ਨਹਿਰ ‘ਚ ਡਿੱਗੀ ਬਰੇਜਾ ਗੱਡੀ, ਕਾਫੀ ਮਿਹਨਤ ਤੋਂ ਬਾਅਦ ਮਿਲੀ NRI ਦੀ ਲਾਸ਼

0
76
Car Fell in Canal

Car Fell in Canal : ਤਲਵਾੜਾ-ਮੁਕੇਰੀਆਂ ਹਾਈਡਲ ਨਹਿਰ ਵਿੱਚ ਡਿੱਗੀ ਬਰੇਜ਼ਾ ਗੱਡੀ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੁਪਹਿਰ ਬਰੇਜ਼ਾ ਗੱਡੀ ਵਿੱਚ ਸਿਰਫ਼ ਇੱਕ ਵਿਅਕਤੀ ਸਵਾਰ ਸੀ। ਲੋਕਾਂ ਨੇ ਕਾਰ ਨੂੰ ਨਹਿਰ ਵਿੱਚ ਡਿੱਗਦੇ ਦੇਖਿਆ ਤਾਂ ਉਨ੍ਹਾਂ ਨੇ ਤਲਵਾੜਾ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਥਾਣਾ ਤਲਵਾੜਾ ਦੇ ਐਸ.ਐਚ.ਓ ਹਰਗੁਰਦੇਵ ਸਿੰਘ ਆਪਣੀ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਦੇਖਿਆ ਕਿ ਗੱਡੀ ਨਹਿਰ ਵਿੱਚ ਡਿੱਗੀ ਪਈ ਸੀ ਅਤੇ ਵਿਅਕਤੀ ਡੁੱਬ ਗਿਆ ਸੀ।

ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਰੇਨ ਦੀ ਮਦਦ ਨਾਲ ਗੱਡੀ ਨੂੰ ਬਾਹਰ ਕੱਢਿਆ, ਉਦੋਂ ਤੱਕ ਵਾਹਨ ਚਾਲਕ ਐਨ.ਆਰ.ਆਈ. ਯੁਵਰਾਜ ਸਿੰਘ (30) ਪੁੱਤਰ ਕਰਤਾਰ ਸਿੰਘ ਵਾਸੀ ਕਪੂਰਥਲਾ ਦੀ ਮੌਤ ਹੋ ਗਈ ਸੀ। ਯੁਵਰਾਜ ਸਿੰਘ ਪੇਸ਼ੇ ਤੋਂ ਵਕੀਲ ਸਨ। ਜੋ ਆਪਣੀ ਬਰੇਜ਼ਾ ਗੱਡੀ ਨੰਬਰ (ਪੀ.ਬੀ. 09-ਏ.ਐਚ.-0233) ਤੋਂ ਤਲਵਾੜਾ ਆਇਆ ਸੀ।

ਜਦੋਂ ਡਰਾਈਵਰ ਯੁਵਰਾਜ ਸਿੰਘ ਨਹਿਰ ਰਾਹੀਂ ਤਲਵਾੜਾ ਵੱਲ ਜਾ ਰਿਹਾ ਸੀ ਤਾਂ ਸੰਤੁਲਨ ਗੁਆਉਣ ਕਾਰਨ ਗੱਡੀ ਨਹਿਰ ਵਿੱਚ ਜਾ ਡਿੱਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਯੁਵਰਾਜ ਨਸ਼ੇ ਦੀ ਹਾਲਤ ‘ਚ ਸੀ। ਜਦੋਂ ਕਿਸੇ ਨੇ ਪਿੰਡ ਦੇ ਬਾਹਰ ਕਾਰ ਕੋਲ ਖੜ੍ਹੇ ਉਸ ਦੇ ਰਿਸ਼ਤੇਦਾਰ ਬਾਬੂ ਨੂੰ ਫੋਨ ਕਰਕੇ ਦੱਸਿਆ ਕਿ ਤੁਹਾਡਾ ਜਾਣਕਾਰ ਨਸ਼ੇ ਦੀ ਹਾਲਤ ਵਿੱਚ ਪਿੰਡ ਦੇ ਬਾਹਰ ਖੜ੍ਹਾ ਹੈ। ਇਸ ਤੋਂ ਬਾਅਦ ਬਾਬੂ ਉਸ ਨੂੰ ਉਸ ਦੇ ਘਰ ਲੈਣ ਲਈ ਆਇਆ ਪਰ ਉਹ ਨਹੀਂ ਗਿਆ। ਇਸ ਤੋਂ ਬਾਅਦ ਉਹ ਕਾਰ ‘ਚ ਹੀ ਸੌਂ ਗਿਆ, ਜਦੋਂ ਉਹ ਜਾਗਿਆ ਤਾਂ ਕਾਰ ਲੈ ਕੇ ਤਲਵਾੜਾ ਵੱਲ ਜਾਣ ਲੱਗਾ ਤਾਂ ਵੱਡਾ ਹਾਦਸਾ ਵਾਪਰ ਗਿਆ।

Also Read : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ‘ਚ ਸੋਗ

Also Read : ਜੂਨ ਦੇ ਦੂਜੇ ਹਫ਼ਤੇ ਪਾਰਾ ਚੜ੍ਹੇਗਾ, ਤੀਜੇ ਹਫ਼ਤੇ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ

Also Read : ਮੁੱਖ ਮੰਤਰੀ ਭਗਵੰਤ ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਜਾਣੋ ਕਾਰਨ

Connect With Us : Twitter Facebook
SHARE