Organization Of Placement Camp ਜ਼ਿਲ੍ਹਾ ਰੋਜਗਾਰ ‘ਤੇ ਕਾਰੋਬਾਰ ਬਿਓਰੋ ਵੱਲੋਂ 20 ਅਪ੍ਰੈਲ ਤੋਂ ਪਲੇਸਮੈਂਟ ਕੈਂਪ ਦਾ ਆਯੋਜਨ

0
152
Organization Of Placement Camp

Organization Of Placement Camp

ਜ਼ਿਲ੍ਹਾ ਰੋਜਗਾਰ ‘ਤੇ ਕਾਰੋਬਾਰ ਬਿਓਰੋ ਵੱਲੋਂ 20 ਅਪ੍ਰੈਲ ਤੋਂ ਪਲੇਸਮੈਂਟ ਕੈਂਪ ਦਾ ਆਯੋਜਨ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ, ਐਸ.ਏ.ਐਸ ਨਗਰ ਵਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਦੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਨੋਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਉਣ ਲਈ 20 ਅਪ੍ਰੈਲ ਤੋਂ ਹਰ ਵੀਰਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਮਰਾ ਨੰ. 461 ਤੀਜੀ ਮੰਜਿਲ, ਡੀ.ਸੀ.ਕੰਪਲੈਕਸ ਸੈਕਟਰ-76 ਐਸ.ਏ.ਐਸ ਨਗਰ ਵਿਖੇ ਪਲੇਸਮੈਂਟ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ। ਇਸੇ ਲੜੀ ਤਹਿਤ ਮਿਤੀ 20 ਅਪ੍ਰੈਲ 2023 ਦਿਨ ਵੀਰਵਾਰ ਸਵੇਰੇ 10:00 ਵਜੇ ਪਲੇਸਮੈਂਟ ਕੈਂਪ ਦਾ ਆਯੋਜਿਤ ਕੀਤਾ ਜਾ ਰਿਹਾ ਹੈ। Organization Of Placement Camp

ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ

Organization Of Placement Camp

ਕੈਂਪ ਵਿੱਚ ਵਿੱਚ ਡੀ.ਬੀ.ਈ.ਈ. ਵਲੋਂ ਵੱਖ-ਵੱਖ ਨਾਮੀ ਕੰਪਨੀਆਂ ਦੇ ਨਿਯੋਜਕਾਂ ਜਿਵੇਂ ਕਿ ਟੈਕ ਮਹਿੰਦਰਾ ਲਿਮ, ਡੀ.ਮਾਰਟ, ਫਿਲੀਪ ਕਾਰਟ ਵਲੋਂ ਭਾਗ ਲਿਆ ਜਾਵੇਗਾ। ਜਿਸ ਵਿੱਚ ਦਸਵੀਂ, ਬਾਰਵੀਂ, ਗ੍ਰੈਜੂਏਟ ਕਿਸੇ ਵੀ ਸਟਰੀਮ ਵਿੱਚ ਡਿਗਰੀ ਪਾਸ ਪ੍ਰਾਰਥੀ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਮੀਨਾਕਸ਼ੀ ਗੋਇਲ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਨੇ ਦੱਸਿਆ ਕਿ ਡੀ.ਬੀ.ਈ.ਈ. ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਲਈ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅੱਗੇ ਵੀ ਆਉਂਦੇ ਹਰ ਵੀਰਵਾਰ ਨੂੰ ਵੱਧ ਤੋਂ ਵੱਧ ਨਿਯੋਜਕਾਂ ਦੀ ਸ਼ਮੂਲੀਅਤ ਕਰਵਾਉਂਦੇ ਹੋਏ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। Organization Of Placement Camp

ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜੋਰ ਯਤਨ

Organization Of Placement Camp

ਜ਼ਿਲ੍ਹਾ ਰੋਜਗਾਰ ‘ਤੇ ਕਾਰੋਬਾਰ ਬਿਓਰੋ ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਪੁਰਜੋਰ ਯਤਨ ਜਾਰੀ ਰਹਿਣਗੇ। ਉਨ੍ਹਾਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪੜ੍ਹੇ ਲਿਖੇ ਨੌਜਵਾਨ ਆਪਣੇ ਰਿਜ਼ਿਊਮ ਦੀਆਂ 5-6 ਕਾਪੀਆਂ ਲੈ ਕੇ ਉਕਤ ਪਲੇਸਮੈਂਟ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਅਤੇ ਵੱਧ ਤੋਂ ਵੱਧ ਲਾਹਾ ਲੈਣ। Organization Of Placement Camp

Also Read :ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਬਾਲਾਜੀ ਚੌਂਕੀ ਦਾ ਆਯੋਜਨ Swami Vivekananda Group

Also Read :corona virus ਲੋਕ ਜਨਤਕ ਥਾਵਾਂ ‘ਤੇ ਮਾਸਕ ਜ਼ਰੂਰ ਪਾਉਣ: ਡਿਪਟੀ ਕਮਿਸ਼ਨਰ

Also Read :ਬਨੂੜ ਦੇ ਪਿੰਡ ਕਰਾਲਾ ਵਿੱਚ ਸਥਿਤ ਸਿਹਤ ਡਿਸਪੈਂਸਰੀ ਵਿੱਚ ਹੋਈ ਚੋਰੀ Theft In The Dispensary

Also Read :ਡਿਪਟੀ ਕਮਿਸ਼ਨਰ ਵੱਲੋਂ ਬਨੂੜ ਮੰਡੀ ਦਾ ਦੌਰਾ Visit of Banur Mandi by DC

Also Read :ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਅੱਜ ਬਨੂੜ ਪਹੁੰਚ ਰਹੇ ਹਨ Member of Parliament Maharani Praneet Kaur

Also Read :ਹਾਈਡਰਾ ‘ਤੇ ਲਟਕ ਕੇ ਲਗਾਈਆਂ ਜਾ ਰਹੀਆਂ ਸਟਰੀਟ ਲਾਈਟਾਂ Street Lights

Connect With Us : Twitter Facebook

 

SHARE