ਲੁਧਿਆਣਾ ‘ਚ 7 ਕਰੋੜ ਦੀ ਲੁੱਟ, 10 ਬਦਮਾਸ਼ਾਂ ਨੇ CMS ਕੰਪਨੀ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਕੀਤੀ ਵਾਰਦਾਤ ਨੂੰ ਅੰਜਾਮ

0
84
Robbery in Ludhiana

Robbery in Ludhiana : ਲੁਧਿਆਣਾ ਦੇ ਰਾਜਗੁਰੂ ਨਗਰ ‘ਚ ਏ.ਟੀ.ਐੱਮ ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਸੀ.ਐੱਮ.ਐੱਸ ਤੋਂ ਕਰੀਬ ਸੱਤ ਕਰੋੜ ਰੁਪਏ ਲੁੱਟ ਲਏ ਗਏ ਹਨ। ਘਟਨਾ ਤੜਕੇ 2 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ 10 ਬਦਮਾਸ਼ ਹਥਿਆਰ ਲੈ ਕੇ ਰਾਜਗੁਰੂ ਨਗਰ ਸਥਿਤ ਏਟੀਐਮ ਵਿੱਚ ਨਕਦੀ ਜਮ੍ਹਾ ਕਰਨ ਵਾਲੀ ਸੀਐਮਐਸ ਸੁਰੱਖਿਆ ਕੰਪਨੀ ਦੇ ਦਫ਼ਤਰ ਵਿੱਚ ਦਾਖਲ ਹੋਏ। ਉਨ੍ਹਾਂ ਇੱਥੇ ਮੌਜੂਦ 5 ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ। ਇਸ ਤੋਂ ਬਾਅਦ ਵਾਲਟ ਦੇ ਬਾਹਰ ਰੱਖੀ 4 ਕਰੋੜ ਦੀ ਨਕਦੀ ਅਤੇ ਦਫਤਰ ਦੇ ਬਾਹਰ ਖੜ੍ਹੀ ਕਾਰ ਲੈ ਗਏ। ਇਸ ਗੱਡੀ ਵਿੱਚ 3 ਕਰੋੜ ਤੋਂ ਵੱਧ ਦੀ ਨਕਦੀ ਸੀ।

ਬਦਮਾਸ਼ਾਂ ਦੇ ਚਲੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੂੰ ਸੂਚਿਤ ਕਰਨ ‘ਤੇ ਲੁਟੇਰੇ ਮੁੱਲਾਂਪੁਰ ਨੇੜੇ ਗੱਡੀ ਛੱਡ ਕੇ ਫ਼ਰਾਰ ਹੋ ਗਏ। ਇਹ ਗੱਡੀ ਪੁਲੀਸ ਨੇ ਬਰਾਮਦ ਕਰ ਲਈ ਹੈ। ਕਾਰ ‘ਚੋਂ 2 ਪਿਸਤੌਲ ਬਰਾਮਦ ਹੋਏ ਹਨ, ਜਦਕਿ ਨਕਦੀ ਗਾਇਬ ਹੈ।

ਜਾਣਕਾਰੀ ਮੁਤਾਬਕ 2 ਬਦਮਾਸ਼ ਪਿਛਲੇ ਗੇਟ ਰਾਹੀਂ ਦਫਤਰ ‘ਚ ਦਾਖਲ ਹੋਏ ਸਨ, ਜਦਕਿ 8 ਬਦਮਾਸ਼ ਸਾਹਮਣੇ ਵਾਲੇ ਗੇਟ ਰਾਹੀਂ ਦਾਖਲ ਹੋਏ ਸਨ। ਉਨ੍ਹਾਂ ਕੋਲ ਪਿਸਤੌਲ ਦੇ ਨਾਲ-ਨਾਲ ਤੇਜ਼ਧਾਰ ਹਥਿਆਰ ਵੀ ਸਨ। ਫਿਲਹਾਲ ਸੀਨੀਅਰ ਪੁਲਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Also Read : ਸੂਫੀ ਗਾਇਕ ਜੋਤੀ ਨੂਰਾਂ ਦੀਆਂ ਮੁਸ਼ਕਿਲਾਂ ਵਧੀਆਂ, ਗਾਇਕ ਹੰਸਰਾਜ ਹੰਸ ਦੇ ਭਰਾ ਨੇ ਜਾਰੀ ਕੀਤਾ ਵੀਡੀਓ

Also Read : ਪੰਜਾਬ ‘ਚ ਬਣੇਗੀ ਰੋਡ ਸੇਫਟੀ ਪੁਲਿਸ, ਹਾਈ ਸਕਿਓਰਿਟੀ ਡਿਜੀਟਲ ਜੇਲ੍ਹ ਲੁਧਿਆਣਾ ਵਿੱਚ ਹੋਵੇਗੀ

Also Read : ਸੀਐਮ ਭਗਵੰਤ ਮਾਨ ਨੇ ਮ੍ਰਿਤਕ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਚੈੱਕ ਸੌਂਪਿਆ

Connect With Us : Twitter Facebook
SHARE