ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ Shaheed-e-Azam Bhagat Singh

0
181
Shaheed-e-Azam Bhagat Singh

Shaheed-e-Azam Bhagat Singh

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ

  • ਭਗਤ ਸਿੰਘ ਜੀ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਜਯੋਤੀ ਚਾਵਲਾ ਜੀ ਦੀ ਅਗਵਾਈ ਦੇ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ 115ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ “ਤੰਦਰੁਸਤ ਮਿਸ਼ਨ ਪੰਜਾਬ” ਦੇ ਤਹਿਤ ਵਿਦਿਆਰਥੀਆਂ ਨੂੰ ਫਿਜ਼ੀਕਲ ਲੈਕਚਰਾਰ ਪ੍ਰਸ਼ਤੋਮ ਸਿੰਘ ਵੱਲੋਂ ਵੱਖਰੀ ਕਸਰਤਾਂ ਕਰਵਾ ਕੇ ਕੀਤੀ ਗਈ। Shaheed-e-Azam Bhagat Singh

ਭਗਤ ਸਿੰਘ ਜੀ ਦੀ ਜੀਵਨੀ ਬਾਰੇ

Shaheed-e-Azam Bhagat Singh

ਬਾਇਓਲਾਜ਼ੀ ਲੈਕਚਰਾਰ ਸੁਰਜੀਤ ਸਿੰਘ ਵੱਲੋੰ ਸ.ਭਗਤ ਸਿੰਘ ਜੀ ਦੀ ਜੀਵਨੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਡਾ.ਅੰਬੇਦਕਰ ਹਾਊਸ ਹਰਮਿੰਦਰ ਕੌਰ,ਸਰੋਜਨੀ ਹਾਊਸ ਅਮਰਜੀਤ ਕੌਰ, ਵਿਵੇਕਾਨੰਦ ਹਾਊਸ ਸ੍ਰੀਮਤੀ ਸੰਜਣਾ ਰਾਣੀ,ਟੈਗੌਰ ਹਾਉੂਸ,ਪੂਜਾ ਚੌਧਰੀ ਵੱਲੋਂ ਵਿਦਿਆਰਥੀਆਂ ਦੇ ਕੋਲੋਂ ਵੱਖ-ਵੱਖ ਤਰ੍ਹਾਂ ਦੇ ਭਗਤ ਸਿੰਘ ਜੀ ਦੇ ਜੀਵਨ ਨੂੰ ਦਰਸਾਉਂਦੇ ਨਾਟਕ,ਗੀਤ,ਕਵਿਤਾਵਾਂ,ਕੋਰੀਓਗ੍ਰਾਫੀ ਤਿਆਰ ਕਰਵਾਈ ਗਈ। Shaheed-e-Azam Bhagat Singh

ਅਧਿਆਪਕ ਅਤੇ ਵਿਦਆਰਥੀਆਂ ਦੀਆਂ ਅੱਖਾਂ ਵਿੱਚ ਹੰਝੂ

Shaheed-e-Azam Bhagat Singh

ਸਾਇੰਸ ਮਿਸਟ੍ਰੈੱਸ ਲਵਪ੍ਰੀਤ ਕੌਰ,ਰਣਜੀਤ ਕੌਰ ਵੱਲੋਂ ਤਿਆਰ ਕਰਵਾਈ ਗਈ ਕੋਰੀਓਗ੍ਰਾਫੀ ਐਨੀ ਭਾਵਕ ਭਰੀ ਸੀ ਕਿ ਜਦੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜ਼ਗੁਰੂ ਤੇ ਸੁਖਦੇਵ ਜੀ ਨੂੰ ਫਾਂਸੀ ਦੇਣ ਵਾਲਾ ਸੀਨ ਆਇਆ ਤਾਂ ਅਧਿਆਪਕ ਅਤੇ ਵਿਦਆਰਥੀਆਂ ਦੀਆਂ ਅੱਖਾਂ ਦੇ ਵਿੱਚ ਸੱਚੀਂ ਹੀ ਹੰਝੂ ਆ ਗਏ।

ਸਕੂਲ ਦੇ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਅਧਿਆਪਕਾਂ ਅਤੇ ਵਿਦਆਰਥੀਆਂ ਦੁਆਰਾ ਅੱਜ ਇਹ ਦਿਨ ਮਨਾਇਆ ਗਿਆ। ਇਸ ਸਮੇਂ ਲੈਕਚਰਾਰ ਪਰਮਜੀਤ ਕੌਰ,ਗੁਰਦੀਪ ਕੌਰ,ਮਾਨ ਸਿੰਘ,ਗੁਰਬੀਰ ਸਿੰਘ,ਹਰਪ੍ਰੀਤ ਸਿੰਘ ਧਰਮਗੜ੍ਹ,ਤਰੁਣ ਰਿਸ਼ੀ ਰਾਜ,ਵਰਿੰਦਰ ਕੁਮਾਰ,ਪਰਵਿੰਦਰ ਸਿੰਘ,ਮੈਡਮ ਵੀਨਾ ਰਾਣੀ,ਹਰਜਿੰਦਰ ਕੌਰ,ਰਾਜਵਿੰਦਰ ਕੌਰ,ਪੂਜਾ ਬਜਾਜ,ਰੇਨੂੰ ਬਾਲਾ ਆਦਿ ਸਮੂਹ ਸਟਾਫ ਹਾਜ਼ਰ ਸੀ। Shaheed-e-Azam Bhagat Singh

Also Read :ਭਾਜਪਾ ਵੱਲੋਂ 2 ਅਕਤੂਬਰ ‘ਖਾਦੀ ਦਿਵਸ’ ਨੂੰ ਸਮਰਪਿਤ Bharatiya Janata Party

Also Read :ਟਰੱਕ ਯੂਨੀਅਨ ਦੇ ਪ੍ਰਧਾਨ ਨੇ ਰਾਮਲੀਲਾ ਵਿੱਚ ਅਦਾ ਕੀਤੀ ਜੋਤੀ ਪ੍ਰਚੰਡ ਦੀ ਰਸਮ Truck Union President

Connect With Us : Twitter Facebook

 

SHARE