ਅੰਮ੍ਰਿਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਰੂਟ ‘ਤੇ ਬੱਸਾਂ ਚਲਾਉਣ ਦੀ ਸਖ਼ਤ ਹਦਾਇਤ

0
141
Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state

  • ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਬੱਸ ਸਟੈਂਡਾਂ ਤੇ ਡਿਪੂ ਦਾ ਅਚਨਚੇਤ ਦੌਰਾ
  • ਕਿਹਾ, ਦੋਵੇਂ ਸਿੱਖੀ ਦੇ ਕੇਂਦਰਾਂ ਨੂੰ ਆਪਸ ‘ਚ ਜੋੜਦੇ ਰੂਟ ‘ਤੇ ਸਰਕਾਰੀ ਬੱਸ ਸਰਵਿਸ ਨਿਰੰਤਰ ਚਲਾਉਣਾ ਯਕੀਨੀ ਬਣਾਉਣ ਅਧਿਕਾਰੀ
  • ਬੱਸ ਸਟੈਂਡਾਂ ‘ਤੇ ਯਾਤਰੀਆਂ ਅਤੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਸੁਣੀਆਂ, ਸਫ਼ਾਈ ਪ੍ਰਬੰਧਾਂ ਦਾ ਲਿਆ ਜਾਇਜ਼ਾ
  • ਨੰਗਲ ਬੱਸ ਡਿਪੂ ਵਿਖੇ ਬੱਸ ਵਾਸ਼ਿੰਗ ਡੱਗ ਪੱਕਾ ਕਰਨ ਦਾ ਭਰੋਸਾ
  • ਨੰਗਲ ਡਿਪੂ ਦੇ ਜਨਰਲ ਮੈਨੇਜਰ ਨੂੰ ਖੜ੍ਹੀਆਂ ਬੱਸਾਂ ਦੀ ਤੁਰੰਤ ਪਾਸਿੰਗ ਕਰਵਾ ਕੇ ਚਲਾਉਣ ਦੇ ਹੁਕਮ
  • ਅਗਲੇ ਦਿਨਾਂ ਦੌਰਾਨ ਸੂਬੇ ਭਰ ਵਿੱਚ ਦੌਰਾ ਕਰਨਗੇ ਟਰਾਂਸਪੋਰਟ ਮੰਤਰੀ
ਚੰਡੀਗੜ੍ਹ, PUNJAB NEWS (Strict instructions to run buses from Amritsar to Sri Anandpur Sahib route from tomorrow): ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਸ਼ਹਿਰ ਦੇ ਬੱਸ ਸਟੈਂਡਾਂ ਦਾ ਅਚਨਚੇਤ ਦੌਰਾ ਕਰਕੇ ਬੰਦ ਪਏ ਰੂਟਾਂ ‘ਤੇ ਬੱਸ ਸਰਵਿਸ ਸ਼ੁਰੂ ਕਰਾਉਣ ਦੇ ਨਾਲ-ਨਾਲ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ।

Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state
Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state

ਦੁਪਹਿਰ ਵੇਲੇ ਸ੍ਰੀ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਵਿਖੇ ਅਚਨਚੇਤ ਪਹੁੰਚੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਿਪੂ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਵਿਚਾਲੇ ਸਰਕਾਰੀ ਬੱਸਾਂ ਨਾ ਚਲਾਉਣ ਦਾ ਕਾਰਨ ਜਾਣਿਆ ਅਤੇ ਭਲਕੇ 10 ਅਕਤੂਬਰ ਤੋਂ ਸਿੱਖੀ ਦੇ ਦੋਵੇਂ ਕੇਂਦਰਾਂ ਵਿਚਾਲੇ ਨਿਰੰਤਰ ਬੱਸ ਸਰਵਿਸ ਸ਼ੁਰੂ ਕਰਨ ਦੀ ਹਦਾਇਤ ਕੀਤੀ।

