ਸੀਐਮ ਮਾਨ ਨੇ ਪੁੰਛ ਵਿੱਚ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

0
104
CM Maan in Jalandhar

ਚੰਡੀਗੜ੍ਹ (CM Mann Tribute to Martyred Soldiers): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁੰਛ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਹੈ ਕਿ ਰਾਸ਼ਟਰੀ ਰਾਈਫਲਜ਼ ਦੇ 5 ਜਵਾਨ ਸ਼ਹੀਦ ਹੋ ਗਏ ਹਨ। ਇਨ੍ਹਾਂ ‘ਚੋਂ 4 ਜਵਾਨ ਪੰਜਾਬ ਦੇ ਹਨ, ਜੋ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ ਸਨ। ਸਰਹੱਦਾਂ ਦੇ ਪਹਿਰੇਦਾਰ ਜ਼ਿੰਦਾਬਾਦ।

ਉਨ੍ਹਾਂ ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਸ਼ਹੀਦਾਂ ਨੂੰ ਪ੍ਰਣਾਮ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਦੇ ਇਕ ਵਾਹਨ ‘ਚ ਅੱਗ ਲੱਗਣ ਕਾਰਨ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਇਨ੍ਹਾਂ ਪੰਜਾਂ ਵਿੱਚੋਂ 4 ਜਵਾਨ ਪੰਜਾਬ ਨਾਲ ਸਬੰਧਤ ਹਨ। ਇਸ ਹਮਲੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪਾਇਲ ਨਾਲ ਸਬੰਧਤ ਦੋਰਾਹਾ ਨੇੜਲੇ ਪਿੰਡ ਚਣਕੋਈਆਂ ਕਲਾਂ ਦੇ ਸਿਪਾਹੀ ਮਨਦੀਪ ਸਿੰਘ (39) ਪੁੱਤਰ ਸਾਬਕਾ ਸਰਪੰਚ ਸ. ਰੂਪ ਸਿੰਘ ਵੀ ਸ਼ਹੀਦ ਹੋ ਗਿਆ, ਜਿਸ ਦੀ ਪੁਸ਼ਟੀ ਫੌਜ ਨੇ ਮਨਦੀਪ ਸਿੰਘ ਦੇ ਘਰ ਫੋਨ ਕਰਕੇ ਕੀਤੀ ਹੈ। ਜਦੋਂਕਿ ਹਰਕ੍ਰਿਸ਼ਨ ਸਿੰਘ ਤਲਵੰਡੀ ਪਿੰਡ ਬਾਰਠ, ਕੁਲਵੰਤ ਸਿੰਘ ਚੜਿੱਕ ਅਤੇ ਸੇਵਕ ਸਿੰਘ ਵਾਸੀ ਵਾਹਗਾ ਸੀ।

Also Read : Dam administration ਨੇ 10 ‘ਚੋਂ ਕੰਮ ਕਰਦੇ 32 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ

Also Read : Punjab Latest News : ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਦਾਨ ਕੀਤੇ ਵਾਲ, ਸੋਸ਼ਲ ਮੀਡੀਆ ‘ਤੇ ਲਿਖਿਆ ਇਹ ਭਾਵੁਕ ਸੰਦੇਸ਼

Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ

Connect With Us : Twitter Facebook

SHARE