CNG Compressor In Silence Zone
ਸਕੂਲੀ ਬੱਚਿਆਂ ਅਤੇ ਗੁਰਦੁਆਰਾ ਸਾਹਿਬ ਦੀ ਸੰਗਤ ਨੂੰ ਆਵਾਜ਼ ਪ੍ਰਦੂਸ਼ਣ ਕਾਰਨ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ
* ਸਾਈਲੈਂਸ ਜ਼ੋਨ ‘ਚ CNG ਕੰਪ੍ਰੈਸ਼ਰ ਦੇ ਸ਼ੋਰ ‘ਤੇ NGT ਸਖਤ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਾਈਲੈਂਸ ਜ਼ੋਨ ਵਿੱਚ ਸੀਐਨਜੀ ਸਟੇਸ਼ਨ ਦੇ ਕੰਪ੍ਰੈਸ਼ਰ ਦੇ ਸੰਚਾਲਨ ਕਾਰਨ ਹੋਣ ਵਾਲੇ ਸ਼ੋਰ ਪ੍ਰਦੂਸ਼ਣ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਸੀਐਨਜੀ ਕੰਪ੍ਰੈਸ਼ਰ ਚੱਲਣ ਕਾਰਨ ਸਕੂਲੀ ਬੱਚਿਆਂ ਅਤੇ ਗੁਰੂਦੁਆਰਾ ਸਾਹਿਬ ਦੀ ਸੰਗਤ ਨੂੰ ਆਵਾਜ਼ ਪ੍ਰਦੂਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੇਸ ਦਾਇਰ ਕਰਨ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰਦੇ ਹੋਏ ਐਨਜੀਟੀ ਨੇ ਜ਼ਿਲ੍ਹਾ ਮੈਜਿਸਟਰੇਟ,ਮੁਹਾਲੀ ਦੇ ਆਰਥਰਾਈਜ਼ਡ ਅਧਿਕਾਰੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਨੂੰ ਰਿਕਾਰਡ ਸਮੇਤ ਨਿੱਜੀ ਤੌਰ ‘ਤੇ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ।
ਜ਼ਿਕਰਯੋਗ ਹੈ ਕਿ ਸੰਤ ਬਾਬਾ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਅਤੇ ਗੁਰੂਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹਾਈਕੋਰਟ ਦੀ ਵਕੀਲ ਸੁਨੈਨਾ ਬਨੂੜ ਰਾਹੀਂ ਐੱਨ.ਜੀ.ਟੀ. ‘ਚ ਸੀ.ਐੱਨ.ਜੀ. ਸਟੇਸ਼ਨ ਦੇ ਕੰਪ੍ਰੈਸ਼ਰ ਕਾਰਨ ਪੈਦਾ ਹੋਣ ਵਾਲੇ ਸ਼ੋਰ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ। CNG Compressor In Silence Zone
ਸਕੂਲ 20 ਸਾਲਾਂ ਤੋਂ ਚੱਲ ਰਿਹਾ
ਸੰਤ ਬਾਬਾ ਵਰਿਆਮ ਸਿੰਘ ਮੈਮੋਰੀਅਲ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇੱਥੇ ਪੁਰਾਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਬਨੂੜ-ਜ਼ੀਰਕਪੁਰ ਹਾਈਵੇ ਸਾਈਡ ਦਾ ਸੀਐਨਜੀ ਸਟੇਸ਼ਨ ਕਰੀਬ ਇੱਕ ਸਾਲ ਪਹਿਲਾਂ ਹੀ ਲਗਾਇਆ ਗਿਆ ਹੈ।
