Increasing Cases Of Drug
SMS ਸੰਧੂ ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ
-
ਐਸਐਮਐਸ ਸੰਧੂ ਨੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਤੇ ਕੀਤੀ ਚਿੰਤਾ ਜ਼ਾਹਿਰ
-
ਕਿਹਾ- ਐਸ.ਐਮ.ਭਗਵੰਤ ਮਾਨ ਦੀਆਂ ਨੀਤੀਆਂ ‘ਤੇ ਕੋਈ ਸ਼ੱਕ ਨਹੀਂ, ਪਰ ਨਸ਼ਿਆਂ ਦੇ ਵੱਧ ਰਹੇ ਮਾਮਲਿਆਂ ‘ਚ ਪੁਲਿਸ ਦੀ ਸ਼ਮੂਲੀਅਤ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪੰਜਾਬ ਵਿੱਚ ਦਿਨੋਂ ਦਿਨ ਵੱਧ ਰਹੇ ਨਸ਼ਿਆਂ ਦੇ ਮਾਮਲਿਆਂ ‘ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ SMS Sandhu ਨੇ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕੇ ਹਨ।
ਸੰਧੂ ਨੇ ਕਿਹਾ ਕਿ ਪੰਜਾਬ ‘ਚ ‘ਡਰੱਗ ਨੂੰ ਲੈਕੇ ਆਏ ਦਿਨ ਖਬਰਾਂ ਨਸ਼ਰ ਰਹੀਆਂ ਹਨ। ਨਸ਼ੇ ‘ਤੇ ਕਾਬੂ ਰੱਖਣਾ ਚਾਹੀਦਾ ਹੈ।
ਸੰਧੂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀਆਂ ਨੀਤੀਆਂ ਅਤੇ ਨੀਅਤ ‘ਤੇ ਕੋਈ ਸ਼ੱਕ ਨਹੀਂ ਹੈ ਪਰ ਮੁਦਾ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਤਾਲਮੇਲ ਤੋਂ ਬਿਨਾਂ ਅਜਿਹੇ ਮਾਮਲਿਆਂ ਨੂੰ ਹੁੰਗਾਰਾ ਨਹੀਂ ਮਿਲ ਸਕਦਾ। Increasing Cases Of Drug
ਗਨ ਕਲਚਰ
ਐਸਐਮਐਸ ਸੰਧੂ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਪੁਲੀਸ ਦੀ ਸ਼ਮੂਲੀਅਤ ਤੋਂ ਬਿਨਾਂ ਨਸ਼ਿਆਂ ਦਾ ਕਾਰੋਬਾਰ ਨਹੀਂ ਚੱਲ ਸਕਦਾ। ਲੋਕ ਚਾਹੁੰਦੇ ਹਨ ਕਿ ਇਹ ਸਭ ਬੰਦ ਹੋਣਾ ਚਾਹੀਦਾ ਹੈ।
ਸਮਾਜ ਵਿੱਚ ਗਨ ਕਲਚਰ ਦਾ ਪ੍ਰਚਾਰ ਨਸ਼ਿਆਂ ਕਾਰਨ ਹੀ ਹੁੰਦਾ ਹੈ। ਡਰੱਗ ਅਤੇ ਗਨ ਕਲਚਰ ਆਪਸ ਵਿੱਚ ਜੁੜਿਆ ਹੋਇਆ ਹੈ। ਇਸ ਲਈ ਸਰਕਾਰ ਨੂੰ ਸਖ਼ਤੀ ਵਰਤਣ ਦੀ ਲੋੜ ਹੈ। Increasing Cases Of Drug
ਵਿਧਾਇਕ ਆਪਣੇ ਆਪ ਨੂੰ ਹਾਕਮ ਸਮਝਣ ਲੱਗ ਪੈਂਦੇ ਹਨ
