Ludhiana Tunnel In House : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੁਲਿਸ ਨੇ ਖੇਤਾਂ ਦੀਆਂ ਮੋਟਰਾਂ ਚੋਰੀ ਕਰਨ ਵਾਲੇ ਚੋਰਾਂ ਦੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ। ਪੁਲਸ ਨੇ ਇਕ ਔਰਤ ਸਮੇਤ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੇ 100 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ। ਗ੍ਰਿਫਤਾਰ ਔਰਤ ਦੋਸ਼ੀ ਦੀ ਮਾਂ ਹੈ।
ਚੋਰੀ ਦੀਆਂ ਮੋਟਰਾਂ ਘਰ ਵਿੱਚ ਸੁਰੰਗ ਬਣਾ ਕੇ ਲੁਕੋਈਆਂ ਸਨ। ਇਸੇ ਸੁਰੰਗ ਵਿੱਚ ਬੈਠ ਕੇ ਔਰਤ ਤਾਂਬਾ ਅਤੇ ਐਲੂਮੀਨੀਅਮ ਵੱਖਰਾ ਕਰਦੀ ਸੀ। ਇਸ ਤੋਂ ਬਾਅਦ ਚੋਰੀ ਦਾ ਸਮਾਨ ਖਰੀਦਣ ਵਾਲੇ ਸਕਰੈਪ ਡੀਲਰ ਨੂੰ ਬੁਲਾ ਕੇ ਤਾਂਬਾ ਅਤੇ ਐਲੂਮੀਨੀਅਮ ਵੇਚਿਆ ਜਾਂਦਾ ਸੀ। ਸਮਰਾਲਾ ਅਤੇ ਮਾਛੀਵਾੜਾ ਦੀ ਪੁਲੀਸ ਵੱਲੋਂ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ, ਜੋਤੀਰਾਮ, ਹਰਪ੍ਰੀਤ ਕੌਰ ਅਤੇ ਕੁਲਵੰਤ ਸਿੰਘ ਵਜੋਂ ਹੋਈ ਹੈ। ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਰੋਜ਼ਾਨਾ ਮੋਟਰਾਂ ਚੋਰੀ ਹੋ ਰਹੀਆਂ ਹਨ। ਪੁਲਿਸ ਨੂੰ ਕਿਸੇ ਨੇ ਗੁਪਤ ਸੂਚਨਾ ਦਿੱਤੀ ਕਿ ਇਸ ਘਰ ਵਿੱਚ ਅਨੈਤਿਕ ਕੰਮ ਚੱਲ ਰਿਹਾ ਹੈ।
ਜਦੋਂ ਛਾਪਾ ਮਾਰਿਆ ਗਿਆ ਤਾਂ ਇਸ ਘਰ ਵਿੱਚ ਇੱਕ ਸੁਰੰਗ ਵੀ ਮਿਲੀ। ਮਹਿਲਾ ਮੁਲਜ਼ਮ ਹਰਪ੍ਰੀਤ ਕੌਰ ਇਸ ਸੁਰੰਗ ਵਿੱਚ ਬੈਠ ਕੇ ਚੋਰੀ ਦੇ ਸਾਮਾਨ ਵਿੱਚੋਂ ਤਾਂਬਾ ਅਤੇ ਐਲੂਮੀਨੀਅਮ ਦੀ ਛਾਂਟੀ ਕਰਦੀ ਸੀ। ਮੁਲਜ਼ਮਾਂ ਨੇ ਚੋਰੀ ਦਾ ਸਾਮਾਨ ਵੇਚਣ ਲਈ ਕਬਾੜਖਾਨਾ ਵੀ ਰੱਖਿਆ ਹੋਇਆ ਸੀ। ਮੁਲਜ਼ਮ ਕਬਾੜੀ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ।
Also Read : ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਚਰਚਾ ‘ਚ ਭਿੰਡਰਾਂਵਾਲਾ ਦਾ ਪਿੰਡ
Also Read : PAK ਡਰੋਨ ਮੁੜ ਪੰਜਾਬ ਸਰਹੱਦ ‘ਚ ਦਾਖਲ, BSF ਨੇ ਸ਼ੁਰੂ ਕੀਤਾ ਸਰਚ ਆਪਰੇਸ਼ਨ
Also Read : ਜਲੰਧਰ ‘ਚ ਅਧਿਆਪਕ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Also Read : ਪੰਜਾਬ ਵਿੱਚ ਧੜੱਲੇ ਨਾਲ ਹੋ ਰਹੀ ਹੈ ਫੁੱਲਾਂ ਦੀ ਖੇਤੀ, ਮਹਿਕ ਨਾਲ ਮਹਿਕ ਰਹੇ ਹਨ ਖੇਤ