Armed Forces Flag Day ਲੁਧਿਆਣਾ ਵਿਖੇ ਮਨਾਇਆ ਗਿਆ

0
269
Armed Forces Flag Day

Armed Forces Flag Day

ਦਿਨੇਸ਼ ਮੌਦਗਿਲਲੁਧਿਆਣਾ :

Armed Forces Flag Day ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ  ਉਨ੍ਹਾਂ ਦੇ ਦਫ਼ਤਰ ਵਿਖੇ ਸਾਬਕਾ ਸੈਨਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਬੰਧੀ ਤਿਆਰ ਕੀਤੇ ਗਏ ਸਲਾਨਾ ਕਿਤਾਬਚੇ ‘ਰਣ ਜੋਧੇ’ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ।

ਅੱਜ ਝੰਡਾ ਫੰਡ ਇਕੱਠਾ ਕਰਨ ਦੀ ਰਸਮ ਦੀ ਸ਼ੂਰੁਆਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਦੇ ਸੁਪਰਡੈਂਟ ਰਾਕੇਸ਼ ਕੁਮਾਰ ਸ਼ਰਮਾ ਵੱਲੋਂ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੇ ਝੰਡਾ ਲਾ ਕੇ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ ਪਰਿਵਾਰਾਂ, ਜੰਗ ਦੌਰਾਨ ਅਪਾਹਜ ਫੌਜ ਦੇ ਜਵਾਨਾਂ ਅਤੇ ਯੁੱਧ ਵਿਧਵਾਵਾਂ ਦੇ ਫੰਡ ਲਈ ਵੱਧ-ਚੜ੍ਹ ਕੇ ਦਾਨ ਕਰਨ।

Armed Forces Flag Day ਫੰਡ ਦਾਨ ਕਰਨ ਦੀ ਅਪੀਲ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਦਿਨ ਸਮੂਹ ਦੇਸ਼ਵਾਸੀ ਸਾਡੇ ਦੇਸ਼ ਲਈ ਫੌਜ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਨ ਅਤੇ ਹਥਿਆਰਬੰਦ ਸੈਨਾ ਝੰਡਾ ਦਿਵਸ ਤਹਿਤ ਭਾਰੀ ਮਾਤਰਾ ਵਿੱਚ ਫੰਡ ਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੰਡਾਂ ਦੀ ਵਰਤੋਂ ਸ਼ਹੀਦਾਂ, ਬਜ਼ੁਰਗਾਂ ਅਤੇ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੀਤੀ ਜਾਂਦੀ ਹੈ। ਇਸ ਮੌਕੇ ਜੂਨੀਅਰ ਸਹਾਇਕ ਪਰਮਜੀਤ ਸਿੰਘ, ਲਵਕੇਸ਼ ਮਹਿਤਾ, ਸੈਨਿਕ ਭਲਾਈ ਪ੍ਰਬੰਧਕ ਗੁਰਮਿੰਦਰ ਸਿੰਘ, ਅਮਰੀਕ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ ਮਾਡਲ’ ਸਾਰਿਆਂ ਨੂੰ ਰੁਜ਼ਗਾਰ ਦੇਣ ਤੇ ਆਧਾਰਿਤ : ਚੰਨੀ

Connect With Us:-  Twitter Facebook

 

SHARE