Social Service
ਵਾਤਾਵਰਣ ਨੂੰ ਸ਼ੁੱਧ ਬਣਾਉਣ ਅਤੇ ਸਮਾਜ ਸੇਵਾ ਨਾਲ ਲੋਕਾਂ ਦੀ ਮਦਦ
* 553 ਬੂਟੇ ਲਗਾਉਣ ਦਾ ਟੀਚਾ
* ਸੈਲਫ ਹੈਲਪ ਗਰੁੱਪ ਤੋਂ ਰੁਜ਼ਗਾਰ ਪ੍ਰਾਪਤ ਕਰ ਰਹੇ ਜਰੂਰਤਮੰਦ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਮਹਿੰਗਾਈ ਦੇ ਯੁੱਗ ਵਿੱਚ ਘਰ ਚਲਾਉਣ ਲਈ ਰੁਜ਼ਗਾਰ ਦੀ ਲੋੜ ਹੈ ਅਤੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਲਈ ਪੈਸੇ ਦੀ ਲੋੜ ਹੈ। ਸੈਲਫ ਹੈਲਪ ਰਾਹੀਂ ਲੋਕਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਲਈ ਮਦਦ ਕੀਤੀ ਜਾ ਰਹੀ ਹੈ।
ਇਹ ਕਹਿਣਾ ਹੈ ਬਨੂੜ ਦੇ ਰਹਿਣ ਵਾਲੇ ਸ਼ਿਵ ਕੁਮਾਰ ਯਾਦਵ ਦਾ। ਸ਼ਿਵ ਕੁਮਾਰ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਜੋ ਮਹਿੰਗਾਈ ਦੇ ਯੁੱਗ ਵਿੱਚ ਘਰ ਦਾ ਗੁਜ਼ਾਰਾ ਆਸਾਨੀ ਨਾਲ ਚੱਲ ਸਕੇ। Social Service
40 ਗਰੁੱਪ ਚੱਲ ਰਹੇ ਹਨ
ਸ਼ਿਵ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਘਰ-ਘਰ ਜਾ ਕੇ ਕਾਰੋਬਾਰ ਕਰਨ ਲਈ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਕੁਝ ਲੋਕਾਂ ਦਾ ਗਰੁੱਪ ਬਣਾ ਕੇ ਬੈਂਕ ਤੋਂ ਪੈਸਾ ਦਿੱਤਾ ਜਾਂਦਾ ਹੈ। ਤਾਂ ਜੋ ਲੋਕ ਛੋਟੇ ਪੈਮਾਨੇ ‘ਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਅਜਿਹੇ 40 ਗਰੁੱਪ ਚੱਲ ਰਹੇ ਹਨ। Social Service
ਡਾਕਖਾਨੇ ਦੇ ਸਹਿਯੋਗ ਨਾਲ ਕੈਂਪ
ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਕੈਂਪ ਡਾਕਖਾਨੇ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਕੈਂਪ ਵਿੱਚ ਲੋਕਾਂ ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਸਬੰਧੀ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਸਾਰਾ ਕੰਮ ਟੀਮ ਵਰਕ ਦੀ ਮਦਦ ਨਾਲ ਕੀਤਾ ਜਾਂਦਾ ਹੈ। Social Service
ਪੀਪਲ ਦੇ ਪੌਦੇ ਲਗਾ ਕੇ ਮਨਾਇਆ ਗਿਆ ਗੁਰ ਪੂਰਵ
ਸ਼ਿਵ ਕੁਮਾਰ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਗੁਰ ਪਰਵ ਮਨਾਇਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਉਪਦੇਸ਼ ਦਿੱਤਾ ਹੈ ਕਿ ਪਵਨ ਗੁਰੂ ਪਾਣੀ ਪਿਤਾ,ਮਾਤਾ ਧਰਤਿ ਮਹੱਤ। ਹਵਾ,ਪਾਣੀ ਅਤੇ ਧਰਤੀ ਦੇ ਸੁਮੇਲ ਨੂੰ ਵਾਤਾਵਰਨ ਕਿਹਾ ਜਾਂਦਾ ਹੈ। ਅੱਜ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਪਾਰਕ ਵਿੱਚ ਪੀਪਲ ਦੇ ਬੂਟੇ ਲਗਾ ਕੇ ਗੁਰੂ ਪੁਰਬ ਮਨਾਇਆ ਗਿਆ। Social Service
553 ਬੂਟੇ ਲਗਾਉਣ ਦਾ ਟੀਚਾ
ਸ਼ਿਵ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 553 ਬੂਟੇ ਲਗਾਏ ਜਾਣਗੇ। ਇਹ ਸਾਰੇ ਪੌਦੇ ਇੱਕ ਲਾਈਨ ਵਿੱਚ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿੱਚ ਬਲਵਿੰਦਰ ਸਿੰਘ,ਬੱਲੂ ਅਤੇ ਪ੍ਰਿੰਸ ਦਾ ਸਹਿਯੋਗ ਮਿਲ ਰਿਹਾ ਹੈ। Social Service
Also Read :AC ਗਲੋਬਲ ਸਕੂਲ ਵਿੱਚ ਬੱਚਿਆਂ ਨੇ ਗੁਰਪੁਰਬ ਮਨਾਇਆ AC Global School
Also Read :ਸੀਐਮ ਦੀ ਭੈਣ ਨੇ ਵਿਧਾਇਕ ਨੀਨਾ ਮਿੱਤਲ ਦੇ ਜਾਗਰਣ ਵਿੱਚ ਕੀਤੀ ਸ਼ਿਰਕਤ CM’s Sister