ਇਸ ਰੂਟ ‘ਤੇ ਬੱਸਾਂ ਨਾ ਚੱਲਣ ਕਾਰਨ ਲੋਕਾਂ ਵਿੱਚ ਨਿਰਾਸ਼ਾ

ਉਨ੍ਹਾਂ ਜਨਰਲ ਮੈਨੇਜਰ ਦਫ਼ਤਰ ਵਿਖੇ ਇਸ ਰੂਟ ‘ਤੇ ਬੱਸਾਂ ਨਾ ਚਲਾਉਣ ਸਬੰਧੀ ਵੇਰਵੇ ਘੋਖਦਿਆਂ ਜਨਰਲ ਮੈਨੇਜਰ ਪਰਮਵੀਰ ਸਿੰਘ ਨੂੰ ਫ਼ੋਨ ‘ਤੇ ਨਿਰਦੇਸ਼ ਦਿੱਤੇ ਕਿ ਇਸ ਰੂਟ ‘ਤੇ ਬੱਸਾਂ ਨਾ ਚੱਲਣ ਕਾਰਨ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ, ਇਸ ਲਈ ਭਵਿੱਖ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਅਹਿਮੀਅਤ ਵਾਲੇ ਅਜਿਹੇ ਬੱਸ ਰੂਟਾਂ ‘ਤੇ ਸਰਕਾਰੀ ਬੱਸਾਂ ਚਲਾਉਣਾ ਯਕੀਨੀ ਬਣਾਇਆ ਜਾਵੇ।

Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state
Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state

ਟਰਾਂਸਪੋਰਟ ਮੰਤਰੀ ਨੇ ਬੱਸ ਸਟੈਂਡ ਵਿੱਚ ਸਾਫ਼-ਸਫ਼ਾਈ, ਬੱਸ ਸਟੈਂਡ ‘ਚ ਮੌਜੂਦ ਦੁਕਾਨਾਂ ਅਤੇ ਪਖ਼ਾਨਿਆਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਜਨਰਲ ਮੈਨੇਜਰ ਨੂੰ ਆਦੇਸ਼ ਦਿੱਤੇ ਕਿ ਬੱਸ ਸਟੈਂਡ ਦੀ ਸਾਫ਼-ਸਫ਼ਾਈ ਵੱਲ ਹੋਰ ਧਿਆਨ ਦਿੱਤਾ ਜਾਵੇ।

ਸਰਕਾਰੀ ਬੱਸ ਤੰਤਰ ਨੂੰ ਆਲ੍ਹਾ ਦਰਜੇ ਦਾ ਬਣਾਉਣ ਵੱਲ ਉਚੇਚਾ ਧਿਆਨ

ਇਸ ਤੋਂ ਇਲਾਵਾ ਲਾਲਜੀਤ ਸਿੰਘ ਭੁੱਲਰ ਨੇ ਸਵਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰੀ ਬੱਸ ਤੰਤਰ ਨੂੰ ਆਲ੍ਹਾ ਦਰਜੇ ਦਾ ਬਣਾਉਣ ਵੱਲ ਉਚੇਚਾ ਧਿਆਨ ਦੇ ਰਹੇ ਹਨ।

Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state
Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state

ਸ੍ਰੀ ਅਨੰਦਪੁਰ ਸਾਹਿਬ ਦੀ ਆਪਣੀ ਫੇਰੀ ਦੌਰਾਨ ਟਰਾਂਸਪੋਰਟ ਮੰਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੂੰ ਗੁਰਦੁਆਰਾ ਪ੍ਰਬੰਧਕਾਂ ਵਲੋਂ ਸਿਰੋਪਾਉ ਦੇ ਕੇ ਨਿਵਾਜਿਆ ਗਿਆ।

