India News (ਇੰਡੀਆ ਨਿਊਜ਼), Bathinda Municipal Corporation, ਚੰਡੀਗੜ੍ਹ : ਬਠਿੰਡਾ ਨਗਰ ਨਿਗਮ ਦੀ ਮੇਅਰ ਖਿਲਾਫ ਬੇਭਰੋਸਗੀ ਦੇ ਮੱਤੇ ਦਾ ਸਸਪੈਂਸ ਬਣਿਆ ਹੋਇਆ ਹੈ।। ਜਾਣਕਾਰੀ ਅਨੁਸਾਰ ਨਗਰ ਨਿਗਮ ਬਠਿੰਡਾ ਦੀ ਮੌਜੂਦਾ ਮੇਅਰ ਰਮਨ ਗੋਇਲ ਜੋ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਤੀ ਨਜਦੀਕੀ ਮੰਨੇ ਜਾਂਦੇ ਸਨ। ਮੇਅਰ ਖਿਲਾਫ ਕਾਂਗਰਸੀ ਕੌਂਸਲਰਾਂ ਵੱਲੋਂ ਬੇਭਰੋਸਕੀ ਮਤੇ ਦੀ ਖਬਰ ਸਾਹਮਣੇ ਆ ਰਹੀ ਹੈ।
ਸ਼ਹਿਰ ਦੇ ਨਹੀਂ ਹੋ ਰਹੇ ਕੰਮ
ਦੂਜੇ ਪਾਸੇ ਬਠਿੰਡਾ ਕਾਂਗਰਸ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਸੀਂ ਆਪਣੇ ਕਾਂਗਰਸ ਦੇ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਆਏ ਹਾਂ। ਕਾਂਗਰਸ ਪ੍ਰਧਾਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਕੰਮ ਨਹੀਂ ਹੋ ਰਹੇ । ਜਿਸ ਕਾਰਨ ਮੇਅਰ ਨੂੰ ਬਦਲਣਾ ਸਾਡੀ ਮਜਬੂਰੀ ਹੈ। ਜਿਸ ਕਰਕੇ ਸਾਰੇ ਹੀ ਕੌਂਸਲਰਾਂ ਨੂੰ ਬੇਨਤੀ ਕੀਤੀ ਸੀ ਕਿ ਵੋਟਿੰਗ ਦੇ ਵਿੱਚ ਜਰੂਰ ਹਿੱਸਾ ਲੈਣ। ਇਸ ਕਰਕੇ ਅੱਜ ਅਸੀਂ ਮਿਹਰ ਬਦਲਣ ਲਈ ਇੱਥੇ ਇਕੱਠੇ ਹੋਏ ਹਾਂ।
ਆਮ ਆਦਮੀ ਪਾਰਟੀ ਦਾ ਨਹੀਂ ਕੋਈ ਐਮਸੀ
ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਮੈਂ ਇਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਜਾ ਰਿਹਾ ਹਾਂ ਸਾਡੇ ਕੋਲ ਤਾਂ ਕੋਈ ਐਮਸੀ ਨਹੀਂ ਹੈ ਪਰ ਫਿਰ ਵੀ ਇਹ ਲੋਕਤੰਤਰ ਹੈ ਅਗਰ ਕੌਂਸਲਰ ਮੇਹਰ ਨੂੰ ਬਦਲਣਾ ਚਾਹੁੰਦੇ ਹਨ ਤਾਂ ਬਦਲ ਸਕਦੇ ਹਨ।