ਟੋਲ ਪਲਾਜ਼ਾ ਉਥੇ ਫਰਜ਼ੀ ਕਾਰਡ ਚਲਾਉਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ Toll Plaza

0
151
Toll Plaza
Toll Plaza

ਟੋਲ ਪਲਾਜ਼ਾ ਉਥੇ ਫਰਜ਼ੀ ਕਾਰਡ ਚਲਾਉਣ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ 

* ਥਾਣਾ ਮੁਖੀ ਕੁਲਬੀਰ ਸਿੰਘ ਸੰਧੂ ਵੱਲੋਂ ਬੋਰਡ ਲਗਾ ਦਿੱਤੀ ਚਿਤਾਵਨੀ 

ਕੁਲਦੀਪ ਸਿੰਘ 
ਇੰਡੀਆ ਨਿਊਜ਼ (ਮੋਹਾਲੀ)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਾਬਕਾ ਵਿਧਾਇਕਾਂ ਦੇ ਕਾਰਾਂ ਉੱਤੇ ਲੱਗੇ ਸਟਿੱਕਰ ਨੂੰ ਲੈ ਕੇ ਇਕ ਨੋਟਿਸ ਕੱਢਿਆ ਸੀ ਕਿ ਜਿਹੜੇ ਸਾਬਕਾ ਵਿਧਾਇਕ ਸਟਿੱਕਰ ਲਗਾ ਕੇ ਟੋਲ ਪਲਾਜ਼ਾ ਤੋਂ ਬਚਣ ਲਈ ਇਹ ਕੰਮ ਕਰ ਰਹੇ ਹਨ ਉਹ ਇਨ੍ਹਾਂ ਨੂੰ ਆਪਣੀਆਂ ਕਾਰਾਂ ਉੱਤੋਂ ਲਾਹ ਕੇ ਵਾਪਸ ਜਮਾ ਕਰਵਾਉਣ।
ਜਿਸ ਨਾਲ ਟੋਲ ਪਲਾਜਾ ਉੱਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਇਹ ਸਟਿੱਕਰ ਵਰਤ ਕੇ ਟੋਲ ਦੇ ਪੈਸੇ ਬਚਾ ਕੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੂੰ ਚੂਨਾ ਲਗਾਇਆ ਜਾ ਰਿਹਾ ਹੈ। Toll Plaza

ਚੇਤਾਵਨੀ ਨੋਟਿਸ

Toll Plaza

ਜਿਸ ਤੋਂ ਬਾਅਦ ਇਸ ਚਿਤਾਵਨੀ ਨੂੰ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।ਜਿਸ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ ਸੰਧੂ ਵੱਲੋਂ ਟੌਲ ਪਲਾਜ਼ਾ ਅਜ਼ੀਜ਼ਪੁਰ ਤੇ ਵੀ.ਆਈ.ਪੀ ਲੈਣ ਉੱਤੇ ਲਗਾਏ ਗਏ ਬੈਰੀਕੇਡਾਂ ਉੱਤੇ ਇਕ ਚੇਤਾਵਨੀ ਨੋਟਿਸ ਲਗਾ ਦਿੱਤਾ ਗਿਆ ਹੈ।
ਜਿਸ ਉਤੇ ਲਿਖਿਆ ਗਿਆ ਇਹ ਕਿ ਜੇਕਰ ਕੋਈ ਵਿਅਕਤੀ ਕੋਈ ਫ਼ਰਜ਼ ਜਾਂ ਕਿਸੇ ਹੋਰ ਦਾ ਸ਼ਨਾਖਤੀ ਕਾਰਡ ਜਾਂ ਕੋਈ ਪਹਿਚਾਣ ਪੱਤਰ ਜਾਂ ਫਿਰ ਕਿਸੇ ਹੋਰ ਦਾ ਸਟਿੱਕਰ ਵਰਤਦਾ ਹੈ ਤਾਂ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। Toll Plaza

ਹਾਈਟੈਕ ਨਾਕਾ

Toll Plaza

ਥਾਣਾ ਮੁਖੀ ਵੱਲੋਂ ਇੰਸਪੈਕਟਰ ਕੁਲਬੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕੋਈ ਵੀ ਰਾਹਗੀਰ ਟੋਲ ਪਲਾਜ਼ਾ ਤੋਂ ਬਚਣ ਲਈ ਕੋਈ ਵੀ ਗਲਤ ਕਦਮ ਨਾ ਚੁੱਕੇ ਜਿਸ ਕਾਰਨ ਉਸ ਨੂੰ ਕਿਸੇ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਵੇ।
ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਅਜ਼ੀਜ਼ਪੁਰ ਟੋਲ ਪਲਾਜ਼ਾ ’ਤੇ ਹਾਈਟੈਕ ਨਾਕਾ ਲਾਇਆ ਗਿਆ ਹੈ। ਮਾੜੇ ਅਨਸਰਾਂ ਨੂੰ ਰੋਕਣ ਲਈ ਵਾਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। Toll Plaza
SHARE