Twitter Blue Tick Removed From CM Account : ਭਾਰਤ ‘ਚ ਬਲੂ ਟਿੱਕ ਵੈਰੀਫਾਈਡ ਯੂਜ਼ਰਸ ਲਈ ਵੱਡੀ ਖਬਰ ਸਾਹਮਣੇ ਆਈ ਹੈ। ਟਵਿਟਰ ਨੇ ਖਾਤਿਆਂ ਤੋਂ ਵੈਰੀਫਾਈਡ ਬਲੂ ਟਿੱਕਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਦਿਨ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਤੋਂ ਇਲਾਵਾ ਕਈ ‘ਆਪ’ ਆਗੂਆਂ ਦੇ ਖਾਤਿਆਂ ਤੋਂ ਵੈਰੀਫਾਈਡ ਟੈਗ ਹਟਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਕਾਂਗਰਸ ਦੇ ਅਧਿਕਾਰਤ ਖਾਤੇ ਤੋਂ ਬਲੂ ਟਿੱਕ ਵੀ ਹਟਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਸਾਰੇ ਟਵਿਟਰ ਅਕਾਊਂਟਸ ਤੋਂ ਵੈਰੀਫਾਈਡ ਟੈਗ ਹਟਾ ਦਿੱਤਾ ਗਿਆ ਹੈ। ਪੰਜਾਬ ਦੇ ਸੀ.ਐਮ ਮਾਨ ਤੋਂ ਇਲਾਵਾ ਭਾਰਤ ਦੇ ਕਈ ਰਾਜਾਂ ਦੇ ਸੀ.ਐਮ. ਦੇ ਟਵਿੱਟਰ ਖਾਤਿਆਂ ਤੋਂ ਟੈਗ ਹਟਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇਈਏ ਕਿ ਸੀ.ਐੱਮ. ਮਾਨ ਦੇ ਟਵਿੱਟਰ ‘ਤੇ 1.3 ਮਿਲੀਅਨ ਫਾਲੋਅਰਜ਼ ਹਨ।
ਜਦੋਂ ਕਿ ਕੇਜਰੀਵਾਲ ਦੇ 27 ਮਿਲੀਅਨ ਫਾਲੋਅਰ ਹਨ। ਆਮ ਆਦਮੀ ਪਾਰਟੀ ਦੇ ਖਾਤਿਆਂ ਤੋਂ ਬਲੂ ਟਿੱਕ ਵੀ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਦੇ ਕਈ ਟਵਿੱਟਰ ਅਕਾਊਂਟਸ ਤੋਂ ਵੈਰੀਫਾਈਡ ਅਕਾਊਂਟ ਟੈਗ ਨੂੰ ਹਟਾ ਦਿੱਤਾ ਗਿਆ ਹੈ।
Also Read : ਅੱਤਵਾਦੀ ਹਵਾਰਾ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ‘ਚ ਪੇਸ਼ ਹੋਇਆ
Also Read : ਸੀਐਮ ਮਾਨ ਨੇ ਪੁੰਛ ਵਿੱਚ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
Also Read : Fire In Army Truck : ਜੰਮੂ-ਕਸ਼ਮੀਰ ‘ਚ ਫੌਜ ਦੇ ਟਰੱਕ ਨੂੰ ਲੱਗੀ ਅੱਗ, 5 ਜਵਾਨ ਸ਼ਹੀਦ
Also Read : ਫੌਜ ਦੇ ਟਰੱਕ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ NIA ਕਸ਼ਮੀਰ ਲਈ ਰਵਾਨਾ