ਦਿਨੇਸ਼ ਮੌਦਗਿਲ, ਲੁਧਿਆਣਾ (Kheda Wattan Punjab Dian Under -21) : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਵਿੱਚ ਨੌਜਵਾਨ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ ਦੇ ਜ਼ਿਲ੍ਹਾ ਪੱਧਰੀ ਅੰਡਰ-21 ਮੁਕਾਬਿਲਆਂ ਦੀ ਸਮਾਪਤੀ ਹੋ ਗਈ ਹੈ। ਜ਼ਿਲ੍ਹਾ ਖੇਡ ਅਫ਼ਸਰ ਰਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਅੰਡਰ-21 ਮੁਕਾਬਲਿਆਂ ਦੀਆਂ ਵੱਖ-ਵੱਖ ਖੇਡਾਂ ਦੇ ਜੇਤੂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਰਾਜ ਪੱਧਰੀ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ।
ਇਸ ਤਰਾਂ ਰਹੇ ਖੇਡ ਨਤੀਜੇ
ਜ਼ਿਲ੍ਹਾ ਪੱਧਰੀ ਅੰਡਰ-21 ਦੇ ਤੀਸਰੇ ਦਿਨ ਦੇ ਖੇਡ ਮੁਕਾਬਲਿਆਂ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਹਾਕੀ-ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਮਾਲਵਾ ਅਕੈਡਮੀ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਖੋ-ਖੋ ਲੜਕਿਆਂ ‘ਚ ਕੋਚਿੰਗ ਸੈਂਟਰ ਜਵਾਹਰ ਨਗਰ ਲੁਧਿਆਣਾ, ਬਾਸਕਟਬਾਲ (ਲੜਕੇ) ‘ਚ ਲੁਧਿਆਣਾ ਬਾਸਕਟਬਾਲ ਅਕੈਡਮੀ ਦੀ ਟੀਮ ਨੇ ਬਾਜੀ ਮਾਰੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਬਾਕਸਿੰਗ (ਲੜਕੀਆਂ) ਦੇ 45-48 ਕਿਲੋਗ੍ਰਾਮ ਵਰਗ ‘ਚ ਅੰਜਲੀ ਗੁਪਤਾ, 48-50 ‘ਚ ਕਿਰਨਦੀਪ ਕੌਰ, 50-52 ‘ਚ ਮੰਨਤ ਵਰਮਾ, 52-54 ‘ਚ ਅਰਸ਼ਪ੍ਰੀਤ ਕੌਰ, 54-57 ‘ਚ ਦਰੋਪਤੀ ਕੌਰ, 57-60 ‘ਚ ਰਾਜਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਐਥਲੈਟਿਕਸ ਟ੍ਰਿਪਲ ਜੰਪ (ਲੜਕੇ) ‘ਚ ਵਿਜੈ ਕੁਮਾਰ, 110 ਮੀ. ਹਰਡਲਜ਼ ‘ਚ ਰਸ਼ਪਿੰਦਰ ਸਿੰਘ, ਜੈਵਲਿਨ ਥਰੋ ‘ਚ ਪ੍ਰਹਿਲਾਦ ਵਿਸਵਾਸ, ਹਾਈ ਜੰਪ ‘ਚ ਨਵੀ ਮੁਹੰਮਦ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ 100 ਮੀਟਰ ਹਰਡਲਜ ‘ਚ ਕੁਲਜੀਤ ਕੌਰ, ਜੈਵਲਿਨ ਥਰੋ ‘ਚ ਪ੍ਰਭਜੋਤ ਕੌਰ, ਹਾਈ ਜੰਪ ‘ਚ ਅਨਮੋਲਦੀਪ ਕੌਰ ਅੱਵਲ ਰਹੀ।
ਟੇਬਲ ਟੈਨਿਸ ਲੜਕਿਆਂ ਦੇ ਵਿਅਕਤੀਗਤ ਮੁਕਾਬਲੇ ‘ਚ ਅਮੀਰ ਖਾਂ ਪੁੱਤਰ ਹਕੀਮ ਖਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਵਿਅਕਤੀਗਤ ਮੁਕਾਬਲੇ ‘ਚ ਸਹਿਜਪ੍ਰੀਤ ਕੌਰ ਪੁੱਤਰੀ ਸਵਰਨ ਸਿੰਘ ਜੇਤੂ ਰਹੀ। ਫੁੱਟਬਾਲ ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਮੋਹੀ ਕਲੱਬ ਪਹਿਲੇ ਸਥਾਨ ‘ਤੇ ਰਿਹਾ।
ਇਹ ਵੀ ਪੜ੍ਹੋ: ਐਲਪੀਯੂ ਦੇ ਹੋਸਟਲ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ
ਸਾਡੇ ਨਾਲ ਜੁੜੋ : Twitter Facebook youtube