ਬ੍ਰਿਜ ਲਾਲ ਜਾਸਲਾ ਸਰਬ-ਸੰਮਤੀ ਨਾਲ ਚੁਣੇ ਗਏ ਬਸਪਾ ਦੇ ਹਲਕਾ ਰਾਜਪੁਰਾ ਦੇ ਪ੍ਰਧਾਨ Bahujan Samaj Party

0
119
Bahujan Samaj Party

Bahujan Samaj Party

ਬ੍ਰਿਜ ਲਾਲ ਜਾਸਲਾ ਸਰਬ-ਸੰਮਤੀ ਨਾਲ ਚੁਣੇ ਗਏ ਬਸਪਾ ਦੇ ਹਲਕਾ ਰਾਜਪੁਰਾ ਦੇ ਪ੍ਰਧਾਨ

* ਬਸਪਾ-ਅਕਾਲੀ ਗਠਜੋੜ ਜਲੰਧਰ ਲੋਕ ਸਭਾ ਦੀ ਉਪ ਚੋਣ ਭਾਰੀ ਬਹੁਮਤ ਨਾਲ ਜਿੱਤੇਗਾ :ਜਗਜੀਤ ਛੜਬੜ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਹੁਜਨ ਸਮਾਜ ਪਾਰਟੀ ਦੀ ਇਕ ਹੰਗਾਮੀ ਮੀਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਬਾਡਿਆਂ ਬੱਸੀ ਬਨੂੜ ਵਿਖੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਕੇਸਰ ਸਿੰਘ ਬਖਸ਼ੀ ਵਾਲਾ ਦੀ ਅਗਵਾਈ ਹੇਠ ਹੋਈ ।ਜਿਸ ਵਿਚ ਬਸਪਾ ਦੇ ਸੂਬਾ ਸਕੱਤਰ ਭਾਈ ਜਗਜੀਤ ਸਿੰਘ ਛੜਬੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੀਟਿੰਗ ਸੰਬੋਧਨ ਕਰਦੇ ਹੋਏ ਭਾਈ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਲੋਕ ਸਭਾ ਹਲਕਾ ਜਲੰਧਰ ਦੀ ਹੋ ਰਹੀ ਉੱਪ ਚੋਣਾਂ ਵਿੱਚ ਬਸਪਾ ਅਕਾਲੀ ਗੱਠਜੋੜ ਦਾ ਉਮੀਦਵਾਰ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰੇਗਾ। Bahujan Samaj Party

ਹਰ ਵਰਗ ਦੇ ਲੋਕ ਆਪ ਸਰਕਾਰ ਤੋਂ ਦੁਖੀ

Bahujan Samaj Party

ਉਹਨਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬੇ ਵਿਚ ਆਰਥਿਕ ਮੰਦਹਾਲੀ ਤੇ ਅਰਾਜਕਤਾ ਫੈਲ ਗਈ ਹੈ ਜਿਸ ਕਾਰਨ ਸੂਬੇ ਦੇ ਹਰ ਵਰਗ ਦੇ ਲੋਕ ਆਪ ਸਰਕਾਰ ਤੋਂ ਦੁਖੀ ਹਨ। ਬਸਪਾ ਆਗੂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੇਮੌਸਮੀ ਬਰਸਾਤ ਕਾਰਨ ਨੁਕਸਾਨੀ ਗਈ ਕਣਕ ਦੀ ਫ਼ਸਲ ਤੋਂ ਇਲਾਵਾ ਹੋਰ ਫ਼ਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਪੈਰਾਂ ਸਿਰ ਖੜ੍ਹਾ ਕੀਤਾ ਜਾ ਸਕੇ।

ਇਸ ਮੌਕੇ ਉਹਨਾਂ ਕਿਹਾ ਕਿ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਪਿੰਡ-ਪਿੰਡ ਤੇ ਘਰ-ਘਰ ਚੱਲੋਂ ਮੁਹਿੰਮ ਦੌਰਾਨ ਸੂਬੇ ਦੇ ਹਰ ਘਰ ਘਰ ਵਿੱਚ ਪਹੁੰਚ ਕਰਕੇ ਸੂਬੇ ਵਿਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। Bahujan Samaj Party

