ਇੰਡੀਆ ਨਿਊਜ਼ (ਦਿੱਲੀ) Pakistan Train Blast:– ਆਰਥਿਕ ਸੰਕਟਾਂ ‘ਚ ਘਿਰੇ ਪਾਕਿਸਤਾਨ ਵਿੱਚ ਅਸ਼ਾਂਤੀ ਵੱਧਦੀ ਜਾ ਰਹੀ ਹੈ। ਰਿਪੋਰਟਸ ਮੁਤਾਬਕ ਪਾਕਿਸਤਾਨ ਦੀ ਇੱਕ ਟ੍ਰੇਨ ‘ਚ ਬੰਬ ਧਮਾਕਾ ਹੋਇਆ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਅਤੇ ਕਈ ਲੋਕ ਜਖ਼ਮੀ ਹੋ ਗਏ ਹਨ। ਇਹ ਧਮਾਕਾ ਕਵੇਟਾ ਜਾ ਰਹੀ ਜਾਫ਼ਰ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤਾ ਗਿਆ। ਫਿਲਹਾਲ ਇਸ ਹਮਲੇ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਤੋਂ ਪਹਿਲਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਇੱਕ ਮਸਜਿਦ ਵਿੱਚ ਭਿਆਨਕ ਸੁਸਾਇਡ ਬਲਾਸਟ ਹੋਇਆ ਸੀ, ਜਿਸ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ।
ਪਾਕਿਸਤਾਨੀ ਨਿਊਜ਼ ਵੈਬਸਾਈਟ ARY ਦੀ ਖ਼ਬਰ ਅਨੁਸਾਰ, ਕਵੇਟਾ ਜਾਣ ਵਾਲੀ ਜਾਫ਼ਰ ਐਕਸਪ੍ਰੈੱਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਗਏ ਵਿਸਫੋਟ ਵਿੱਚ ਹੁਣ ਤੱਕ 2 ਯਾਤਰੀਆਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਬਲਾਸਟ ਵਿੱਚ 4 ਹੋਰ ਵਿਅਕਤੀ ਵੀ ਜਖ਼ਮੀ ਹੋਏ ਹਨ। ਇਹ ਟ੍ਰੇਨ ਪੇਸ਼ਾਵਰ ਜਾ ਰਹੀ ਸੀ। ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਟ੍ਰੇਨ ਦੇ ਦੱਬੇ ਦੇ ਟੁਕੜੇ ਅਤੇ ਸੁਰੱਖਿਆਕਰਮੀ ਨਜ਼ਰ ਆ ਰਹੇ ਹਨ।
ਪੇਸ਼ਾਵਰ ਮਸਜਿਦ ਧਮਾਕੇ ਵਿੱਚ ਮਰੇ ਸੀ 100 ਤੋਂ ਜ਼ਿਆਦਾ ਲੋਕ
ਪਿਛਲੇ ਮਹੀਨੇ ਜਨਵਰੀ ਵਿੱਚ ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਹੋਏ ਜ਼ੋਰਦਾਰ ਧਮਾਰੇ ਵਿੱਚ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਸੁਸਾਇਡ ਬਲਾਸਟ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਅਤੇ ਕਈ ਲੋਕ ਜਖ਼ਮੀ ਹੋਏ ਸਨ। ਇਹ ਹਮਲਾ ਪੁਲਿਸ ਲਾਈਨ ਜਿਵੇਂ ਸੰਵੇਦਨਸ਼ੀਲ ਖੇਤਰ ਵਿੱਚ ਸਥਿਤ ਇੱਕ ਮਸਜਿਦ ਵਿੱਚ ਹੋਇਆ ਸੀ। ਇਸ ਦੀ ਜ਼ਿੰਮੇਦਾਰੀ ਟੀਟੀਪੀ ਦੇ ਇੱਕ ਗੁੱਟ ਨੇ ਲਈ ਸੀ। ਹਾਲਾਂਕਿ ਤਹਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਇਸ ਹਮਲੇ ਤੋਂ ਨਿਕਾਰਾ ਕਿਹਾ ਸੀ ਪਰ ਪਾਕਿਸਤਾਨ ਏਜੰਸੀਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਹਮਲਾ ਟੀਟੀਪੀ ਨੇ ਹੀ ਕਰਵਾਇਆ ਸੀ।