New stadium ready in Punjab: 2024 ਵਿੱਚ ਹੋਣ ਵਾਲੇ ਆਈਪੀਐਲ ਦਾ 17ਵਾਂ ਸੀਜ਼ਨ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਕੋਈ ਵੀ ਆਈਪੀਐਲ ਮੈਚ ਨਹੀਂ ਹੋਵੇਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਇਹ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਦੀ ਉਸਾਰੀ ਦਾ ਕੰਮ 2017 ਵਿੱਚ ਸ਼ੁਰੂ ਹੋਇਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਸ ਦੀ ਉਸਾਰੀ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਸੀ। ਹਾਲ ਹੀ ਵਿੱਚ ਪੀਸੀਏ ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਬਾਅਦ ਇਸ ਦੇ ਕੰਮ ਵਿਚ ਤੇਜ਼ੀ ਲਿਆਂਦੀ ਗਈ ਹੈ। ਹੁਣ ਇਸ ਦੀ ਉਸਾਰੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਸਟੇਡੀਅਮ ਦੇ ਨਿਰਮਾਣ ਕਾਰਜ ‘ਤੇ ਹੁਣ ਤੱਕ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ।
ਵਿਕਟ ਬਿਹਤਰ ਸ਼ੇਪ ਵਿੱਚ ਬਣੀ
ਅਮਰਜੀਤ ਮਹਿਤਾ ਨੇ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਤਿਆਰ ਵਿਕਟਾਂ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸ ਪਿੱਚ ‘ਤੇ ਜ਼ਿਲ੍ਹਾ ਅਤੇ ਘਰੇਲੂ ਮੈਚ ਹੋਣਗੇ। ਪਿੱਚ ਕਿਊਰੇਟਰ ਨੇ ਸਟੇਡੀਅਮ ‘ਚ ਵਿਕਟ ਬਣਾਉਣ ‘ਚ ਕਾਫੀ ਮਿਹਨਤ ਕੀਤੀ। ਅਗਲੇ ਸਾਲ ਇਸ ਪਿੱਚ ‘ਤੇ IPL ਮੈਚ ਖੇਡੇ ਜਾਣਗੇ।
ਇਕ ਵਨਡੇ ਅਤੇ ਟੀ-20 ਮੈਚ ਦੀ ਮੇਜ਼ਬਾਨੀ ‘ਤੇ ਖੁਸ਼ੀ ਜ਼ਾਹਰ ਕੀਤੀ
ਬੀਸੀਸੀਆਈ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਦੀ ਸੂਚੀ ਜਾਰੀ ਕੀਤੀ। ਇਸ ਦੇ ਤਹਿਤ ਪੀਸੀਏ ਨੂੰ ਇੱਕ ਵਨਡੇ ਅਤੇ ਟੀ-20 ਮੈਚ ਦੀ ਮੇਜ਼ਬਾਨੀ ਦਿੱਤੀ ਗਈ ਹੈ। ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਇਸ ’ਤੇ ਬੀਸੀਸੀਆਈ ਸਕੱਤਰ ਜੈ ਸ਼ਾਹ ਦਾ ਧੰਨਵਾਦ ਕੀਤਾ।
Read Also: ਭਾਰੀ ਮੀਂਹ ਕਾਰਨ ਡਿੱਗਿਆ ਪੁਰਾਣਾ ਮਹਿਲ, ਦੋ ਗੱਡੀਆਂ ਦੱਬੀਆਂ, ਨਹੀਂ ਹੋਇਆ ਕੋਈ ਜਾਨ ਦਾ ਨੁਕਸਾਨ
Connect With Us : Twitter Facebook