‘Mann Ki Baat’ 100th Episode : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਅੱਜ ਆਪਣਾ 100ਵਾਂ ਐਪੀਸੋਡ ਪੂਰਾ ਕਰ ਰਿਹਾ ਹੈ। ਇਸ 100ਵੇਂ ਐਪੀਸੋਡ ਨੂੰ ਇਤਿਹਾਸਕ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਐਪੀਸੋਡ ਦਾ ਦੇਸ਼ ਭਰ ਦੇ 4 ਲੱਖ ਕੇਂਦਰਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ‘ਮਨ ਕੀ ਬਾਤ’ ਦੇ ਇਸ ਪ੍ਰੋਗਰਾਮ ‘ਚ ਦੇਸ਼ ਭਰ ਦੀਆਂ ਵੱਖ-ਵੱਖ ਸਮਾਜਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕਰਨ ਜਾ ਰਹੀਆਂ ਹਨ, ਇੱਥੋਂ ਤੱਕ ਕਿ ਦੁਨੀਆ ਭਰ ‘ਚ ਵਸਦੇ ਭਾਰਤੀ ਵੀ ‘ਮਨ ਕੀ ਬਾਤ’ ਦੇ ਇਸ 100ਵੇਂ ਐਪੀਸੋਡ ਨੂੰ ਸੁਣਨਗੇ।
‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਨੇ ਟਵੀਟ ਕੀਤਾ, “ਇਤਿਹਾਸਕ ਪਲ ਲਈ ਤਿਆਰ ਹੋ ਜਾਓ। ਪ੍ਰਧਾਨ ਮੰਤਰੀ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 100ਵਾਂ ਐਪੀਸੋਡ 30 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ‘ਟਰੱਸਟੀਸ਼ਿਪ ਕੌਂਸਲ ਚੈਂਬਰ’ ਵਿੱਚ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ।
Also Read : ਅੱਤਵਾਦੀ ਪੰਨੂ ਦੀ ਧਮਕੀ ਤੋਂ ਬਾਅਦ ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਅਲਰਟ, ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਚਲਾਈ
Also Read : ਫੌਜ ਨੇ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਲਕਸ਼ਮਣ ਲੋਕਪਾਲ ਤੱਕ ਪਹੁੰਚਣ ਲਈ ਨਵਾਂ ਰਸਤਾ ਤਿਆਰ ਕੀਤਾ
Also Read : ਸੀਐਮ ਮਾਨ ਅੱਠਵੀਂ ਜਮਾਤ ਦੇ ਤਿੰਨ ਟਾਪਰਾਂ ਨੂੰ 51-51 ਹਜ਼ਾਰ ਰੁਪਏ ਦਾ ਇਨਾਮ ਦੇਣਗੇ