ਭਾਜਪਾ ਆਗੂ ਐਸਐਮਐਸ ਸੰਧੂ ਨੇ ਰਾਜਪੁਰਾ ਦੇ ਰਮੇਸ਼ ਸ਼ਰਮਾ ਪੱਤਰਕਾਰ ਖੁਦਕੁਸ਼ੀ ਮਾਮਲੇ ਵਿੱਚ ਕਿਹਾ ਕਿ ਪੁਲੀਸ ਨੂੰ ਅਸਲੀਅਤ ਦਾ ਪਤਾ ਹੋਵੇਗਾ ਪਰ ਗਲਤ ਕੰਮ ਕਰਨ ਵਾਲਿਆਂ ਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ।
ਸੰਧੂ ਨੇ ਕਿਹਾ ਕਿ ਲੋਕਾਂ ਵੱਲੋਂ ਨਿਯੁਕਤ ਕੀਤਾ ਗਿਆ ਵਿਧਾਇਕ ਆਪਣੇ ਆਪ ਨੂੰ ਹਾਕਮ ਸਮਝਣ ਲੱਗ ਜਾਂਦਾ ਹੈ। ਫਿਰ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਨਿੱਜੀ ਹਿੱਤਾਂ ‘ਤੇ ਕੰਮ ਕੀਤਾ ਜਾਂਦਾ ਹੈ। ਚਾਹੇ ਉਹ ਨਕਲੀ ਸ਼ਰਾਬ ਦਾ ਮਾਮਲਾ ਹੋਵੇ,ਲੈਂਡ ਮਾਫੀਆ,ਰੇਤ ਬਜਰੀ ਅਤੇ ਕਬਜ਼ਿਆਂ ਬਾਰੇ ਹੋਵੇ,ਇਸ ਬਾਰੇ ਸਰਕਾਰ ਨੂੰ ਸਬੂਤ ਮਿਲਣ ਤੋਂ ਬਾਅਦ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਮਾਨ ਸਰਕਾਰ ਨੇ ਆਪਣੇ ਦੋ ਮੰਤਰੀਆਂ ਖਿਲਾਫ ਕਾਰਵਾਈ ਕੀਤੀ ਹੈ। ਅਜਿਹੇ ‘ਚ ਜੇਕਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਨੇ ਕੁਝ ਗਲਤ ਕੀਤਾ ਹੈ ਤਾਂ ਉਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ। Increasing Cases Of Drug
ਸਰਕਾਰ ਨੂੰ ਸਲਾਹ
ਸੰਧੂ ਨੇ ਸਰਕਾਰ ਨੂੰ ਆਪਣੇ ਵਿਧਾਇਕਾਂ ‘ਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਹਰੇਕ ਹਲਕੇ ਦੀ ਗਰਾਊਂਡ ਰਿਪੋਰਟ ਦੇਖੀ ਜਾਵੇ। ਜਿਸ ਸੋਚ ‘ਤੇ ਸਰਕਾਰ ਬਣੀ ਹੈ,ਇਸ ਗੱਲ ਤੇ ਪਹਿਰਾ ਦਿੱਤਾ ਜਾਵੇ ਜੇਕਰ ਤੁਹਾਡਾ ਕੋਈ ਵਿਧਾਇਕ ਗਲਤ ਕਰਦਾ ਹੈ ਤਾਂ ਉਸ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। Increasing Cases Of Drug
Also Read :ਕਿਸਾਨਾਂ ਨੂੰ ਡਰ: ਜਮਾਂ ਹੋ ਰਹੇ ਪਾਣੀ ਕਾਰਨ ਮੁੜ ਜੁਲਾਈ ਵਰਗੇ ਹਲਾਤ ਨਾ ਬਣ ਜਾਣ Farmers Are Afraid
Also Read :HC ਨੇ ਨਗਰ ਕੌਂਸਲ ਬਨੂੜ ਨੂੰ ਜਾਰੀ ਕੀਤੇ ਹੁਕਮ Municipal Council Banur
Also Read :ਪਿੰਡ ਕਰਾਲਾ ਦੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ Panchayat Of Village Karala
Connect With Us : Twitter Facebook