Gurdwara Sri Guru Gobind Singh Ji
ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੱਢਿਆ ਗਿਆ ਨਗਰ ਕੀਰਤਨ
-
ਵੱਖ-ਵੱਖ ਥਾਵਾਂ ‘ਤੇ ਚਾਹ, ਪਕੌੜਿਆਂ ਅਤੇ ਫਲਾਂ ਦਾ ਲੰਗਰ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਦੇ ਪੁਰਾਣਾ ਥਾਣਾ ਨੇੜੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਨਗਰ ਕੀਰਤਨ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਬਦ ਕੀਰਤਨ ਕੀਤਾ।
ਗੁਰੂਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਹੁੰਦਾ ਹੋਇਆ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਵਿਖੇ ਪਹੁੰਚਿਆ। Gurdwara Sri Guru Gobind Singh Ji
ਸੰਗਤਾਂ ਲਈ ਲੰਗਰ ਦਾ ਪ੍ਰਬੰਧ
ਨਗਰ ਕੀਰਤਨ ਦਾ ਸਵਾਗਤ ਗੁਰੂਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਗੁਰਦੇਵ ਸਿੰਘ ਨੇ ਕੀਤਾ | ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਗੁਰੂਦੁਆਰਾ ਸਾਹਿਬ ਵਿਖੇ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਸੰਗਤਾਂ ਨੇ ਵੱਖ-ਵੱਖ ਥਾਵਾਂ ‘ਤੇ ਚਾਹ, ਪਕੌੜਿਆਂ ਅਤੇ ਫਲਾਂ ਦਾ ਲੰਗਰ ਲਗਾਇਆ। Gurdwara Sri Guru Gobind Singh Ji
ਸਲਾਣਾ ਨਗਰ ਕੀਰਤਨ
ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੁਲਾਰੇ ਪ੍ਰਿੰਸ ਜਸਵੰਤ ਸਿੰਘ ਖੱਟੜਾ ਅਤੇ ਸੁਖਵਿੰਦਰ ਸਿੰਘ ਕਾਕਾ ਨੇ ਦੱਸਿਆ ਕਿ ਹਰ ਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਜਾਂਦਾ ਹੈ। ਸ਼ਾਮ ਨੂੰ ਰਵਾਨਗੀ ਵਾਲੀ ਥਾਂ ‘ਤੇ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ। Gurdwara Sri Guru Gobind Singh Ji
Also Read :Radiologist On Medical Leave ਰੇਡੀਓਲੋਜਿਸਟ ਮੈਡੀਕਲ ਛੁੱਟੀ ‘ਤੇ, ਮਰੀਜ਼ ਪ੍ਰੇਸ਼ਾਨ
Also Read :ਸਾਬਕਾ BJP ਕੌਂਸਲਰ ਤੇ ਪੁੱਤਰ ਦੀ ਕੁੱਟਮਾਰ Former BJP Councilor
Also Read :ਸ਼ੰਭੂ ਵਿੱਚ ਟਰੱਕ ਅਪਰੇਟਰਾਂ ਦਾ ਧਰਨਾ, ਬਨੂੜ ਵੱਲ ਟਰੈਫਿਕ ਡਾਇਵਰਸ਼ਨ Truck Operators Strike
Also Read :ਨਵੇਂ ਸਾਲ 2023 ਦੀ ਸ਼ੁਰੂਆਤ ਮੌਕੇ ਮਾਤਾ-ਪਿਤਾ ਮੰਦਰ ਅਤੇ ਗੋਧਾਮ ਵਿਖੇ ਹਵਨ ਯੱਗ Maat-Pita Temple And Godham
Also Read :ਹਾਈਵੇ ‘ਤੇ ਘਟੀਆ ਮਟੀਰੀਅਲ ਦੀ ਵਰਤੋਂ ਕਰਕੇ ਸਟਰੀਟ ਲਾਈਟ ਦੇ ਖੰਭੇ ਲਗਾਏ Street Light Poles
Connect With Us : Twitter Facebook