ਫੌਜ ਦੇ ਟਰੱਕ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ NIA ਕਸ਼ਮੀਰ ਲਈ ਰਵਾਨਾ

0
87
NIA to Investigate Terrorist Attack on Army Yruck

ਜੰਮੂ-ਕਸ਼ਮੀਰ (NIA to Investigate Terrorist Attack on Army Yruck): ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਤੇ 8 ਮੈਂਬਰੀ ਫੋਰੈਂਸਿਕ ਟੀਮ ਕਸ਼ਮੀਰ ‘ਚ ਫੌਜ ਦੇ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ ਪੁੰਛ ਲਈ ਰਵਾਨਾ ਹੋ ਗਈ ਹੈ। ਦੁਪਹਿਰ 12.30 ਵਜੇ ਤੱਕ ਭਿੰਬਰ ਵਾਲੀ ਗਲੀ ਇਲਾਕੇ ਵਿੱਚ ਪਹੁੰਚਣਗੇ। ਬੰਬ ਨਿਰੋਧਕ ਦਸਤੇ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ (ਐਸ.ਓ.ਜੀ.) ਦੀ ਟੀਮ ਸਵੇਰੇ ਪੂਰੇ ਇਲਾਕੇ ਦੀ ਜਾਂਚ ਕਰਨ ਗਈ।

ਘਟਨਾ ਸਥਾਨ ਪੁੰਛ ਤੋਂ 90 ਕਿਲੋਮੀਟਰ ਦੂਰ ਹੈ। ਦੂਜੇ ਪਾਸੇ ਸੁਰੱਖਿਆ ਬਲਾਂ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਹੋਏ ਇਸ ਹਮਲੇ ‘ਚ ਰਾਸ਼ਟਰੀ ਰਾਈਫਲਜ਼ ਯੂਨਿਟ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਇਹ ਹਮਲਾ ਰਾਜੌਰੀ ਸੈਕਟਰ ‘ਚ ਦੁਪਹਿਰ 3 ਵਜੇ ਉਸ ਸਮੇਂ ਹੋਇਆ ਜਦੋਂ ਫੌਜ ਦੀਆਂ ਤਿੰਨ ਗੱਡੀਆਂ ਰਾਜੌਰੀ-ਪੁੰਛ ਰਾਸ਼ਟਰੀ ਰਾਜਮਾਰਗ ‘ਤੇ ਭਿੰਬਰ ਗਲੀ ਤੋਂ ਪੁੰਛ ਵੱਲ ਜਾ ਰਹੀਆਂ ਸਨ। ਭਾਰੀ ਮੀਂਹ ਅਤੇ ਘੱਟ ਵਿਜ਼ੀਬਿਲਟੀ ਦਾ ਫਾਇਦਾ ਉਠਾਉਂਦੇ ਹੋਏ ਅੱਤਵਾਦੀਆਂ ਨੇ ਇਕ ਵਾਹਨ ‘ਤੇ ਹਮਲਾ ਕਰ ਦਿੱਤਾ।

ਇਸ ਤੋਂ ਬਾਅਦ ਗ੍ਰੇਨੇਡ ਸੁੱਟੇ ਅਤੇ ਕਰੀਬ 50 ਰਾਉਂਡ ਫਾਇਰ ਕੀਤੇ। ਇਸ ਕਾਰਨ ਗੱਡੀ ਨੂੰ ਅੱਗ ਲੱਗ ਗਈ। ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀਏਐਫਐਫ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਕੱਲ੍ਹ ਦੁਪਹਿਰ ਨੂੰ ਫੌਜ ਨੇ ਇਸ ਨੂੰ ਹਾਦਸਾ ਦੱਸਿਆ ਸੀ ਪਰ ਸ਼ਾਮ 6:33 ਵਜੇ ਪੁਸ਼ਟੀ ਕੀਤੀ ਕਿ ਇਹ ਅੱਤਵਾਦੀ ਹਮਲਾ ਸੀ।

Also Read : ਅੱਤਵਾਦੀ ਹਵਾਰਾ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ

Also Read : ਸੀਐਮ ਮਾਨ ਨੇ ਪੁੰਛ ਵਿੱਚ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ

Connect With Us : Twitter Facebook

SHARE