ਆਈ.ਪੀ.ਐਸ. ਪ੍ਰੋਬੇਸ਼ਨਰੀ ਅਧਿਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ (IPS PROBATIONERS CALL ON CHIEF MINISTER BHAGWANT MANN)

0
123
TET IRREGULARITIES CASE
TET IRREGULARITIES CASE

IPS PROBATIONERS CALL ON CHIEF MINISTER BHAGWANT MANN:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕਾਡਰ ਦੇ 2021 ਬੈਚ ਦੇ ਤਿੰਨ ਭਾਰਤੀ ਪੁਲਿਸ ਸੇਵਾਵਾਂ (ਆਈ.ਪੀ.ਐਸ.) ਪ੍ਰੋਬੇਸ਼ਨਰੀ ਅਫ਼ਸਰਾਂ, ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੀ ਮੁੱਢਲੀ ਸਿਖਲਾਈ ਪੂਰੀ ਕੀਤੀ ਹੈ, ਦੇ ਨਵੇਂ ਬੈਚ ਨਾਲ ਪਲੇਠੀ ਮੀਟਿੰਗ ਕੀਤੀ।
ਹੋਰ ਖ਼ਬਰਾਂ ਪੜ੍ਹਨ ਲਈ ਕਰੋ ਇੱਥੇ ਕਲਿੱਕ – ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਹਲਕਾ ਖਰੜ ਦੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ

ਪ੍ਰੋਬੇਸ਼ਨਰੀ ਅਧਿਕਾਰੀ ਜਿਨ੍ਹਾਂ ਵਿੱਚ ਆਕਰਸ਼ੀ ਜੈਨ, ਜਯੰਤ ਪੁਰੀ ਅਤੇ ਡਾਕਟਰ ਵਿਨੀਤ ਅਹਲਾਵਤ ਸ਼ਾਮਲ ਸਨ, ਨੇ ਇੱਥੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਪੰਜਾਬ ਵਿੱਚ ਨੌਜਵਾਨ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਨੇ ਰਾਜ ਦੀ ਬਿਹਤਰੀ ਲਈ ਕੰਮ ਕਰਦੇ ਹੋਏ ਇੱਕ ਆਧੁਨਿਕ ਅਤੇ ਉੱਚ ਕੁਸ਼ਲ ਪੁਲਿਸਿੰਗ ਈਕੋਸਿਸਟਮ ਤਿਆਰ ਕਰਨ ਲਈ ਵੀ ਅਪੀਲ ਕੀਤੀ।

ਮਾਨ ਨੇ ਉਕਤ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਸੁਝਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਨੇ ਨਵੇਂ ਭਰਤੀ ਹੋਏ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਤਰੱਕੀ ਦੀਆਂ ਬੁਲੰਦੀਆਂ ‘ਤੇ ਤਾਰਿਆਂ ਵਾਂਗ ਚਮਕਦੇ ਰਹਿਣ ਦੀ ਕਾਮਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ।

SHARE