ਇਸ ਉਪਰੰਤ ਨੰਗਲ ਸ਼ਹਿਰ ਵਿਖੇ ਬੱਸ ਸਟੈਂਡ ਅਤੇ ਬੱਸ ਡਿਪੂ ਦਾ ਦੌਰਾ ਕਰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਡਿਪੂ ਦੀ ਆਮਦਨ ਘਟਣ ਅਤੇ ਬੱਸਾਂ ਖੜ੍ਹੀਆਂ ਹੋਣ ਸਬੰਧੀ ਵੇਰਵੇ ਘੋਖੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਊਨਾ ਹਾਈਵੇਅ ‘ਤੇ ਰੇਲਵੇ ਕਰਾਸਿੰਗ ਉਪਰ ਪੁਲ ਬਣਨ ਕਾਰਨ ਕਈ ਰੂਟ ਬੰਦ ਹਨ ਅਤੇ ਕਰੀਬ 18 ਬੱਸਾਂ ਨੂੰ ਹੁਸ਼ਿਆਰਪੁਰ ਅਤੇ ਲੁਧਿਆਣਾ ਤਬਦੀਲ ਕੀਤਾ ਗਿਆ ਹੈ ਜਿਸ ਕਾਰਨ ਆਮਦਨ ਘਟੀ ਹੈ।

Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state
Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state

ਡਿਪੂ ਵਿੱਚ ਖੜ੍ਹੀਆਂ ਬੱਸਾਂ ਸਬੰਧੀ ਕੈਬਨਿਟ ਮੰਤਰੀ ਨੇ ਜਨਰਲ ਮੈਨੇਜਰ ਗੁਰਸੇਵਕ ਸਿੰਘ ਰਾਜਪਾਲ ਨੂੰ ਨਿਰਦੇਸ਼ ਦਿੱਤੇ ਕਿ ਬੱਸਾਂ ਦੀ ਪਾਸਿੰਗ ਕਰਵਾ ਕੇ ਤੁਰੰਤ ਇਨ੍ਹਾਂ ਨੂੰ ਚਲਾਇਆ ਜਾਵੇ ਤਾਂ ਜੋ ਡਿਪੂ ਦੀ ਆਮਦਨ ਦਾ ਘਾਟਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਜਨਰਲ ਮੈਨੇਜਰ ਨੂੰ ਹਦਾਇਤ ਕੀਤੀ ਕਿ ਡਿਪੂ ਵਿੱਚ ਸਪੇਅਰ ਪਾਰਟਸ ਦੀ ਕਮੀ ਵੀ ਪੂਰੀ ਕੀਤੀ ਜਾਵੇ।

Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state
Strict instructions to run buses from Amritsar to Sri Anandpur Sahib route from tomorrow, Heard the problems of passengers and employees, Transport Minister will visit across the state

ਡਿਪੂ ਮੁਲਾਜ਼ਮਾਂ ਦੀ ਮੰਗ ‘ਤੇ ਟਰਾਂਸਪੋਰਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਛੇਤੀ ਹੀ ਬੱਸ ਵਾਸ਼ਿੰਗ ਡੱਗ ਨੂੰ ਪੱਕਾ ਕੀਤਾ ਜਾਵੇਗਾ।ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਹ ਅਗਲੇ ਦਿਨਾਂ ਦੌਰਾਨ ਸੂਬੇ ਭਰ ਵਿੱਚ ਦੌਰਾ ਕਰਨਗੇ ਅਤੇ ਜਨਤਕ ਬੱਸ ਸੇਵਾ ਨੂੰ ਲੋਕਾਂ ਦੀਆਂ ਇੱਛਾਵਾਂ ‘ਤੇ ਖਰਾ ਉਤਾਰਨ ਲਈ ਹਰ ਯਤਨ ਕਰਨਗੇ।

ਇਹ ਵੀ ਪੜ੍ਹੋ: 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਨਸਪ ਦਾ ਇੰਸਪੈਕਟਰ ਗ੍ਰਿਫਤਾਰ

ਇਹ ਵੀ ਪੜ੍ਹੋ: ਤਿੰਨ ਮਹੀਨੇ’ ਚ 350.5 ਕਿਲੋ ਹੈਰੋਇਨ ਜਬਤ ਕੀਤੀ : ਆਈਜੀਪੀ

ਸਾਡੇ ਨਾਲ ਜੁੜੋ :  TwitterFacebook youtube

SHARE