First prize to PEDA at National level ਉੱਤਮ ਕਾਰਗੁਜ਼ਾਰੀ ਲਈ ਮਿਲਿਆ ਇਨਾਮ

0
253
First prize to PEDA at National level
First prize to PEDA at National level
ਇੰਡੀਆ ਨਿਊਜ਼, ਚੰਡੀਗੜ: 
First prize to PEDA at National level ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੂੰ ਆਪਣੀ ਉੱਤਮ ਕਾਰਗੁਜ਼ਾਰੀ ਲਈ ਦੇਸ਼ ਭਰ ਵਿੱਚੋਂ ਪਹਿਲਾ ਇਨਾਮ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਊਰਜਾ ਵਿਕਾਸ ਮੰਤਰੀ ਡਾ. ਰਾਜ ਕੁਮਾਰ ਵੇਰਕਾ ਕਿਹਾ ਕਿ ਇਸ ਨਾਲ ਉਨਾਂ ਦੀਆਂ ਜ਼ਿੰਮੇਂਵਾਰੀਆਂ ਹੋਰ ਵੀ ਵਧ ਗਈਆਂ ਹਨ।
ਉਹ ਨਾ ਕੇਵਲ ਆਪਣੇ ਇਸ ਸਥਾਨ ਨੂੰ ਬਰਕਾਰ ਰੱਖਣ ਲਈ ਹਰ ਕੋਸ਼ਿਸ਼ ਕਰਨਗੇ ਸਗੋਂ ਸੌਰ ਊਰਜਾ ਅਤੇ ਬਾਇਓਮਾਸ ਵਰਗੇ ਖੇਤਰਾਂ ਵਿੱਚ ਹਰ ਸੰਭਵਾਨਾ ਨੂੰ ਅਮਲ ਵਿੱਚ ਲਿਆਉਣਗੇ ਤਾਂ ਜੋ ਸੂਬੇ ਵਿੱਚ ਊਰਜਾ ਦੀ ਕਮੀ ਨਾਲ ਨਿਪਟਿਆ ਜਾ ਸਕੇ।

14 ਦਸੰਸਰ ਨੂੰ ਦਿੱਤਾ ਜਾਵੇਗਾ ਇਨਾਮ (First prize to PEDA at National level)

ਗੌਰਤਲਬ ਹੈ ਕਿ ਰਾਸ਼ਟਰੀ ਊਰਜਾ ਸੰਭਾਲ ਅਵਾਰਡ 2021 ਵਾਸਤੇ ਪੇਡਾ ਨੂੰ ਪਹਿਲੇ ਇਨਾਮ ਲਈ ਚੁਣਿਆ ਗਿਆ ਹੈ। ਇਹ ਅਵਾਰਡ 14 ਦਸੰਸਰ 2021 ਨੂੰ  ਰਾਸ਼ਟਰੀ ਊਰਜਾ ਸੰਭਾਲ ਦਿਵਸ ’ਤੇ ਵਿਗਿਆਨ ਭਵਨ ਵਿਖੇ ਹੋ ਰਹੇ ਸਮਾਰੋੋਹ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਬਿਜਲੀ ਤੇ ਨਵੀਂ ਅਤੇ ਨਵਿਆਣਯੋਗ ਊਰਜਾ ਦੇ ਕੇਂਦਰੀ ਮੰਤਰੀ ਆਰ.ਕੇ. ਸਿੰਘ ਮੁੱਖ ਮਹਿਮਾਨ ਹੋਣਗੇ।

ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਹੋ ਚੁੱਕੇ (First prize to PEDA at National level)

ਡਾ. ਵੇਰਕਾ ਅਨੁਸਾਰ ਇਕੱਲੇ ਸੌਰ ਊਰਜਾ ਦੇ 729.17 ਮੈਗਾਵਾਟ ਦੇ ਪ੍ਰੋਜੈਕਟ ਸਥਾਪਿਤ ਹੋ ਚੁੱਕੇ ਹਨ ਅਤੇ 58.75 ਮੈਗਾਵਾਟ ਦੇ ਪ੍ਰੋਜੈਕਟ ਪ੍ਰਗਤੀ ਅਧੀਨ ਹਨ। ਨਵਿਆਉਣਯੋਗ ਊਰਜਾ ਦੇ ਪ੍ਰੋਜੈਕਟਾਂ ਵਿੱਚ ਬਾਇਓਮਾਸ ਕੋ-ਜਨਰੇਸ਼ਨ ਪਾਵਰ ਪ੍ਰੋਜੈਕਟ 458.07 ਮੈਗਾਵਾਟ ਅਤੇ ਬਾਇਓਮਾਸ ਪਾਵਰ ਪ੍ਰੋਜੈਕਟ 97.5 ਮੈਗਾਵਾਟ ਸ਼ਾਮਲ ਹਨ।
SHARE