SVGOI
ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਲੋਕ ਸਾਨੂੰ ਪਿਤਾ ਦੇ ਨਾਮ ਨਾਲ ਬੁਲਾਉਂਦੇ ਹਨ: ਅਸ਼ਵਨੀ ਗਰਗ
-
SVGOI ਪ੍ਰਬੰਧਨ ਨੇ ਪਿਤਾ ਰਘੂਨਾਥ ਰਾਏ ਨੂੰ ਉਨ੍ਹਾਂ ਦੀ 43ਵੀਂ ਬਰਸੀ ‘ਤੇ ਫੁੱਲ ਭੇਟ ਕਰਕੇ ਯਾਦ ਕੀਤਾ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸਵਾਮੀ ਵਿਵੇਕਾ ਨੰਦ ਗਰੁੱਪ ਆਫ਼ ਇੰਸਟੀਚਿਊਟ ਦੇ ਪ੍ਰਬੰਧਕਾਂ ਵੱਲੋਂ ਕਾਲਜ ਦੀ ਹਦੂਦ ਵਿੱਚ ਇੱਕ ਸ਼ਾਂਤੀ ਸਭਾ ਦਾ ਆਯੋਜਨ ਕੀਤਾ ਗਿਆ। SVGOI ਦੀ ਸਮੁੱਚੀ ਮੈਨੇਜਮੈਂਟ ਵੱਲੋਂ ਸਵਰਗਵਾਸੀ ਸ਼੍ਰੀ ਰਘੂਨਾਥ ਜੀ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ ਦੌਰਾਨ ਯਾਦ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।
SVGOI
ਧਾਰਮਿਕ ਭਜਨ ਨਾਲ ਸ਼ਾਂਤਮਈ ਰੰਗਤ
SVIET ਕਾਲਜ ਵਿਖੇ ਸ਼੍ਰੀ ਰਘੂਨਾਥ ਰਾਏ ਗਰਗ ਦੀ 43ਵੀਂ ਬਰਸੀ ‘ਤੇ ਅਰਦਾਸ ਸਮਾਗਮ ਮੌਕੇ ਵਿਸ਼ੇਸ਼ ਧਾਰਮਿਕ ਭਜਨ ਪ੍ਰੋਗਰਾਮ ਕਰਵਾਇਆ ਗਿਆ |
ਇਸ ਮੌਕੇ ਆਰ.ਡੀ. ਕਾਇਲ ਨੇ ਭਗਤੀ ਦੇ ਭਜਨਾਂ ਨਾਲ ਮਾਹੌਲ ਨੂੰ ਸ਼ਾਂਤਮਈ ਰੰਗਤ ਵਿੱਚ ਰੰਗ ਦਿੱਤਾ। ਮੈਨੇਜਮੈਂਟ ਦੇ ਮੈਂਬਰ ਅਤੇ ਸਟਾਫ਼ ਨੇ ਸਵਰਗਵਾਸੀ ਸ਼੍ਰੀ ਰਘੂਨਾਥ ਜੀ ਨੂੰ ਫੁੱਲ ਭੇਟ ਕਰਕੇ ਅਸ਼ੀਰਵਾਦ ਲਿਆ। SVGOI
ਖੁਸ਼ੀ ਹੁੰਦੀ ਹੈ ਜਦੋਂ ਕੋਈ ਪਿਤਾ ਦੇ ਨਾਮ ਨਾਲ ਬੁਲਾਉਂਦਾ ਹੈ
ਬੰਦਾ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਪਿਛੋਕੜ ਨਾਲ ਉਸ ਦਾ ਰਿਸ਼ਤਾ ਜੁੜਿਆ ਰਹਿੰਦਾ ਹੈ। ਲੋਕ ਸਾਡੇ ਪਿਤਾ ਰਘੂਨਾਥ ਰਾਏ ਜੀ ਦਾ ਸਤਿਕਾਰ ਕਰਦੇ ਹਨ,ਪਿਤਾ ਜੀ ਨੇ ਆਪਣੇ ਜੀਵਨ ਵਿੱਚ ਸਖ਼ਤ ਮਿਹਨਤ ਕੀਤੀ ਅਤੇ ਸਾਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਸਿਖਾਈਆਂ।
ਅੱਜ ਵੀ ਜਦੋਂ ਕੋਈ ਮੈਨੂੰ ਪਿਤਾ ਦੇ ਨਾਂ ਨਾਲ ਰਘੂ ਦਾ ਪੁੱਤਰ ਕਹਿ ਕੇ ਪੁਕਾਰਦਾ ਹੈ ਤਾਂ ਆਪਣੇ ਪਿਤਾ ਨੂੰ ਮੱਥਾ ਟੇਕਦਿਆਂ ਆਪਣੇ ਮਨ ਵਿਚ ਇਕ ਵੱਖਰੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ।….(ਅਸ਼ਵਨੀ ਗਰਗ,ਚੇਅਰਮੈਨ,ਸਵਾਮੀ ਵਿਵੇਕਾ ਨੰਦ ਗਰੁੱਪ) SVGOI
ਸਭ ਕੁਝ ਪਿਤਾ ਦੀ ਬਦੌਲਤ ਹੈ
ਅੱਜ ਅਸੀਂ ਜੋ ਵੀ ਹਾਂ ਆਪਣੇ ਪਿਤਾ ਅਤੇ ਮਾਤਾ ਦੀ ਬਦੌਲਤ ਹਾਂ। ਜੈਤੋ ਵਿਚ ਅਸੀਂ ਭਰਾਵਾਂ ਨੇ ਕਿਤਾਬਾਂ ਦੀ ਦੁਕਾਨ ‘ਤੇ ਜੀਲਤਾਂ ਚੜ੍ਹਾਉਣ ਦਾ ਕੰਮ ਕੀਤਾ ਅਤੇ ਅੱਜ ਅਸੀਂ SVGOI ਸੰਸਥਾ ਚਲਾ ਰਹੇ ਹਾਂ।
ਪਿਤਾ ਨੇ ਸਾਨੂੰ ਇਮਾਨਦਾਰੀ,ਕੰਮ ਪ੍ਰਤੀ ਸਮਰਪਣ ਅਤੇ ਸਖ਼ਤ ਮਿਹਨਤ ਦਾ ਪਾਠ ਪੜ੍ਹਾਇਆ। ਅੱਜ ਪਿਤਾ ਜੀ ਦੀ 43ਵੀਂ ਬਰਸੀ ‘ਤੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਅਸੀਂ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਪ੍ਰਣ ਲੈਂਦੇ ਹਾਂ।….(ਅਸ਼ੋਕ ਕੁਮਾਰ ਗਰਗ,ਪ੍ਰਧਾਨ, ਸਵਾਮੀ ਵਿਵੇਕਾ ਨੰਦ ਗਰੁੱਪ) SVGOI
Also Read :ਮਿਸ਼ਨ ਹਰਿਆਲੀ ਅਤੇ ਲਾਲੀ ਤਹਿਤ ਖੂਨਦਾਨ ਕੈਂਪ ਲਗਾਇਆ Organized Blood Donation Camp
Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights
Also Read :ਸੁਰਜੀਤ ਗੜ੍ਹੀ ਭਾਜਪਾ ਦੇ ਜ਼ਿਲ੍ਹਾ ਪਟਿਆਲਾ ਦਿਹਾਤੀ ਦੇ ਪ੍ਰਧਾਨ ਬਣੇ Surjit Singh Garhi