ਕੰਪ੍ਰੈਸ਼ਰ ਦੀ ਆਵਾਜ਼ ਕਾਰਨ ਸਕੂਲ ਦੇ ਬੱਚਿਆਂ ਅਤੇ ਗੁਰੂਦੁਆਰਾ ਸਾਹਿਬ ਦੀ ਸੰਗਤ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਅਨੁਸਾਰ ਸਕੂਲ ਅਤੇ ਹਸਪਤਾਲ ਸਾਈਲੈਂਸ ਜ਼ੋਨ ਅਧੀਨ ਆਉਂਦੇ ਹਨ। ਇਹਨਾਂ ਸਥਾਨਾਂ ਤੋਂ 50 ਮੀਟਰ ਦੇ ਘੇਰੇ ਵਿੱਚ ਸ਼ੋਰ ਪੈਦਾ ਨਹੀਂ ਕੀਤਾ ਜਾ ਸਕਦਾ। CNG Compressor In Silence Zone
ਐਸਡੀਐਮ ਦੇ ਹੁਕਮ ਵੀ ਬੇਬੁਨਿਆਦ
ਸੰਤ ਬਾਬਾ ਵਰਿਆਮ ਸਿੰਘ ਸਕੂਲ ਦੇ ਸੰਤ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਸੀਐਨਜੀ ਕੰਪਰੈਸ਼ਨ ਸਬੰਧੀ ਧਾਰਾ 133 ਤਹਿਤ ਐਸ.ਡੀ.ਐਮ ਮੁਹਾਲੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਐਸਡੀਐਮ ਮੁਹਾਲੀ ਵੱਲੋਂ ਇਸ ਮਾਮਲੇ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਰਿਪੋਰਟ ਮੰਗੀ ਗਈ ਸੀ।
ਰਿਪੋਰਟ ਵਿੱਚ ਜ਼ਿਆਦਾ ਰੌਲੇ ਦੀ ਗੱਲ ਸਾਹਮਣੇ ਆਉਣ ’ਤੇ ਐਸਡੀਐਮ ਵੱਲੋਂ ਆਵਾਜ਼ ਪ੍ਰਦੂਸ਼ਣ ਨੂੰ ਘੱਟ ਨਾ ਕਰਨ ’ਤੇ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ। ਪਰ ਐਸਡੀਐਮ ਦੇ ਹੁਕਮਾਂ ’ਤੇ ਵੀ ਕੁਝ ਨਹੀਂ ਹੋਇਆ। CNG Compressor In Silence Zone
ਐਨਜੀਟੀ ਨੇ ਆਰਡਨ ਵਿੱਚ ਕਿਹਾ
ਹਾਈਕੋਰਟ ਦੀ ਵਕੀਲ ਸੁਨੈਨਾ ਬਨੂੜ ਨੇ ਦੱਸਿਆ ਕਿ 17 ਜਨਵਰੀ 2023 ਦੀ ਪੇਸ਼ੀ ਸਬੰਧੀ ਹੁਕਮ ਜਾਰੀ ਕਰਦਿਆਂ ਐਨਜੀਟੀ ਨੇ ਜ਼ਿਲ੍ਹਾ ਮੈਜਿਸਟਰੇਟ ਮੁਹਾਲੀ ਜਾਂ ਜ਼ਿੰਮੇਵਾਰ ਅਧਿਕਾਰੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਨੂੰ ਰਿਕਾਰਡ ਸਮੇਤ ਪੇਸ਼ ਹੋਣ ਲਈ ਕਿਹਾ ਹੈ।
ਇਸੇ ਕੇਸ ਵਿੱਚ ਪੰਜਾਬ ਦੇ ਮੁੱਖ ਸਕੱਤਰ, ਡਾਇਰੈਕਟਰ ਲੋਕਲ ਬਾਡੀ, ਡਾਇਰੈਕਟਰ ਪੇਂਡੂ ਵਿਕਾਸ ਪੰਜਾਬ, ਡਾਇਰੈਕਟਰ ਸਿਹਤ, ਮੈਂਬਰ ਸਕੱਤਰ ਪ੍ਰਦੂਸ਼ਣ ਕੰਟਰੋਲ ਬੋਰਡ, ਡੀਸੀ/ਡੀਐਮ ਮੁਹਾਲੀ ਅਤੇ ਡਿਵੀਜ਼ਨ ਹੈੱਡ ਆਇਲ ਕਾਰਪੋਰੇਸ਼ਨ ਨੂੰ ਧਿਰ ਬਣਾਇਆ ਗਿਆ ਹੈ। CNG Compressor In Silence Zone
Also Read :ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਲੰਗਰ ਲਗਾਇਆ Recitation Of Sukhmani Sahib
Also Read :ਨਗਰ ਕੌਂਸਲ NOC ਮਾਮਲੇ ਵਿੱਚ ਭਾਜਪਾ ਆਗੂ ਦਾ ਵੱਡਾ ਖੁਲਾਸਾ NOC Matter
Also Read :ਬੂਟਾ ਸਿੰਘ ਵਾਲਾ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੇ ਮਾਰੀ ਮੱਲ Buta Singh Wala School