Amritsar Blast New Update : ਅੰਮ੍ਰਿਤਸਰ ਬੰਬ ਧਮਾਕੇ ਨਾਲ ਸਬੰਧਤ ਮਾਮਲੇ ਦੇ ਮੁੱਖ ਮੁਲਜ਼ਮ ਆਜ਼ਾਦਵੀਰ ਨੇ ਪੁੱਛਗਿੱਛ ਦੌਰਾਨ ਹੈਰਾਨੀਜਨਕ ਖੁਲਾਸਾ ਕੀਤਾ ਹੈ। ਮੁੱਖ ਮੁਲਜ਼ਮ ਆਜ਼ਾਦਵੀਰ ਨੇ ਦੱਸਿਆ ਕਿ ਉਸ ਨੇ ਮਸ਼ਹੂਰ ਹੋਣ ਕਾਰਨ ਇਹ ਧਮਾਕੇ ਕੀਤੇ ਸਨ। ਇਸ ਕਾਰਨ ਉਹ ਸੋਸ਼ਲ ਮੀਡੀਆ ‘ਤੇ ਪੋਸਟਾਂ ਵੀ ਵਾਇਰਲ ਕਰ ਰਿਹਾ ਸੀ। ਉਹ ਪਾਕਿਸਤਾਨ ਵਿੱਚ ਵੱਖਵਾਦੀਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੇੜੇ 3 ਧਮਾਕੇ ਹੋਏ ਸਨ। ਉਕਤ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 6 ਮਈ ਨੂੰ ਰਾਤ 11.30 ਵਜੇ ਹੈਰੀਟੇਜ ਸਟਰੀਟ, 8 ਮਈ ਨੂੰ ਸਵੇਰੇ 6.15 ਵਜੇ ਸਾਰਾਗੜ੍ਹੀ ਪਾਰਕਿੰਗ, 11 ਮਈ ਨੂੰ ਸਵੇਰੇ 12 ਵਜੇ ਗੁਰੂ ਰਾਮਦਾਸ ਸਰਾਂ ਨੇੜੇ ਮਿੱਲ ਵਿੱਚ ਧਮਾਕਾ ਕੀਤਾ ਸੀ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਐਨਆਈਟੀ ਟੀਮ, ਫੋਰੈਂਸਿਕ ਟੀਮ ਅਤੇ ਹੋਰ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ ਸਨ। ਪੁਲਿਸ ਨੇ ਆਈ.ਈ.ਡੀ. ਧਮਾਕੇ ਬਾਰੇ ਜਾਣਕਾਰੀ ਦਿੱਤੀ ਗਈ। ਉਕਤ ਮਾਮਲੇ ਸਬੰਧੀ ਐਨ.ਆਈ.ਏ. ਅਤੇ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਹਨ। ਇਸ ਮਾਮਲੇ ‘ਚ ਜਲਦ ਹੀ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
Also Read : ‘ਆਪ’ ਦੇ ਸੁਸ਼ੀਲ ਰਿੰਕੂ ਨੇ ਕਾਂਗਰਸ ਉਮੀਦਵਾਰ ਕਰਮਜੀਤ ਕੌਰ ਨੂੰ 58,691 ਵੋਟਾਂ ਨਾਲ ਹਰਾਇਆ
Also Read : ਖੇਤਾਂ ‘ਚੋਂ ਮਿਲੀ 5 ਸਾਲਾ ਬੱਚੀ ਦੀ ਲਾਸ਼, ਪੁਲਸ ਨੇ ਸ਼ੁਰੂ ਕੀਤੀ ਜਾਂਚ