Bomb Near Golden Temple : ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਨੇੜੇ ਅੱਜ ਉਸ ਸਮੇਂ ਫਿਰ ਹਲਚਲ ਮਚ ਗਈ ਜਦੋਂ ਪੁਲਸ ਨੂੰ 4 ਬੰਬ ਹੋਣ ਦੀ ਸੂਚਨਾ ਮਿਲੀ। ਸ਼ੁੱਕਰਵਾਰ ਦੇਰ ਰਾਤ ਪੁਲਸ ਕੰਟਰੋਲ ਰੂਮ ‘ਤੇ ਇਕ ਕਾਲ ਤੋਂ ਬਾਅਦ ਪੁਲਸ ਚੌਕਸ ਹੋ ਗਈ ਅਤੇ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਪੂਰੀ ਕਾਰਵਾਈ ਵਿੱਚ ਪੁਲਿਸ ਨੂੰ ਬੰਬ ਤਾਂ ਨਹੀਂ ਮਿਲੇ ਪਰ ਇੱਕ ਨਿਹੰਗ ਅਤੇ ਉਸਦੇ ਚਾਰ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹੀ ਇਹ ਸ਼ਰਾਰਤ ਕੀਤੀ ਸੀ।
ਘਟਨਾ ਰਾਤ ਦੀ ਹੈ। ਅੱਧੀ ਰਾਤ ਨੂੰ ਹਰਿਮੰਦਰ ਸਾਹਿਬ ਨੇੜੇ ਬੰਬ ਹੋਣ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਤੇ ਦਿੱਤੀ ਗਈ। ਜਿਸ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪੁਲਿਸ ਵੀ ਵਧਾ ਦਿੱਤੀ ਗਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਕਾਫੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਵੀ ਪੁਲਸ ਨੂੰ ਕੁਝ ਪਤਾ ਨਹੀਂ ਲੱਗਾ। ਜਿਸ ਤੋਂ ਬਾਅਦ ਪੁਲਿਸ ਨੇ ਕਾਲਰ ਦੇ ਡੇਟਾ ਦੀ ਭਾਲ ਸ਼ੁਰੂ ਕਰ ਦਿੱਤੀ।
Also Read : ਅੰਮ੍ਰਿਤਸਰ ‘ਚ ਬਾਰਡਰ ‘ਤੇ BSF ਨੇ ਫੜੀ 38 ਕਰੋੜ ਦੀ ਹੈਰੋਇਨ, ਦੇਰ ਰਾਤ ਆਇਆ ਡਰੋਨ
Also Read : ਜੂਨ ਦੇ ਦੂਜੇ ਹਫ਼ਤੇ ਪਾਰਾ ਚੜ੍ਹੇਗਾ, ਤੀਜੇ ਹਫ਼ਤੇ ਪ੍ਰੀ ਮਾਨਸੂਨ ਸ਼ੁਰੂ ਹੋਵੇਗਾ
Also Read : ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਇਆ ਦੁੱਖ, ਕੀਤਾ ਇਹ ਟਵੀਟ