India News (ਇੰਡੀਆ ਨਿਊਜ਼), Court Appearance, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੀ ਪੇਸ਼ੀ ਨੂੰ ਲੈ ਕੇ ਮੋਹਾਲੀ ਅਦਾਲਤ ਵਿੱਚ ਕਾਨੂੰਨੀ ਦਾਓ ਪੇਚਾਂ ਤੋਂ ਬਾਅਦ ਇੱਕ ਵਾਰ ਫੇਰ ਟਲ ਗਈ।
ਬੀਤੇ ਦਿਨੀਂ ਈਡੀ ਦੇ ਸੰਬੰਧਿਤ ਅਧਿਕਾਰੀਆਂ ਵੱਲੋਂ ਵਿਧਾਇਕ ਗੱਜਣ ਮਾਜਰਾ ਦੀ 20 ਨਵੰਬਰ ਨੂੰ ਹੋਣ ਵਾਲੀ ਪੇਸ਼ੀ ਨੂੰ ਵਿਧਾਇਕ ਦੇ ਤੰਦਰੁਸਤ ਹੋਣ ਦਾ ਹਵਾਲਾ ਦੇ ਕੇ ਜਲਦੀ ਕਰਵਾਉਣ ਲਈ ਅਰਜੀ ਲਗਾਈ ਗਈ ਸੀ। ਜਿਸ ਤੇ ਮੋਹਾਲੀ ਅਦਾਲਤ ਵੱਲੋਂ ਐਸਐਸਪੀ ਮੋਹਾਲੀ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਕਿ ਵਿਧਾਇਕ ਦੀ ਪੇਸ਼ੀ ਤੋਂ ਪਹਿਲਾਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ।
ਵਿਧਾਇਕ ਦੀ ਤਬੀਅਤ ਖਰਾਬ ਹੋਣ ਦਾ ਹਵਾਲਾ
ਪ੍ਰੰਤੂ ਈਡੀ ਦੀ ਟੀਮਾਂ ਅਤੇ ਗਾਰਦ ਜਦੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਪਟਿਆਲਾ ਜੇਲ ਤੋਂ ਲੈਣ ਲਈ ਗਈ ਤਾਂ ਜੇਲ ਸੁਪਰਡੈਂਟ ਪਟਿਆਲਾ ਵੱਲੋਂ ਐਨ ਮੌਕੇ ਤੇ ਕਿਹਾ ਗਿਆ ਕਿ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਤਬੀਅਤ ਖਰਾਬ ਹੋਣ ਦੇ ਚਲਦੇ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾਇਆ ਜਾ ਰਿਹਾ ਹੈ।
ਜੇਲ ਸੁਪਰਡੈਂਟ ਵੱਲੋਂ ਦਿੱਤੀ ਗਈ ਇਹ ਦਲੀਲ ਦਾ ਈਡੀ ਵੱਲੋਂ ਮੋਹਾਲੀ ਅਦਾਲਤ ਵਿੱਚ ਵਿਰੋਧ ਕੀਤਾ ਗਿਆ। ਜਿਸ ਤੇ ਮੋਹਾਲੀ ਅਦਾਲਤ ਵੱਲੋਂ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੁਖੀ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪੰਜ ਡਾਕਟਰਾਂ ਦਾ ਬੋਰਡ ਬਣਾਇਆ ਜਾਵੇ ਅਤੇ ਵਿਧਾਇਕ ਦੀ ਸਿਹਤ ਦੀ ਜਾਂਚ ਕਰ ਕੇ ਕੱਲ ਸਵੇਰੇ 10 ਵਜੇ ਤੱਕ ਰਿਪੋਰਟ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। ਜੇਕਰ ਵਿਧਾਇਕ ਫਿਟ ਪਾਇਆ ਜਾਂਦਾ ਹੈ ਤਾਂ ਉਸ ਨੂੰ ਕੱਲ ਦੋ ਵਜੇ ਤੱਕ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।
40 ਕਰੋੜ ਦੇ ਲੈਣ ਦੇਣ ਦਾ ਮਾਮਲਾ
ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੂੰ ਈਡੀ ਵੱਲੋਂ 40 ਕਰੋੜ ਦੇ ਲੈਨ ਦੇਣ ਦੇ ਮਸਲੇ ਵਿੱਚ ਗਿਰਫਤਾਰ ਕਰਨ ਤੋਂ ਬਾਅਦ ਰੋਪੜ ਜੇਲ ਭੇਜਿਆ ਗਿਆ ਸੀ। ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ ……..