ਸਰਕਾਰ ਨੂੰ ਓਬੀਸੀ ਸਮਾਜ ਵੱਲ ਧਿਆਨ ਦੇਣ ਦੀ ਅਪੀਲ OBC Community

0
223
 OBC Community

 OBC Community

ਸਰਕਾਰ ਨੂੰ ਓਬੀਸੀ ਸਮਾਜ ਵੱਲ ਧਿਆਨ ਦੇਣ ਦੀ ਅਪੀਲ

  • ਭਾਜਪਾ ਆਗੂਆਂ ਨੇ ਸਰਕਾਰ ਦੇ ਕੰਮਕਾਜ ’ਤੇ ਚਿੰਤਾ ਪ੍ਰਗਟਾਈ

  • ਸਰਕਾਰ ਜ਼ਮੀਨੀ ਪੱਧਰ ਦੀ ਸੱਚਾਈ ਤੋਂ ਹੋਵੇ ਜਾਣੂ- ਬਲਬੀਰ ਸਿੰਘ ਫੌਜੀ ਕਲੋਨੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਓਬੀਸੀ ਸਮਾਜ ਦੇ ਲੋਕਾਂ ਕੋਲ ਰੁਜ਼ਗਾਰ ਦੇ ਵੱਡੇ ਸਾਧਨ ਨਹੀਂ ਹਨ। ਜਦੋਂਕਿ ਸੂਬੇ ਦੇ ਮੌਜੂਦਾ ਹਾਲਾਤਾਂ ਕਾਰਨ ਆਮ ਆਦਮੀ ਦੋ-ਜੂਨ ਦੀ ਰੋਟੀ ਲਈ ਮੁਸ਼ਕਲਾਂ ਵਿੱਚ ਘਿਰਿਆ ਹੋਇਆ ਹੈ। ਕਾਰੋਬਾਰ ਬੰਦ ਹਨ।

ਪਰ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਇਹ ਵਿਚਾਰ ਭਾਰਤੀ ਜਨਤਾ ਪਾਰਟੀ ਦੇ ਓ.ਬੀ.ਸੀ ਮੋਰਚਾ ਦੇ ਸੂਬਾ ਕਾਰਜਕਾਰਨੀ ਮੈਂਬਰ ਬਲਬੀਰ ਸਿੰਘ ਫੌਜੀ ਕਲੋਨੀ ਨੇ ਪ੍ਰਗਟ ਕੀਤੇ।  OBC Community

ਵਧ ਰਹੀ ਬੇਰੁਜ਼ਗਾਰੀ

 OBC Community

ਓ.ਬੀ.ਸੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਨੇ ਦੱਸਿਆ ਕਿ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਓਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਰਜਿੰਦਰ ਬਿੱਟਾ, ਸੂਬਾ ਸਕੱਤਰ ਜੀਵਨ ਗੁਪਤਾ ਵਿਸ਼ੇਸ਼ ਤੌਰ ’ਤੇ ਪੁੱਜੇ।

ਬਲਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਚਿੰਤਾ ਪ੍ਰਗਟਾਈ ਗਈ ਹੈ। ਸਰਕਾਰ ਅਮਨ-ਕਾਨੂੰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ।

ਸੂਬੇ ਵਿੱਚ ਰੇਤਾ-ਬੱਜਰੀ ਦੀਆਂ ਕੀਮਤਾਂ ਵਧ ਰਹੀਆਂ ਹਨ ਜਦਕਿ ਓਬੀਸੀ ਸਮਾਜ ਕੀਰਤੀ ਸਮਾਜ ਹੈ। ਰੁਜ਼ਗਾਰ ਦੇ ਮੌਕੇ ਸੀਮਤ ਹਨ। ਜਦਕਿ ਕਾਰੋਬਾਰ ਬੰਦ ਹਨ।  OBC Community

ਓ.ਬੀ.ਸੀ ਸਮਾਜ ਵੱਲ ਧਿਆਨ ਦਿੱਤਾ ਜਾਵੇ 

OBC Community

ਬਲਬੀਰ ਸਿੰਘ ਫੌਜੀ ਕਲੋਨੀ ਨੇ ਸੀ.ਐਮ.ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੂੰ ਜ਼ਮੀਨੀ ਪੱਧਰ ਦੀ ਸੱਚਾਈ ਤੋਂ ਜਾਣੂ ਹੋਣਾ ਚਾਹੀਦਾ ਹੈ। ਓਬੀਸੀ ਸਮਾਜ ਨੂੰ ਸਮਰਥਨ ਦੀ ਲੋੜ ਹੈ।

ਇਸ ਮੌਕੇ ਓ.ਬੀ.ਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਹੈਪੀ ਪਿਲਖਣੀ ਹਾਜ਼ਰ ਸਨ। OBC Community

Also Read :ਲਵਲੀ ਗਰੁੱਪ ਦੇ ਚੇਅਰਮੈਨ ਸੁਰਜੀਤ ਸਿੰਘ ਗਰੇਵਾਲ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ PM Narendra Modi

Also Read :ਵਿੱਤ ਮੰਤਰੀ,ਪੰਜਾਬ ਨੇ ਆਰੀਅਨਜ਼ ਕੈਂਪਸ ਵਿਖੇ 2 ਦਿਨਾਂ ਯੂਥ ਫੈਸਟ ਦਾ ਉਦਘਾਟਨ ਕੀਤਾ Harpal Singh Cheema

Also Read :ਬਨੂੜ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਸਾਹਿਬ Oldest Gurdwara Sahib

Connect With Us : Twitter Facebook

 

SHARE