ਓਡੀਸ਼ਾ ‘ਚ ਭਿਆਨਕ ਰੇਲ ਹਾਦਸਾ, 3 ਟਰੇਨਾਂ ਦੀ ਟੱਕਰ, 238 ਲੋਕਾਂ ਦੀ ਮੌਤ

0
77
Odisha Train Accident News

Odisha Train Accident News : ਓਡੀਸ਼ਾ ਦੇ ਬਾਲਾਸੋਰ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਰੇਲ ਹਾਦਸੇ ‘ਚ 238 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ‘ਚ 900 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ। ਰੇਲਵੇ ਮੁਤਾਬਕ 650 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ।

Odisha Train Accident News

ਇਹ ਹਾਦਸਾ ਬਾਲਾਸੋਰ ਦੇ ਬਹਿੰਗਾ ਬਾਜ਼ਾਰ ਸਟੇਸ਼ਨ ਨੇੜੇ ਸ਼ਾਮ ਕਰੀਬ 7 ਵਜੇ ਵਾਪਰਿਆ। ਰੇਲਵੇ ਮੁਤਾਬਕ ਕੋਲਕਾਤਾ-ਚੇਨਈ ਕੋਰੋਮੰਡਲ ਐਕਸਪ੍ਰੈੱਸ ਅਤੇ ਯਸ਼ਵੰਤਪੁਰ-ਹਾਵੜਾ ਦੁਰੰਤੋ ਐਕਸਪ੍ਰੈੱਸ ਬਹੰਗਾ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਇਸ ਤੋਂ ਬਾਅਦ ਕੋਰੋਮੰਡਲ ਐਕਸਪ੍ਰੈਸ ਰੇਲਗੱਡੀ ਨੇੜੇ ਟ੍ਰੈਕ ‘ਤੇ ਖੜ੍ਹੀ ਮਾਲ ਗੱਡੀ ਨਾਲ ਟਕਰਾ ਗਈ।

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯਸ਼ਵੰਤਪੁਰ-ਹਾਵੜਾ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ ਸੀ। ਇਸ ਦੇ ਕੁਝ ਡੱਬੇ ਦੂਜੇ ਟ੍ਰੈਕ ‘ਤੇ ਪਲਟ ਗਏ ਅਤੇ ਦੂਜੇ ਪਾਸੇ ਤੋਂ ਆ ਰਹੀ ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ ਨਾਲ ਟਕਰਾ ਗਏ। ਇਸ ਤੋਂ ਬਾਅਦ ਕੋਰੋਮੰਡਲ ਟਰੇਨ ਦੀਆਂ ਕੁਝ ਬੋਗੀਆਂ ਵੀ ਪਟੜੀ ਤੋਂ ਉਤਰ ਗਈਆਂ। ਇਹ ਬੋਗੀਆਂ ਇਕ ਹੋਰ ਟ੍ਰੈਕ ‘ਤੇ ਮਾਲ ਗੱਡੀ ਨਾਲ ਟਕਰਾ ਗਈਆਂ। ਕੁਝ ਬੋਗੀਆਂ ਮਾਲ ਗੱਡੀ ਦੇ ਉੱਪਰ ਚੜ੍ਹ ਗਈਆਂ।

ਹਾਦਸੇ ਤੋਂ ਬਾਅਦ ਰੇਲਵੇ ਨੇ ਵੱਖ-ਵੱਖ ਸਟੇਸ਼ਨਾਂ ‘ਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ

ਐਮਰਜੈਂਸੀ ਕੰਟਰੋਲ ਰੂਮ: 6782262286
ਹਾਵੜਾ: 033-26382217
ਖੜਗਪੁਰ: 8972073925, 9332392339
ਬਾਲਾਸੋਰ: 8249591559, 7978418322
ਕੋਲਕਾਤਾ ਸ਼ਾਲੀਮਾਰ: 9903370746

Also Read : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰਕ ਮੈਂਬਰਾਂ ‘ਚ ਸੋਗ

Also Read : ਜੂਨ ਦੇ ਦੂਜੇ ਹਫ਼ਤੇ ਪਾਰਾ ਚੜ੍ਹੇਗਾ, ਤੀਜੇ ਹਫ਼ਤੇ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ

Also Read : ਮੁੱਖ ਮੰਤਰੀ ਭਗਵੰਤ ਮਾਨ ਨੇ Z+ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ, ਜਾਣੋ ਕਾਰਨ

Connect With Us : Twitter Facebook
SHARE