India News (ਇੰਡੀਆ ਨਿਊਜ਼), Ludhiana Kidnapping Incident, ਚੰਡੀਗੜ੍ਹ : ਲੁਧਿਆਣਾ ਕਾਰੋਬਾਰੀ ਕਿਡਨੈਕ ਕਾਂਡ ਵਿੱਚ ਇੱਕ ਵੱਡਾ ਖੁਲਾਸਾ ਸਾਹਮਣੇ ਆ ਰਿਹਾ ਹੈ। ਇਹ ਖੁਲਾਸਾ ਕਿਟਨੈਪ ਘਟਨਾ ਦਾ ਸ਼ਿਕਾਰ ਹੋਏ ਕਾਰੋਬਾਰੀ ਨੇ ਖੁਦ ਹੀ ਕੀਤਾ ਹੈ। ਕਾਰੋਬਾਰੀ ਅਨੁਸਾਰ ਘਟਨਾ ਦੇ ਦੌਰਾਨ ਕਿਡਨੈਪਰਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਦਲੇ ਸੁਪਾਰੀ ਮਿਲੀ ਸੀ।
ਪੰਜ ਕਰੋੜ ਰੁਪਏ ਦੀ ਡਿਮਾਂਡ
ਲੁਧਿਆਣਾ ਵਿਖੇ ਕਿਡਨੈਪਿੰਗ ਕਾਂਡ ਦਾ ਸ਼ਿਕਾਰ ਹੋਏ ਕਾਰੋਬਾਰੀ ਸੰਭਵ ਜੈਨ ਨੇ ਪੁਲਿਸ ਨੂੰ ਦੱਸਿਆ ਕਿ ਘਟਨਾ ਦੌਰਾਨ ਬਦਮਾਸ਼ਾਂ ਨੇ ਹੀ ਇਸ ਗੱਲ ਦਾ ਜਿਕਰ ਕੀਤਾ ਕਿ ਉਹਨਾਂ ਨੂੰ ਕਿਸੇ ਤੋਂ ਇਸ ਘਟਨਾ ਬਦਲੇ ਸੁਪਾਰੀ ਮਿਲੀ ਸੀ। ਸੰਭਵ ਜੈਨ ਨੇ ਅੱਗੇ ਦੱਸਿਆ ਕਿ ਅਗਰ ਉਹ ਬਚਣਾ ਚਾਹੁੰਦਾ ਹੈ ਤਾਂ ਪੰਜ ਕਰੋੜ ਰੁਪਏ ਦੀ ਡਿਮਾਂਡ ਅੱਗੇ ਰੱਖੀ ਗਈ। ਮਾਮਲੇ ਵਿੱਚ ਦੋ ਕਿਡਨੈਪਰਾ ਦੀ ਪਹਿਚਾਣ ਹੋ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ।
ਨੂਰਾਵਾਲਾ ਰੋਡ ਦੀ ਘਟਨਾ
ਲੁਧਿਆਣਾ ਦੇ ਨੂਰਾਂ ਵਾਲਾ ਰੋਡ ਉੱਪਰ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਫੈਕਟਰੀ ਤੋਂ ਘਰ ਵਾਪਸ ਆ ਰਹੇ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰ ਲਿਆ ਸੀ। ਅਗਵਾਕਾਰਾਂ ਨੇ ਕਾਰੋਬਾਰੀ ਦੀ ਕਾਰ ਵਿੱਚ ਪਹਿਲਾਂ ਮੋਟਰਸਾਈਕਲ ਦੀ ਟੱਕਰ ਕੀਤੀ ਅਤੇ ਉਸੇ ਦੀ ਕਾਰ ਵਿੱਚ ਅਗਵਾ ਕਰਕੇ ਕਰੀਬ ਦੋ ਘੰਟੇ ਘੁਮਾਉਂਦੇ ਰਹੇ ਪੁਲਿਸ ਦੇ ਅਲਰਟ ਹੋ ਜਾਣ ਤੋਂ ਬਾਅਦ ਕਾਰਵਾਈ ਸੰਭਵ ਜੈਨ ਦੀ ਲੱਤ ਵਿੱਚ ਗੋਲੀ ਮਾਰ ਕੇ ਉਸ ਨੂੰ ਜਗਰਾਉ ਪੁੱਲ ਦੇ ਕੋਲ ਸੁੱਟ ਕੇ ਫਰਾਰ ਹੋ ਗਏ ਸਨ। ਜਿਲਾ ਪੁਲਿਸ ਘਟਨਾ ਨੂੰ ਲੈ ਕੇ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੀ ਹੈ
ਇਹ ਵੀ ਪੜ੍ਹੋ :Ludhiana Kidnapping Incident : ਲੁਧਿਆਣਾ ਵਿਖੇ ਕਾਰੋਬਾਰੀ ਨੂੰ ਕਿਡਨੈਪ ਦੀ ਘਟਨਾ ਨੂੰ ਲੈ ਕੇ ਸਿਆਸਤ ਭਖਣ ਲੱਗੀ
ਇਹ ਵੀ ਪੜ੍ਹੋ :Suicide By Youth In Kharar : ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿੰਦੇ ਨੌਜਵਾਨ ਵੱਲੋਂ ਆਤਮਹੱਤਿਆ