Arrested with weapons
ਘਰ ‘ਚ ਦਾਖਲ ਹੋਏ ਵਿਅਕਤੀ ਨੂੰ ਹਥਿਆਰ ਸਮੇਤ ਕੀਤਾ ਕਾਬੂ
ਪਰਿਵਾਰ ਵਾਲਿਆਂ ਨੇ ਉਕਤ ਵਿਅਕਤੀ ‘ਤੇ ਕਾਬੂ ਪਾ ਲਿਆ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਪਰਿਵਾਰਕ ਮੈਂਬਰਾਂ ਨੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮੁਹੱਲਾ ਵਾਸੀਆਂ ਨੂੰ ਸੂਚਨਾ ਦਿੱਤੀ ਅਤੇ ਘਟਨਾ ਸਬੰਧੀ ਥਾਣਾ ਬਨੂੜ ਦੀ ਪੁਲਸ ਨੂੰ ਵੀ ਸੂਚਿਤ ਕੀਤਾ। ਘਟਨਾ ਬਨੂੜ ਦੇ ਵਾਰਡ ਨੰਬਰ 9 ਦੇ ਕਾਕੜਾ ਬਸੀ ਦੀ ਹੈ। Arrested with weapons
ਵਿਅਕਤੀ ਕੋਲੋਂ ਚਾਕੂ ਬਰਾਮਦ
ਪਰਿਵਾਰ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਰਾਤ ਪਰਿਵਾਰ ਦੇ ਮੈਂਬਰ ਸੁੱਤੇ ਪਏ ਸਨ ਕਿ ਅਚਾਨਕ ਵਰਾਂਡੇ ਵਿੱਚੋਂ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਦੇਖਿਆ ਕਿ ਇੱਕ ਵਿਅਕਤੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਸੀ। ਜਦੋਂ ਉਸ ਨੇ ਪੁੱਤਰ ਨੇ ਕਥਿਤ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਪਰ ਇਸ ਦੌਰਾਨ ਉਹ ਬਚ ਗਿਆ। ਪੁਲਿਸ ਕੰਟਰੋਲ ਰੂਮ ਨੂੰ 100 ਨੰਬਰ ‘ਤੇ ਕਾਲ ਕਰਕੇ ਘਟਨਾ ਦੀ ਸੂਚਨਾ ਦਿੱਤੀ ਗਈ। Arrested with weapons
ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ
ਵਾਰਡ ਦੇ ਵਸਨੀਕ ਬਲੀ ਸਿੰਘ ਬੂਟਾ ਸਿੰਘ ਵਾਲਾ ਅਤੇ ਮਲਕੀਤ ਸਿੰਘ ਨੇ ਦੱਸਿਆ ਕਿ ਚੋਰੀ ਵਰਗੀਆਂ ਘਟਨਾਵਾਂ ਕਾਰਨ ਮਾਹੌਲ ਖ਼ਰਾਬ ਹੋ ਰਿਹਾ ਹੈ, ਪੁਲੀਸ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਪੁਲਿਸ ਨੂੰ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕਰਕੇ ਲੋਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। Arrested with weapons
Also Read :ਏਡੀਸੀ ਵੱਲੋਂ ਬਨੂੜ ਤਹਿਸੀਲ ਦਫ਼ਤਰ ਦਾ ਅਚਨਚੇਤ ਨਿਰੀਖਣ Unexpected inspection by ADC
Also Read :ਖ਼ੁਰਾਕ ਪਦਾਰਥਾਂ ਸਬੰਧੀ ਗੈਰਮਿਆਰੀ ਤੇਲ ਵਰਤਣ ‘ਤੇ ਜੁਰਮਾਨਾ Penalty For Using Substandard Oil
Also Read :ਪੁਲਿਸ ਨੇ ਚੋਰਾਂ ਨੂੰ ਕੀਤਾ ਕਾਬੂ The Police Arrested The Thieves
Also Read :ਜਨਤਕ ਜਾਇਦਾਦ ‘ਤੇ ਕਬਜ਼ਾ ਕਰਨ ਦੀ ਕਾਰਵਾਈ ਦਾ ਵਿਰੋਧ Resisting Possession
Connect With Us : Twitter Facebook