Need To Be Careful : ਸ਼ਰਾਬ ਪੀਣ ਦੇ ਸ਼ੌਕੀਨ ਹੋ ਜਾਵੋ ਸਾਵਧਾਨ, ਬੋਤਲ ਵਿੱਚੋਂ ਨਿਕਲੀ ਗੰਦਗੀ

0
136
Need To Be Careful

India News (ਇੰਡੀਆ ਨਿਊਜ਼), Need To Be Careful, ਚੰਡੀਗੜ੍ਹ : ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਹੁਣ ਸਾਵਧਾਨ ਹੋ ਜਾਣ ਦੀ ਜਰੂਰਤ ਹੈ ਜੇਕਰ ਅਜਿਹਾ ਨਾ ਕੀਤਾ ਤਾਂ ਉਹਨਾਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਅਸਲ ਵਿੱਚ ਮਿਲਾਵਟ ਇਸ ਕਦਰ ਵੱਧ ਗਈ ਹੈ ਕਿ ਸ਼ਰਾਬ ਵੀ ਹੁਣ ਸ਼ੁਧ ਨਹੀਂ ਰਹਿ ਗਈ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਸ਼ਰਾਬ ਦੀ ਬੋਤਲ ਵਿੱਚੋਂ ਗੰਦਗੀ ਅਤੇ ਕੀੜੇ ਮਕੌੜੇ ਵੇਖੇ ਗਏ ਹਨ।

ਸ਼ਰਾਬ ਦੀ ਬੋਤਲ ਵਿੱਚ ਗੰਦਗੀ

ਮਾਮਲਾ ਨਾਭਾ ਸ਼ਹਿਰ ਦੇ ਨਜ਼ਦੀਕੀ ਪਿੰਡ ਦਾ ਹੈ। ਇੱਕ ਨੌਜਵਾਨ ਵੱਲੋਂ ਠੇਕੇ ਤੋਂ ਸ਼ਤਾਬਦੀ ਬੋਤਲ ਖਰੀਦੀ ਗਈ ਜਦੋਂ ਇਸ ਨੂੰ ਯੂਜ ਕਰਨ ਲੱਗਾ ਤਾਂ ਦੇਖਿਆ ਕਿ ਸ਼ਰਾਬ ਦੀ ਬੋਤਲ ਵਿੱਚ ਕੀੜੇ ਟਿੱਡੀਆਂ ਅਤੇ ਹੋਰ ਕਚਰੇ ਪਏ ਹੋਏ ਸਨ। ਨੌਜਵਾਨ ਨੇ ਬੋਤਲ ਨੂੰ ਸ਼ਰਾਬ ਠੇਕੇ ਦੇ ਕਰਿੰਦੇ ਨੂੰ ਵੀ ਵਿਖਾਇਆ।

ਵਿਭਾਗ ਤੋਂ ਕਾਰਵਾਈ ਦੀ ਮੰਗ

ਠੇਕੇ ਤੋਂ ਸ਼ਰਾਬ ਖਰੀਦਣ ਵਾਲੇ ਪੀੜਿਤ ਨੌਜਵਾਨ ਵੱਲੋਂ ਦੱਸਿਆ ਗਿਆ ਕਿ ਜੇਕਰ ਉਹ ਇਸ ਸ਼ਰਾਬ ਨੂੰ ਯੂਜ ਕਰ ਲੈਂਦਾ ਤਾਂ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਨੌਜਵਾਨ ਨੇ ਐਕਸਾਈਜ ਵਿਭਾਗ ਤੋਂ ਇਸ ਮਾਮਲੇ ਵਿੱਚ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

 

SHARE