Section 144 Enforcement Orders : ਭਾਰਤ / ਆਸਟ੍ਰੇਲੀਆ ਮੈਚ ਦੇ ਮੱਦੇਨਜ਼ਰ,ਮੋਹਾਲੀ ਵਿੱਚ ਧਾਰਾ 144 ਲਾਗੂ ਕਰਨ ਦੇ ਆਦੇਸ਼

0
155
Section 144 Enforcement Orders

India News (ਇੰਡੀਆ ਨਿਊਜ਼), Section 144 Enforcement Orders, ਚੰਡੀਗੜ੍ਹ : ਡੀਸੀ ਮੋਹਾਲੀ ਆਸ਼ਿਕਾ ਜੈਨ, ਆਈ.ਏ.ਐਸ. ਵਲੋਂ ਫੋਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜ਼ਿਲਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਿਤੀ: 19.11.2023 ਨੂੰ ਅਹਿਮਦਾਬਾਦ, ਗੁਜਰਾਤ ਵਿਖੇ ਹੋਣ ਵਾਲੇ ਆਗਾਮੀ ਕ੍ਰਿਕੇਟ ਵਿਸ਼ਵ ਕੱਪ ਫਾਈਨਲ ਮੈਚ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ  ਉਚਿਤ ਕਦਮ ਚੁੱਕੇ ਜਾਣੇ ਜਰੂਰੀ ਹਨ।

ਕਿਸੇ ਵੀ ਵੱਡੇ ਖੇਡ ਸਮਾਗਮ ਤੋਂ ਬਾਅਦ, ਆਮ ਜਨਤਾ ਵੱਲੋਂ ਨਾਅਰੇ ਲਗਾ ਕੇ, ਸੜਕਾਂ ਤੇ ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਕੇ, ਪਟਾਕੇ ਚਲਾ ਕੇ, ਪ੍ਰਦਸੂਣ ਪੈਦਾ ਕਰਦੇ ਹੋਏ, ਸ਼ਹਿਰ ਵਿੱਚ ਆਵਾਜਾਈ ਅਤੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਕਰਦੇ ਹਨ।

ਇਸ ਲਈ, ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਿਤੀ: 19.11.2023 ਨੂੰ ਅਹਿਮਦਾਬਾਦ, ਗੁਜਰਾਤ ਵਿਖੇ ਹੋਣ ਵਾਲੇ ਆਗਾਮੀ ਕ੍ਰਿਕੇਟ ਵਿਸ਼ਵ ਕੱਪ ਫਾਈਨਲ ਮੈਚ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਇਨਾਂ ਗਤੀਵਿਧੀਆ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਜਾਣੇ ਜਰੂਰੀ ਹਨ।

ਨਿਮਨ ਅਨੁਸਾਰ ਪਾਬੰਦੀ ਲਗਾਈ ਗਈ

ਡੀਸੀ ਮੋਹਾਲੀ ਆਸ਼ਿਕਾ ਜੈਨ, ਆਈ.ਏ.ਐਸ. ਵਲੋਂ ਫੋਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੀਆਂ ਹੋਏ ਇਨ੍ਹਾਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਵਾਉਣ ਲਈ ਨਿਮਨ ਅਨੁਸਾਰ ਪਾਬੰਦੀ ਲਗਾਈ ਗਈ ਹੈ:-

1. ਕਿਸੇ ਵੀ ਜਨਤਕ ਸਥਾਨ ਤੇ ਬਿਨਾਂ ਇਜਾਜ਼ਤ ਦੇ ਪੰਜ ਜਾਂ ਵੱਧ ਵਿਅਕਤੀਆਂ ਦਾ ਬੇਲੋੜਾ ਇਕੱਠ ਹੋਣ ਤੇ, 2. ਪਟਾਕੇ ਚਲਾਉਣ ਤੇ, 3. ਰਾਤ 10 ਵਜੇ ਤੋਂ ਬਾਅਦ ਕਿਸੇ ਵੀ ਜਨਤਕ ਸਥਾਨ ਤੇ ਮਿਊਜਿਕ ਸਿਸਟਮ/ਆਵਾਜ਼ ਪੈਦਾ ਕਰਨ ਵਾਲੇ ਸਿਸਟਮਾਂ/ਸਾਊਂਡ ਐਂਪਲੀਫਾਇਰ ਜਿਵੇਂ ਡੀਜੇ/ਕਾਰ ਮਿਊਜਿਕ ਸਿਸਟਮ/ਢੋਲ/ਡਰੱਮ ਬੀਟਸ ਆਦਿ ਦੁਆਰਾ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣਾ ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਅਤੇ ਕੰਟਰੋਲ) ਨਿਯਮ 2000 ਵਾਤਾਵਰਣ ਸੁਰੱਖਿਆ ਐਕਟ ਦੇ ਤਹਿਤ ਮਨਾਹੀ ਹੈ, 4. ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਅਗਾਊਂ ਇਜਾਜਤ ਲਏ ਬਿਨਾਂ ਖੁੱਲੇ ਵਿਚ ਮੈਚ ਦੀ ਜਨਤਕ ਸਕਰੀਨਿੰਗ ਦੀ ਵੀ ਇਜਾਜ਼ਤ ਨਹੀਂ ਹੈ, 5. ਮੈਚ ਤੋਂ ਪਹਿਲਾਂ, ਇਸ ਦੌਰਾਨ ਜਾਂ ਬਾਅਦ ਵਿੱਚ ਕਿਸੇ ਵੀ ਰੂਪ ਵਿੱਚ ਜਲੂਸ ਕਢਣ ਤੇ।

ਸੀਨੀਅਰ ਕਪਤਾਨ ਪੁਲਿਸ ਜਿੰਮੇਵਾਰ

ਉਪਰੋਕਤ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ, ਆਮ ਜਨਤਾ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਸਰਕਾਰੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ। ਸਾਰੇ ਲੋੜੀਂਦੇ ਇਹਤਿਆਤੀ ਉਪਾਅ ਕਰਨ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਜਿਲ੍ਹਾ ਐਸ.ਏ.ਐਸ.ਨਗਰ ਪੁਲਿਸ ਨੂੰ ਸਹਿਯੋਗ ਦੇਣ।

ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਅਪਰਾਧੀਆਂ ਤੇ ਕਾਨੂੰਨ ਦੇ ਸੰਬੰਧਿਤ ਉਪਬੰਧਾਂ ਦੇ ਤਹਿਤ ਸਖਤ ਕਾਰਵਾਈ ਨਾਲ ਮੁਕੱਦਮਾ ਚਲਾਇਆ ਜਾਵੇਗਾ। ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਇਸ ਹੁਕਮ ਦੀ ਇੰਨ-ਬਿੰਨ ਪਾਲਣਾ ਕਰਵਾਉਣ ਲਈ ਜਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ :Commercial Courts Act : D.L.S.A ਵਲੋਂ ਕਮਰਸ਼ੀਅਲ ਕੋਰਟ ਐਕਟ ਦੇ ਅਧੀਨ ਪ੍ਰੀ-ਸੰਸਥਾ ਵਿਚੋਲਗੀ ਤੇ ਸੈਮੀਨਾਰ

 

SHARE