Truck Operators Strike
ਸ਼ੰਭੂ ਵਿੱਚ ਟਰੱਕ ਅਪਰੇਟਰਾਂ ਦਾ ਧਰਨਾ, ਬਨੂੜ ਵੱਲ ਟਰੈਫਿਕ ਡਾਇਵਰਸ਼ਨ ਨੇ ਵਧਾਈ ਭੀੜ
-
ਧਰਮਗੜ੍ਹ-ਟੀ ਪੁਆਇੰਟ ਅਤੇ ਬੈਰੀਅਰ ’ਤੇ ਟ੍ਰੈਫਿਕ ਕੀਤਾ ਜਾ ਰਿਹਾ ਕੰਟਰੋਲ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਟਰੱਕ ਅਪਰੇਟਰਾਂ ਨੇ ਪਿਛਲੇ ਤਿੰਨ ਦਿਨਾਂ ਤੋਂ ਰਾਜਪੁਰਾ-ਅੰਬਾਲਾ ਮੁੱਖ ਮਾਰਗ ’ਤੇ ਧਰਨਾ ਦਿੱਤਾ ਹੋਇਆ ਹੈ। ਧਰਨੇ ਕਾਰਨ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਲੀ-ਲੁਧਿਆਣਾ ਮਾਰਗ ਦੀ ਆਵਾਜਾਈ ਲਾਲੜੂ-ਰਾਜਪੁਰਾ ਵਾਇਆ ਬਨੂੜ ਵੱਲ ਮੋੜ ਦਿੱਤੀ ਹੈ। ਟਰੈਫਿਕ ਰੂਟ ਡਾਇਵਰਸ਼ਨ ਹੋਣ ਕਾਰਨ ਬਨੂੜ ਰੋਡ ’ਤੇ ਟਰੈਫਿਕ ਦੀ ਭੀੜ ਵਧ ਗਈ ਹੈ। ਜਿਸ ਕਾਰਨ ਸੜਕ ‘ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਪੈਦਾ ਹੋ ਰਹੀ ਹੈ।
Truck Operators Strike
ਧਰਮਗੜ੍ਹ ਟੀ-ਪੁਆਇੰਟ
ਬਨੂੜ-ਤੇਪਲਾ ਰੋਡ ’ਤੇ ਧਰਮਗੜ੍ਹ-ਟੀ ਪੁਆਇੰਟ ’ਤੇ ਸਥਾਨਕ ਟਰੈਫਿਕ ਪੁਲੀਸ ਮੁਲਾਜ਼ਮ ਤਾਇਨਾਤ ਹਨ। ਅੰਬਾਲਾ ਤੋਂ ਲੁਧਿਆਣਾ ਰੂਟ ਲਈ ਧਰਮਗੜ੍ਹ ਰੋਡ ’ਤੇ ਲਾਲੜੂ ਵਾਲੇ ਪਾਸੇ ਤੋਂ ਬਨੂੜ ਵੱਲ ਭਾਰੀ ਟਰੈਫਿਕ ਆ ਰਿਹਾ ਹੈ। ਇਸ ਟਰੈਫਿਕ ਨੂੰ ਖਰੜ ਅਤੇ ਰਾਜਪੁਰਾ ਵੱਲ ਮੋੜਿਆ ਜਾ ਰਿਹਾ ਹੈ। ਜਦਕਿ ਖਰੜ ਅਤੇ ਲੁਧਿਆਣਾ ਰੂਟ ਦੀ ਆਵਾਜਾਈ ਨੂੰ ਲਾਲੜੂ ਰੋਡ ‘ਤੇ ਡਾਇਵਰਟ ਕੀਤਾ ਗਿਆ ਹੈ।
Truck Operators Strike
ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ
ਮਨਜੀਤ ਸਿੰਘ,ਟਰੈਫਿਕ ਇੰਚਾਰਜ ਬਨੂੜ ਨੇ ਦੱਸਿਆ ਕਿ ਸ਼ੰਭੂ ਬੈਰੀਅਰ ’ਤੇ ਟਰੱਕ ਅਪਰੇਟਰਾਂ ਦੇ ਧਰਨੇ ਕਾਰਨ ਆਵਾਜਾਈ ਦਾ ਰਸਤਾ ਮੋੜ ਦਿੱਤਾ ਗਿਆ ਹੈ। ਸਾਡੇ ਜਵਾਨ ਡਿਊਟੀ ਨਿਭਾ ਰਹੇ ਹਨ ਤਾਂ ਜੋ ਸਫ਼ਰ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। Truck Operators Strike
Also Read :ਨਵੇਂ ਸਾਲ 2023 ਦੀ ਸ਼ੁਰੂਆਤ ਮੌਕੇ ਮਾਤਾ-ਪਿਤਾ ਮੰਦਰ ਅਤੇ ਗੋਧਾਮ ਵਿਖੇ ਹਵਨ ਯੱਗ Maat-Pita Temple And Godham
Also Read :ਹਾਈਵੇ ‘ਤੇ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ ਸਟਰੀਟ ਲਾਈਟ ਦੇ ਖੰਭੇ ਲਗਾਏ Street Light Poles
Also Read :ਮਿਸ਼ਨ ਹਰਿਆਲੀ ਅਤੇ ਲਾਲੀ ਤਹਿਤ ਖੂਨਦਾਨ ਕੈਂਪ ਲਗਾਇਆ Organized Blood Donation Camp
Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights