India News (ਇੰਡੀਆ ਨਿਊਜ਼), Pakistani Drone Seen Again, ਚੰਡੀਗੜ੍ਹ : ਅੱਜ ਸਵੇਰੇ 3 ਵਜੇ ਬੀਐਸਐਫ ਦੀ ਚੰਦੂ ਵਡਾਲਾ ਪੋਸਟ ਉੱਤੇ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਬੀਐਸਐਫ ਦੇ ਜਵਾਨਾਂ ਨੇ ਡਰੋਨ ਉੱਤੇ ਫਾਇਰਿੰਗ ਕਰਕੇ ਪਾਕਿਸਤਾਨੀ ਡਰੋਨ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਘਟਨਾ ਤੋਂ ਬਾਅਦ ਬੀਐਸਐਫ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਖੇਤਰ ਵਿੱਚ ਸਰਚ ਅਭਿਆਨ ਚਲਾਇਆ।
ਪੰਜ ਰਾਊਂਡ ਫਾਇਰਿੰਗ
ਬੀਐਸਐਫ ਦੇ ਜਵਾਨਾਂ ਨੇ ਚੰਦੂ ਵਡਾਲਾ ਪੋਸਟ ਉੱਤੇ ਸਵੇਰੇ ਤ ਵਜੇ ਪਾਕਿਸਤਾਨੀ ਡਰੋਨ ਦੀ ਹਰਕਤ ਨੂੰ ਦੇਖਿਆ ਇਸ ਤੋਂ ਬਾਅਦ ਜਵਾਨਾਂ ਨੇ ਪੰਜ ਰਾਊਂਡ ਫਾਇਰਿੰਗ ਕਰਕੇ ਡਰੋਨ ਨੂੰ ਢੇਰ ਕਰ ਦਿੱਤਾ ਅਤੇ ਪਾਕਿਸਤਾਨੀ ਦੇ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਫੇਲ ਕਰ ਦਿੱਤਾ।
ਬੀਐਸਐਫ 27 ਬਟਾਲੀਅਨ
ਬੀਐਸਐਫ 27 ਬਟਾਲੀਅਨ ਦੇ ਅਧੀਨ ਚੰਦੂ ਵਡਾਲਾ ਪੋਸਟ ਤੇ ਤੜਕੇ 3 ਵਜੇ ਪਾਕਿਸਤਾਨੀ ਡਰੋਨ ਦੀ ਹਰਕਤਾਂ ਨੂੰ ਦੇਖਿਆ ਗਿਆ। ਬੀਐਸਐਫ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਢੇਰ ਕਰ ਦਿੱਤਾ। ਐਸਐਚ ਓ ਕਲਾਨੌਰ ਮੇਜਰ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਖੇਤਰ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ :Three Boys Missing : ਝਾੜੀ ਵਾਲਾ ਪਿੰਡ ਦੇ ਰਹਿਣ ਵਾਲੇ ਤਿੰਨ ਲੜਕੇ ਲਾਪਤਾ