ਅੰਮ੍ਰਿਤਸਰ ਦੇ ਰੈਸਟੋਰੈਂਟ ‘ਤੇ ਪੁਲਿਸ ਦਾ ਛਾਪਾ, 266 ਬੋਤਲਾਂ ਸ਼ਰਾਬ ਬਰਾਮਦ

0
80
Amritsar Restaurant Raid News

Amritsar Restaurant Raid News : ਪੰਜਾਬ ਦੇ ਅੰਮ੍ਰਿਤਸਰ ‘ਚ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਰਣਜੀਤ ਐਵੀਨਿਊ ‘ਤੇ ਹੋਪਰਜ਼ ਰੈਸਟੋਰੈਂਟ ਦੀ ਆੜ ‘ਚ ਚੱਲ ਰਹੇ ਬਾਰ ‘ਤੇ ਕਾਰਵਾਈ ਕੀਤੀ ਹੈ। ਰੈਸਟੋਰੈਂਟ ਵਿੱਚ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸੀ ਜਾ ਰਹੀ ਸੀ। ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ ਹੈ। ਪੁਲੀਸ ਨੇ ਬਾਰ ਦੇ ਮੈਨੇਜਰ ਓਮਪ੍ਰਕਾਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਏਸੀਪੀ ਨਾਰਥ ਵਰਿੰਦਰ ਖੋਸਾ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਰੈਸਟੋਰੈਂਟ ਵਿੱਚ ਸ਼ਰਾਬ ਪਰੋਸੀ ਜਾਣ ਦੀ ਸੂਚਨਾ ਮਿਲੀ ਸੀ। ਰੈਸਟੋਰੈਂਟ ਕੋਲ ਪਹਿਲਾਂ ਸ਼ਰਾਬ ਦਾ ਲਾਇਸੈਂਸ ਸੀ, ਜਿਸ ਦੀ ਮਿਆਦ ਪਿਛਲੇ ਵਿੱਤੀ ਸਾਲ 31 ਮਾਰਚ ਨੂੰ ਖਤਮ ਹੋ ਗਈ ਸੀ। ਇਸ ਦੇ ਬਾਵਜੂਦ ਸ਼ਰਾਬ ਪਰੋਸੀ ਜਾ ਰਹੀ ਸੀ। ਆਬਕਾਰੀ ਵਿਭਾਗ ਦੇ ਇੰਸਪੈਕਟਰ ਸੰਜੀਵ ਕੁਮਾਰ ਦੀ ਟੀਮ ਸਮੇਤ ਪੁਲੀਸ ਮੌਕੇ ’ਤੇ ਪੁੱਜੀ।

ਮੈਨੇਜਰ ਓਮਪ੍ਰਕਾਸ਼ ਦੀ ਨਿਗਰਾਨੀ ਹੇਠ ਗਾਹਕਾਂ ਨੂੰ ਸ਼ਰਾਬ ਦਿੱਤੀ ਜਾ ਰਹੀ ਸੀ। ਪੁਲਿਸ ਰਿਕਾਰਡ ਅਨੁਸਾਰ ਰੈਸਟੋਰੈਂਟ ਵਿੱਚ ਸ਼ਰਾਬ ਦਾ ਭੰਡਾਰ ਸੀ। 27 ਪੇਟੀਆਂ ਸ਼ਰਾਬ ਬਰਾਮਦ ਜਿਸ ਵਿੱਚ 266 ਬੋਤਲਾਂ ਵੱਖ-ਵੱਖ ਮਾਰਕਾ ਸ਼ਰਾਬ ਦੀਆਂ ਸਨ। ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਰੈਸਟੋਰੈਂਟ ਦੇ ਮੈਨੇਜਰ ਖ਼ਿਲਾਫ਼ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 68, 1, 14 ਤਹਿਤ ਕੇਸ ਦਰਜ ਕੀਤਾ ਗਿਆ ਹੈ।

Also Read : ਸੁਖਬੀਰ ਬਾਦਲ Kotkapura Firing Case ਵਿੱਚ ਅੱਜ ਫਰੀਦਕੋਟ ਅਦਾਲਤ ਵਿੱਚ ਪੇਸ਼ ਹੋਏ

Also Read : ਪੰਜਾਬ ਸਰਕਾਰ ਨੇ ਇਸ ਵਿਭਾਗ ਵਿੱਚ ਜਾਰੀ ਕੀਤੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Also Read : ਸਿੱਧੂ ਮੂਸੇਵਾਲਾ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ, ਕਤਲ ਤੋਂ ਪਹਿਲਾਂ ਕਈ ਗੀਤ ਰਿਕਾਰਡ ਕੀਤੇ

Connect With Us : Twitter Facebook
SHARE