ਵਿਜੀਲੈਂਸ ਵੱਲੋਂ ਸਹਿਕਾਰੀ ਸਭਾ ਦਾ ਸਹਾਇਕ ਰਜਿਸਟਰਾਰ 20,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

0
168
Davinder Kumar arrested for taking Rs 20,000 bribe, Assistant Registrar of Co-operative Societies, Punjab Vigilance Bureau
Davinder Kumar arrested for taking Rs 20,000 bribe, Assistant Registrar of Co-operative Societies, Punjab Vigilance Bureau
  • ਗਬਨ ਕੇਸ ਦੀ ਜਾਂਚ ਉਸਦੇ ਹੱਕ ਵਿੱਚ ਕਰਨ ਬਦਲੇ 50,000 ਰੁਪਏ ਮੰਗ

ਚੰਡੀਗੜ PUNJAB NEWS (Davinder Kumar arrested for taking Rs 20,000 bribe) : ਪੰਜਾਬ ਵਿਜੀਲੈਂਸ ਬਿਉਰੋ ਨੇ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਕੋ-ਆਪ੍ਰੇਟਿਵ ਅਤੇ ਮਾਰਕੀਟਿੰਗ ਸੋਸਾਇਟੀ, ਦਸੂਹਾ, ਜਿ਼ਲ੍ਹਾ ਹੁਸਿ਼ਆਰਪੁਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ।

 

ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦਵਿੰਦਰ ਕੁਮਾਰ ਨੂੰ ਸਿ਼ਕਾਇਤਕਰਤਾ ਤਜਿੰਦਰ ਸਿੰਘ ਪਿੰਡ ਬੇਰਛਾ, ਜਿ਼ਲ੍ਹਾ ਹੁਸਿ਼ਆਰਪੁਰ ਦੀ ਸਿ਼ਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ ਜੋ ਉਸ ਵਿਰੁੱਧ ਵਿਰੁੱਧ ਚੱਲ ਰਹੀ ਗਬਨ ਦੀ ਪੜਤਾਲ ਉਸਦੇ ਹੱਕ ਵਿੱਚ ਕਰਨ ਬਦਲੇ ਰਿਸ਼ਵਤ ਮੰਗ ਰਿਹਾ ਸੀ।

 

ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਸਿ਼ਕਾਇਤਕਰਤਾ ਨੇ ਵਿਜੀਐਂਸ ਕੋਲ ਦਿੱਤੀ ਆਪਣੀ ਸਿ਼ਕਾਇਤ ਵਿੱਚ ਦੋ਼ਸ ਲਾਇਆ ਹੈ ਕਿ ਜਦੋਂ ਉਹ ਬਤੌਰ ਮੈਨੇਜਰ, ਕੋ-ਆਪ੍ਰੇਟਿਵ ਸੋਸਾਇਟੀ, ਟਾਂਡਾ ਵਿਖੇ ਤਾਇਨਾਤ ਸੀ ਤਾਂ ਉਸ ਵਕਤ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਕੋ-ਆਪ੍ਰੇਟਿਵ ਸੋਸਾਇਟੀ ਅਤੇ ਮਾਰਕੀਟਿੰਗ ਸੋਸਾਇਟੀ ਦਸੂਹਾ ਹੁਣ ਵਾਧੂ ਚਾਰਜ ਡਿਪਟੀ ਰਜਿਸਟਰਾਰ ਕੋ-ਆਪ੍ਰੇਟਿਵ ਸੋਸਾਇਟੀ ਹੁਸਿ਼ਆਰਪੁਰ ਨੇ ਉਸ ਖਿਲਾਫ ਗਬਨ ਦਾ ਕੇਸ ਬਣਾਇਆ ਸੀ।

 

ਇਸ ਕੇਸ ਦੇ ਖਿਲਾਫ ਰਜਿਸਟਰਾਰ ਕੋ-ਆਪ੍ਰੇਟਿਵ ਸੋਸਾਇਟੀਜ਼ ਪੰਜਾਬ, ਚੰਡੀਗੜ੍ਹ ਕੋਲ ਦਾਖਲ ਅਪੀਲ ਦੀ ਪੜਤਾਲ ਉਪਰੰਤ ਫੈਸਲਾ ਉਸਦੇ ਹੱਕ ਵਿੱਚ ਹੋਣ ਦੇ ਬਾਵਜੂਦ ਵੀ ਉਕਤ ਮੁਲਜਮ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ ਨੇ ਉਸਨੂੰ ਡਿਊਟੀ ਉਪਰ ਜੁਆਇੰਨ ਨਹੀਂ ਕਰਵਾਇਆ ਸਗੋਂ ਉਸਦੇ ਖਿਲਾਫ ਇਕ ਹੋਰ ਗਬਨ ਕੇਸ ਦੀ ਰਿਕਵਰੀ ਸਬੰਧੀ ਜਾਂਚ ਖੋਲ੍ਹ ਦਿੱਤੀ।

 

ਸਿ਼ਕਾਇਤਕਰਤਾ ਨੇ ਦੱਸਿਆ ਕਿ ਉਕਤ ਮੁਲਜਮ ਦਵਿੰਦਰ ਕੁਮਾਰ ਪਹਿਲਾਂ ਵੀ ਉਸ ਪਾਸੋਂ 5,000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਇਸ ਗਬਨ ਕੇਸ ਦੀ ਜਾਂਚ ਉਸਦੇ ਹੱਕ ਵਿੱਚ ਕਰਨ ਬਦਲੇ 50,000 ਰੁਪਏ ਮੰਗ ਰਿਹਾ ਹੈ।

 

ਵਿਜੀਲੈਂਸ ਵਲੋਂ ਸਿ਼ਕਾਇਤਕਰਤਾ ਵਲੋਂ ਲਾਏ ਦੋਸ਼ਾਂ ਦੀ ਪੜਤਾਲ ਉਪਰੰਤ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਉਕਤ ਮੁਲਜਮ ਨੂੰ ਸਿ਼ਕਾਇਤਕਰਤਾ ਪਾਸੋਂ 20,000/- ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਵਿੱਚ ਮੁਕੱਦਮਾ ਨੰਬਰ: 20 ਮਿਤੀ 10.10.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਵਿਖੇ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਹੋਰ ਤਫਤੀਸ਼ ਜਾਰੀ ਹੈ।

 

ਇਹ ਵੀ ਪੜ੍ਹੋ: ਭਾਰੀ ਬਰਫਬਾਰੀ ਦੇ ਚਲਦੇ ਇਸ ਸਾਲ ਦੀ ਹੇਮਕੁੰਟ ਸਾਹਿਬ ਯਾਤਰਾ ਰੋਕੀ

ਇਹ ਵੀ ਪੜ੍ਹੋ: ਦਿੱਲੀ, ਉੱਤਰ ਪ੍ਰਦੇਸ਼ ਸਮੇਤ ਕਈਂ ਰਾਜਾਂ’ ਚ ਮੀਂਹ ਨਾਲ ਭਾਰੀ ਨੁਕਸਾਨ

ਇਹ ਵੀ ਪੜ੍ਹੋ:  ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਦਿਹਾਂਤ

ਸਾਡੇ ਨਾਲ ਜੁੜੋ :  Twitter Facebook youtube

SHARE