Former BJP Councilor
ਸਾਬਕਾ BJP ਕੌਂਸਲਰ ਤੇ ਪੁੱਤਰ ਦੀ ਕੁੱਟਮਾਰ ਕਰਨ ਦੇ ਦੋਸ ਚ ਦੋ ਸਕੇ ਚਚੇਰੇ ਭਰਾ ਨਾਮਜ਼ਦ
-
ਹੱਥਾਂ ਵਿੱਚ ਤੇਜਧਾਰ ਹਥਿਆਰ ਸਨ
-
ਧਾਰਾ 452 ,323, 506,34 ਆਈਂ ਪੀ ਸੀ ਅਧੀਨ ਮਾਮਲਾ ਦਰਜ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਲੋਕਲ ਪੁਲਿਸ ਨੇ ਸਾਬਕਾ BJP ਕੌਂਸਲਰ ਅਨਿਲ ਕੁਮਾਰ ਰਾਜੂ ਥੰਮਣ ਤੇ ਉਸ ਦੇ ਪੁੱਤਰ ਪ੍ਰੀਆਸੂ ਥੰਮਣ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਉਸਦੇ ਦੋ ਸਕੇ ਚਚੇਰੇ ਭਰਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
BJP ਨਾਲ ਸੰਬਧਤ ਥੰਮਣ ਨੇ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਉਹ ਆਪਣੀ ਦੁਕਾਨ ਵਿਚ ਆਪਣੇ ਪੁੱਤਰ ਸਮੇਤ ਬੈਠਾ ਸੀ। Former BJP Councilor
ਹੱਥਾਂ ਵਿੱਚ ਤੇਜਧਾਰ ਹਥਿਆਰ
ਉਸ ਦੇ ਚਾਚੇ ਅਸ਼ੋਕ ਕੁਮਾਰ ਦੀ ਦੁਕਾਨ ਹੈ ਤੇ ਉਸ ਦੇ ਚਚੇਰੇ ਭਰਾ ਅਮਿਤ ਕੁਮਾਰ ਤੇ ਸੁਮਿਤ ਕੁਮਾਰ ਦੁਕਾਨ ਦੀ ਨਿਸ਼ਾਨਦੇਹੀ ਨੂੰ ਲੈਕੇ ਉਸ ਦੀ ਦੁਕਾਨ ਦੇ ਅੰਦਰ ਆਏ ।
ਉਨ੍ਹਾਂ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਸਨ ਤੇ ਉਹਨਾਂ ਦੋਵੇਂ ਸਕੇ ਭਰਾਵਾਂ ਨੇ ਹਥਿਆਰਾਂ ਨਾਲ ਅਨਿਲ ਕੁਮਾਰ ਤੇ ਉਸ ਦੇ ਪੁੱਤਰ ਪ੍ਰੀਆਸੂ ਥੰਮਣ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਦੋਵੇਂ ਜ਼ਖਮੀ ਹੋ ਗਏ ਤੇ ਦੋਵੇਂ ਦੋਸ਼ੀ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਅਨਿਲ ਕੁਮਾਰ ਤੇ ਉਸ ਦੇ ਪੁੱਤਰ ਪ੍ਰੀਆਸੂ ਥੰਮਣ ਨੂੰ ਇਲਾਜ ਲਈ ਬਨੂੜ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। Former BJP Councilor
ਮਾਮਲਾ ਦਰਜ
ਸ਼ਿਕਾਇਤਕਰਤਾ ਅਨਿਲ ਕੁਮਾਰ ਨੇ ਦੱਸਿਆ ਕਿ ਉਸ ਦੇ ਚਚੇਰਾ ਭਰਾ ਉਸ ਨੂੰ ਪਿਛਲੇ 6 ਸਾਲਾਂ ਤੋਂ ਸਰਕਾਰ ਦੇ ਦਬਾਅ ਅਧੀਨ ਤੰਗ ਪ੍ਰੇਸਾਨ ਕਰ ਰਹੇ ਹਨ।
ਲੋਕਲ ਪੁਲਿਸ ਦੇ ਜਾਂਚ ਅਧਿਕਾਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਸਾਬਕਾ ਕੌਂਸਲਰ ਰਾਜੂ ਥੱਮਣ ਦੀ ਸ਼ਿਕਾਇਤ ਮਿਲੀ ਹੈ ਜਿਸ ਤੋਂ ਬਾਦ ਉਸ ਦੇ ਚਚੇਰੇ ਭਰਾ ਅਮਿਤ ਕੁਮਾਰ ਤੇ ਸੁਮਿਤ ਕੁਮਾਰ ਕੁਮਾਰ ਦੇ ਖਿਲਾਫ ਧਾਰਾ 452 ,323, 506,34 ਆਈਂ ਪੀ ਸੀ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਾਮਲੇ ਦੇ ਆਈ ਓ ਨੇ ਦੱਸਿਆ ਕਿ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫਤ ਚੋਂ ਹੋਣਗੇ। Former BJP Councilor
Also Read :ਸ਼ੰਭੂ ਵਿੱਚ ਟਰੱਕ ਅਪਰੇਟਰਾਂ ਦਾ ਧਰਨਾ, ਬਨੂੜ ਵੱਲ ਟਰੈਫਿਕ ਡਾਇਵਰਸ਼ਨ Truck Operators Strike
Also Read :ਨਵੇਂ ਸਾਲ 2023 ਦੀ ਸ਼ੁਰੂਆਤ ਮੌਕੇ ਮਾਤਾ-ਪਿਤਾ ਮੰਦਰ ਅਤੇ ਗੋਧਾਮ ਵਿਖੇ ਹਵਨ ਯੱਗ Maat-Pita Temple And Godham
Also Read :ਹਾਈਵੇ ‘ਤੇ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ ਸਟਰੀਟ ਲਾਈਟ ਦੇ ਖੰਭੇ ਲਗਾਏ Street Light Poles