GST Collection in Punjab  ਦੂਜੀ ਵਾਰ ਸਭ ਤੋਂ ਵੱਧ ਨਕਦੀ ਇਕੱਤਰ 

0
240
GST Collection in Punjab
GST Collection in Punjab
 ਨਵੰਬਰ ਵਿੱਚ 1377.77 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਤਰ; ਵੈਟ ਵਿੱਚ ਵੀ 28.73 ਫ਼ੀਸਦੀ ਵਾਧਾ ਦਰਜ
ਇੰਡੀਆ ਨਿਊਜ਼, ਚੰਡੀਗੜ੍ਹ:
GST Collection in Punjab ਪੰਜਾਬ ਵਿੱਚ ਵਸਤਾਂ ਅਤੇ ਸੇਵਾਵਾਂ ਕਰ (GST) ਤੋਂ ਨਵੰਬਰ, 2021 ਵਿੱਚ ਕੈਸ਼ ਕੁਲੈਕਸ਼ਨ 32 ਫੀਸਦੀ ਵਾਧੇ ਨਾਲ 1845 ਕਰੋੜ ਰੁਪਏ ਰਹੀ ਹੈ, ਜੋ ਇਸ ਕੇਂਦਰੀ ਟੈਕਸ ਪ੍ਰਣਾਲੀ ਦੇ ਲਾਗੂ ਹੋਣ ਬਾਅਦ ਦੂਜੀ ਸਭ ਤੋਂ ਵੱਡੀ ਕੁਲੈਕਸ਼ਨ ਹੈ। ਇਸ ਤੋਂ ਪਹਿਲਾਂ ਅਪਰੈਲ, 2021 ਵਿੱਚ ਇਸ ਵਾਰ ਨਾਲੋਂ ਵੱਧ ਕੁਲੈਕਸ਼ਨ ਕੀਤੀ ਗਈ ਸੀ। ਇਸ ਵਿਕਾਸ ਦਰ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਓਡੀਸ਼ਾ ਅਤੇ ਕੇਰਲਾ ਤੋਂ ਬਾਅਦ ਤੀਜੇ ਸਥਾਨ ‘ਤੇ ਹੈ।

1377.77 ਕਰੋੜ ਰੁਪਏ ਇਕੱਤਰ ਕੀਤਾ (GST Collection in Punjab)

ਟੈਕਸੇਸ਼ਨ ਕਮਿਸ਼ਨਰੇਟ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਵਿੱਚ ਨਵੰਬਰ, 2021 ਦੌਰਾਨ 1377.77 ਕਰੋੜ ਰੁਪਏ ਜੀਐਸਟੀ ਮਾਲੀਆ ਇਕੱਤਰ ਕੀਤਾ ਗਿਆ ਜਦੋਂਕਿ ਪਿਛਲੇ ਸਾਲ ਇਸ ਮਹੀਨੇ (ਨਵੰਬਰ, 2020) ਦੌਰਾਨ 1067 ਕਰੋੜ ਰੁਪਏ ਮਾਲੀਆ ਇਕੱਤਰ ਕੀਤਾ ਗਿਆ ਸੀ, ਜੋ 29 ਫੀਸਦੀ ਦਾ ਮਜ਼ਬੂਤ ਵਾਧਾ ਬਣਦਾ ਹੈ। ਇਹ ਆਰਥਿਕਤਾ ਦੇ ਮੁੜ ਉਭਾਰ ਦੇ ਰੁਝਾਨ ਨੂੰ ਦਰਸਾਉਂਦਾ ਹੈ।

54 ਫ਼ੀਸਦੀ ਵਾਧਾ (GST Collection in Punjab)

ਉਨ੍ਹਾਂ ਦੱਸਿਆ ਕਿ ਜੀਐਸਟੀ ਮਾਲੀਏ ਵਿੱਚ ਨਵੰਬਰ, 2021 ਤੱਕ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 54 ਫ਼ੀਸਦੀ ਵਾਧਾ ਹੋਇਆ ਹੈ। ਜੀਐਸਟੀ ਮਾਲੀਏ ਵਿੱਚ ਇਹ ਵਾਧਾ ਸੂਬਾ ਸਰਕਾਰ ਵੱਲੋਂ ਕੀਤੇ ਗਏ ਨੀਤੀਗਤ ਅਤੇ ਪ੍ਰਸ਼ਾਸਕੀ ਉਪਾਵਾਂ ਦੇ ਨਾਲ-ਨਾਲ ਕੇਂਦਰੀ ਟੈਕਸ ਇਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਬਣਾ ਕੇ ਜੀਐਸਟੀ ਕਾਨੂੰਨ ਨੂੰ ਰਾਜ ਵਿੱਚ ਸੁਚੱਜੇ ਢੰਗ ਨਾਲ ਲਾਗੂ ਕੀਤੇ ਜਾਣ ਨਾਲ ਹੋਇਆ ਹੈ।
ਨਵੰਬਰ, 2021 ਦੌਰਾਨ ਵੈਟ ਅਤੇ ਸੀਐਸਟੀ ਤੋਂ ਕ੍ਰਮਵਾਰ 949.44 ਕਰੋੜ ਰੁਪਏ ਅਤੇ 20.19 ਕਰੋੜ ਰੁਪਏ ਟੈਕਸ ਇਕੱਤਰ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸਮੇਂ ਦੌਰਾਨ ਇਕੱਤਰ ਟੈਕਸ ਦੇ ਮੁਕਾਬਲੇ, ਇਸ ਸਾਲ ਵੈਟ ਅਤੇ ਸੀਐਸਟੀ ਤੋਂ ਪ੍ਰਾਪਤ ਟੈਕਸ ਵਿੱਚ ਕ੍ਰਮਵਾਰ 28.73 ਫ਼ੀਸਦੀ ਅਤੇ 11.49 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਵੈਟ ਮਾਲੀਏ ਵਿੱਚ ਇਸ ਮਜ਼ਬੂਤ ਵਾਧੇ ਦਾ ਮੁੱਖ ਕਾਰਨ ਅਕਤੂਬਰ, 2020 ਦੇ ਮੁਕਾਬਲੇ ਅਕਤੂਬਰ, 2021 ਵਿੱਚ ਔਸਤ ਟੈਕਸ ਦਰ ਦਾ ਵਧਣਾ ਹੈ।
Connect With Us:-  Twitter Facebook
SHARE