ਬ੍ਰਿਜ ਲਾਲ ਸਿੰਘ ਜਾਸਲਾ ਪ੍ਰਧਾਨ ਨਿਯੁਕਤ

Bahujan Samaj Party

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਬਰਿੱਜ ਲਾਲ ਸਿੰਘ ਜਾਸਲਾ ਸਾਬਕਾ ਸਰਪੰਚ ਨੂੰ ਹਲਕਾ ਰਾਜਪੁਰਾ ਦਾ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਨਾਰੰਗ ਸਿੰਘ ਉੜਦਨ ਨੂੰ ਜਰਨਲ ਸਕੱਤਰ,ਦੇਸਰਾਜ ਧਰਮਗੜ੍ਹ ਮੀਤ ਪ੍ਰਧਾਨ ,ਮਦਨ ਲਾਲ ਸ਼ਰਮਾ ਖਜਾਨਚੀ ਨਿਯੁਕਤ ਕੀਤਾ ਗਿਆ।

ਇਸ ਮੌਕੇ ਅਜੈਬ ਸਿੰਘ ਬਨੂੜ, ਮੇਹਰ ਸਿੰਘ ਮਠਿਆੜਾਂ,ਸੁਰਿੰਦਰ ਸਿੰਘ,ਜਗਤਾਰ ਲੱਖੀ ਨਡਿਆਲੀ,ਸੁਖਜੀਤ ਸਿੰਘ ਗੋਲਡੀ ,ਅਮਨਦੀਪ ਸਿੰਘ,ਮਨਿਦਰ ਸਿੰਘ,ਜੋਗਿੰਦਰ ਧੀਮਾਨ,ਗਿਆਨ ਸਿੰਘ,ਪ੍ਰਮੋਦ ਕੁਮਾਰ ,ਮਨਪ੍ਰੀਤ ਸਿੰਘ ਮੋਨੀ,ਦਰਸ਼ਨ ਸਿੰਘ ਰਣਜੀਤ ਸਿੰਘ ਸਤਵੀਰ ਸਿੰਘ ਕੰਬੋਜ ਕਰਨੈਲ ਸਿੰਘ ਫਤਹਿਪੁਰ ਗੜੀ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਪਾਰਟੀ ਵਰਕਰ ਹਾਜ਼ਰ ਸਨ।

ਪਾਰਟੀ ਦੇ ਸੂਬਾ ਸਕੱਤਰ ਭਾਈ ਜਗਜੀਤ ਸਿੰਘ ਛੜਬੜ ਨੇ ਸਰਬਸੰਮਤੀ ਨਾਲ ਚੁਣੇ ਗਏ ਹਲਕਾ ਪ੍ਰਧਾਨ ਬ੍ਰਿਜ ਲਾਲ ਸਿੰਘ ਜਾਸਲਾ ਨੂੰ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ। Bahujan Samaj Party

Also Read :MP ਕੋਟੇ ਦਾ ਬਜਟ ਆਉਣ ‘ਤੇ 20 ਲੱਖ ਦੀ ਗ੍ਰਾਂਟ ਗਊਸ਼ਾਲਾ ਨੂੰ ਸੌਂਪੀ ਜਾਵੇਗੀ-ਪ੍ਰਨੀਤ ਕੌਰ Maharani Praneet Kaur

Also Read :ਸਮਾਜ ਸੇਵਾ ਲਈ ਖੂਨਦਾਨ ਜਰੂਰ ਕਰੋ – ਐਸ.ਐਮ.ਐਸ ਸੰਧੂ Blood Donation Camphttps://indianewspunjab.com/punjab-news/blood-donation-camp-3/

Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur

Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights

Connect With Us : Twitter Facebook

SHARE