼ਟਿਵ, ਇੱਕ ਮਰੀਜ ਦੀ ਮੌਤ

0
799
Corona Cases in Punjab 21 September
Corona Cases in Punjab 21 September

ਇੰਡੀਆ ਨਿਊਜ਼, Corona Cases in Punjab 21 September : ਪੰਜਾਬ ਵਿੱਚ ਕਈਂ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ l ਸੇਹਤ ਮਹਿਕਮੇ ਵਲੋਂ ਜਾਰੀ ਕੀਤੇ ਗਏ ਵੇਰਵਿਆਂ ਦੀ ਗੱਲ ਕਰੀਏ ਤਾਂ ਪਿੱਛਲੇ 24 ਘੰਟਿਆਂ ਵਿੱਚ ਸੂਬੇ ਵਿੱਚ 67 ਕੇਸ ਕੋਰੋਨਾ ਪੌਜ਼ਟਿਵ ਮਿਲੇ ਹਨ l ਇਸ ਦੇ ਨਾਲ ਹੀ ਹੋਸ਼ਿਆਰਪੂਰ ਵਿੱਖੇ ਇੱਕ ਮਰੀਜ ਦੀ ਮੌਤ ਵੀ ਹੋਈ ਹੈl ਪਿੱਛਲੇ 24 ਘੰਟਿਆਂ ਵਿੱਚ 5925 ਟੈਸਟ ਕੀਤੇ ਗਏ l

67 ਨਵੇਂ ਮਰੀਜ ਆਉਣ ਦੇ ਨਾਲ ਐਕਟਿਵ ਮਰੀਜਾਂ ਦੀ ਗਿਣਤੀ 318 ਹੋ ਗਈ ਹੈ l ਪੰਜਾਬ ਵਿੱਚ ਕੋਰੋਨਾ ਨਾਲ ਹੁਣ ਤੱਕ 20499 ਲੋਕਾਂ ਦੀ ਮੌਤ ਹੋ ਚੁੱਕੀ ਹੈl

ਐਸਏਐਸ ਨਗਰ ਵਿੱਚ ਮਿਲੇ ਸਬ ਤੋਂ ਜਿਆਦਾ ਕੇਸ

ਪਿਛਲੇ 24 ਘੰਟਿਆਂ ਦੌਰਾਨ ਐਸਏਐਸ ਨਗਰ (ਮੋਹਾਲੀ) ਵਿੱਚ ਮਿਲੇ ਸਬ ਤੋਂ ਜਿਆਦਾ ਕੋਰੋਨਾ ਦੇ ਕੇਸ ਮਿਲੇ l ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਐਸ ਏ ਐਸ ਨਗਰ ਵਿੱਚ 28, ਪਟਿਆਲਾ ਵਿੱਚ 9 ਲੋਕ ਕਰੋਨਾ ਸੰਕਰਮਿਤ ਪਾਏ ਗਏ ਹਨ ।  ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਸੂਬੇ ਭਰ ਵਿੱਚ ਕੁੱਲ 5925 ਕੋਰੋਨਾ ਟੈਸਟ ਕੀਤੇ ਗਏ ਹਨ।

46 ਲੋਕ ਕੋਰੋਨਾ ਨੂੰ ਹਰਾ ਕੇ ਸੁਰੱਖਿਅਤ ਘਰ ਪਰਤੇ

ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੂਬੇ ਵਿੱਚ 46 ਲੋਕ ਕੋਰੋਨਾ ਨੂੰ ਮਾਤ ਦੇ ਕੇ ਸੁਰੱਖਿਅਤ ਘਰ ਪਰਤ ਚੁੱਕੇ ਹਨ। ਲੁਧਿਆਣਾ ਵਿੱਚ 7 ਅਤੇ ਐਸਏਐਸ ਨਗਰ (ਮੁਹਾਲੀ) ਵਿੱਚ 13 ਲੋਕ ਕੋਰੋਨਾ ਨੂੰ ਮਾਤ ਦਿੰਦੇ ਹੋਏ ਘਰ ਪਰਤੇ ਹਨ।

ਇਹ ਵੀ ਪੜ੍ਹੋ:  ਟਰੱਕ ਨੇ ਫੁੱਟਪਾਥ ‘ਤੇ ਸੁੱਤੇ 6 ਲੋਕਾਂ ਨੂੰ ਕੁੱਚਲਿਆ, 4 ਦੀ ਮੌਤ

ਸਾਡੇ ਨਾਲ ਜੁੜੋ :  Twitter Facebook youtube

SHARE