ਲੁਧਿਆਣਾ ਇਨਡੋਰ ਸਟੈਡੀਅਮ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕਰਨ ਦੀ ਮੰਗ

0
172
Punjabi Folk Heritage Academy Ludhiana
Punjabi Folk Heritage Academy Ludhiana

ਦਿਨੇਸ਼ ਮੌਦਗਿਲ, ਲੁਧਿਆਣਾ (Punjabi Folk Heritage Academy Ludhiana) : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਇੱਕ ਚਿੱਠੀ ਵਿੱਚ ਕਿਹਾ ਹੈ ਕਿ ਨਗਰ ਨਿਗਮ ਲੁਧਿਆਣਾ ਵੱਲੋਂ ਲਗਪਗ 70 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਪੱਖੋਵਾਲ ਰੋਡ ਸਥਿਤ ਇਨਡੋਰ ਸਟੇਡੀਅਮ ਦਾ ਬੁਨਿਆਦੀ ਤੌਰ ਤੇ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਸੀ, ਪਰ 2016 ਚ ਉਦਘਾਟਨ ਵੇਲੇ ਸਿਰਫ਼ ਇਨਡੋਰ ਸਟੈਡੀਅਮ ਹੀ ਅੰਕਿਤ ਕੀਤਾ ਗਿਆ, ਜੋ ਕਿ ਸਰਾਸਰ ਗਲਤ ਹੈ।

ਇਹ ਪ੍ਰੋਜੈਕਟ 2016′ ਚ ਮੁਕੰਮਲ ਹੋਇਆ

ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਉਦੋਂ ਦੀ ਅਕਾਲੀ ਬੀਜੇਪੀ ਸਰਕਾਰ ਨੇ ਇਸ ਦਾ ਨਾਮਕਰਨ ਅੰਕਿਤ ਕਰਨ ਲੱਗਿਆਂ ਸਿਰਫ਼ ਇਨਡੋਰ ਸਟੇਡੀਅਮ ਲਿਖ ਦਿੱਤਾ ਤੇ ਕਾਹਲੀ ਕਾਹਲੀ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਉਦਘਾਟਨ ਵੀ ਕਰਵਾ ਲਿਆ।
ਸ਼ਹੀਦ ਭਗਤ ਸਿੰਘ ਦਾ ਨਾਮ ਕੱਟਣਾ, ਭਾਵੇਂ ਨਗਰ ਨਿਗਮ ਦੀ ਵੱਡੀ ਕੋਤਾਹੀ ਹੈ ਪਰ ਇਸ ਨੂੰ ਹੁਣ ਵੀ ਰੀਕਾਰਡ ਮੁਤਾਬਕ ਸੋਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲਗਪਗ 70 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਇਨਡੋਰ ਸਟੇਡੀਅਮ ਦਾ ਨਾਮ ਕਰਨ ਸ਼ਹੀਦ ਭਗਤ ਸਿੰਘ ਇਨਡੋਰ ਸਟੇਡੀਅਮ ਕੀਤਾ ਜਾਵੇ।

ਇਹ ਵੀ ਦੱਸਣਾ ਜ਼ਰੂਰੀ ਹੈ ਕਿ ਇਹ ਇਨਡੋਰ ਸਟੈਡੀਅਮ ਸ਼ਹੀਦ ਭਗਤ ਸਿੰਘ ਨਗਰ ਵਿਚ ਹੀ ਸਥਿਤ ਹੈ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਖੇਡ ਢਾਂਚੇ ਦੀ ਪਿਛਲੇ ਸਮੇਂ ਵਿਚ ਕਦੇ ਵੀ ਇਸ ਦੀ ਸੁਯੋਗ ਵਰਤੋਂ ਖੇਡ ਮਕਸਦ ਲਈ ਨਹੀਂ ਹੋਈ। ਇਸ ਦਾ ਵੱਡਾ ਕਾਰਨ ਨਗਰ ਨਿਗਮ ਵੱਲੋਂ ਇਸ ਦਾ ਬਿਜਲੀ ਕੁਨੈਕਸ਼ਨ ਨਾ ਲੈਣਾ ਹੈ। ਨਾ ਹੀ ਖੇਡ ਵਿਭਾਗ ਨੇ ਇਸ ਬੁਨਿਆਦੀ ਖੇਡ ਢਾਂਚੇ ਦੀ ਵਰਤੋਂ ਲਈ ਕੋਈ ਗੰਭੀਰਤਾ ਵਿਖਾਈ ਹੈ।

ਇਹ ਵੀ ਪੜ੍ਹੋ: ਉੱਤਰੀ ਭਾਰਤ ਵਿੱਚ ਮੀਂਹ ਦਾ ਸਿਲਸਿਲਾ ਜਾਰੀ, ਫਸਲਾਂ ਨੂੰ ਨੁਕਸਾਨ

ਸਾਡੇ ਨਾਲ ਜੁੜੋ :  Twitter Facebook youtube

SHARE