Dragon Fruit Farming In Punjab : ਰਵਾਇਤੀ ਖੇਤੀ ਚੱਕਰ ਨੂੰ ਤੋੜ ਕੇ ਡਰੈਗਨ ਫਰੂਟ ਨਾਲ ਰਚਿਆ ਖੁਸ਼ਹਾਲੀ ਦਾ ਇਤਿਹਾਸ

0
200
Dragon Fruit Farming In Punjab

India News (ਇੰਡੀਆ ਨਿਊਜ਼), Dragon Fruit Farming In Punjab, ਚੰਡੀਗੜ੍ਹ : ਪੰਜਾਬ ਵਿੱਚ ਰਿਵਾਈਤੀ ਤੌਰ ਤੇ ਕਣਕ ਝੋਨੇ ਦੀ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਇੱਕ ਵੱਖਰੀ ਕਿਸਮ ਦੀ ਖੇਤੀ ਕਰਕੇ ਤੇਜਿੰਦਰ ਸਿੰਘ ਸਪੁੱਤਰ ਪ੍ਰੀਤਮ ਸਿੰਘ ਪਿੰਡ ਅਦਾਲਤਪੁਰ, ਕਲਾਨੌਰ ਤਹਿਸੀਲ, ਜਿਲ੍ਹਾ ਗੁਰਦਾਸਪੁਰ ਦੁਆਰਾ ਖੇਤੀਬਾੜੀ ਦਾ ਇੱਕ ਨਵਾਂ ਅਧਿਆਏ ਰਚਿਆ ਜਾ ਰਿਹਾ ਹੈ।

ਪੰਜ ਦਰਿਆਵਾਂ ਦੀ ਧਰਤੀ ਉੱਤੇ ਅਜਿਹਾ ਨਜ਼ਾਰਾ ਘੱਟ ਹੀ ਦੇਖਣ ਵਿੱਚ ਆਉਂਦਾ ਹੈ। ਅਗਾਹ ਵਾਧੂ ਕਿਸਾਨ ਨੇ ਰਿਵਾਇਤੀ ਖੇਤੀ ਦੇ ਚੱਕਰ ਨੂੰ ਤੋੜ ਕੇ ਡਰੈਗਨ ਫਰੂਟ ਨਾਲ ਖੁਸ਼ਹਾਲੀ ਦਾ ਇਤਿਹਾਸ ਸਿਰਜ ਦਿੱਤਾ ਹੈ।

ਡਰੈਗਨ ਫਰੂਟ ਵਿੱਚ ਵਪਾਰ ਦੀ ਸੰਭਾਵਨਾ

ਤੇਜਿੰਦਰ ਸਿੰਘ ਨੇ ਦੱਸਿਆ ਕਿ 2019 ਵਿੱਚ ਰਵਾਇਤੀ ਫਸਲਾਂ ਦੇ ਚੱਕਰ ਦੀ ਪਰੰਪਰਾ ਨੂੰ ਤੋੜ ਕੇ ਆਪਣੇ ਪਰਿਵਾਰ ਦੀ ਮਦਦ ਨਾਲ ਖੇਤੀ ਵਿਭੰਨਤਾ ਲਿਆਉਣ ਦਾ ਫੈਸਲਾ ਕੀਤਾ। ਤੇਜਿੰਦਰ ਸਿੰਘ ਨੇ ਖੇਤੀਬਾੜੀ ਦੇ ਖੇਤਰ ਵਿੱਚ ਪੰਜਾਬ ਦੇ ਮੌਸਮ ਨੂੰ ਵਾਚਦੇ ਡਰੈਗਨ ਫਰੂਟ ਵਿੱਚ ਵਪਾਰ ਦੀ ਸੰਭਾਵਨਾ ਨੂੰ ਪਛਾਣਦੇ ਹੋਏ ਅੱਗੇ ਵਧਣ ਦਾ ਯਤਨ ਕੀਤਾ।

ਡਰੈਗਨ ਫਰੂਟ ਦੀ ਖੇਤੀ ਦੇ ਰੱਖ ਰਖਾਵ ਬਾਰੇ ਇੰਟਰਨੈਟ ਤੋਂ ਜਾਣਕਾਰੀ ਇਕੱਠੀ ਕੀਤੀ। ਮਹਾਰਾਸ਼ਟਰ ਤੋਂ ਕਰੀਬ 2400 ਡਰੈਗਨ ਫਰੂਟ ਦੇ ਪੌਦਿਆਂ ਦੇ ਨਾਲ 0.5 ਹੈਕਟੇਅਰ ਜਮੀਨ ਤੇ ਡਰੈਗਨ ਫਰੂਟ ਦੀ ਖੇਤੀਬਾੜੀ ਸ਼ੁਰੂ ਕਰ ਦਿੱਤੀ।

ਕਰੀਬ 3 ਲੱਖ ਸਲਾਨਾ ਕਮਾਈ

ਤੇਜਿੰਦਰ ਸਿੰਘ ਦੱਸਦਾ ਹੈ ਕਿ ਡਰੈਗਨ ਫਰੂਟ ਦੀ ਖੇਤੀ ਦੇ ਸ਼ੁਰੂਆਤੀ ਦਿਨ ਵਿੱਚ ਭਾਰੀ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਡਰੈਗਨ ਫਰੂਟ ਦੀ ਉਤਪਾਦਕਤਾ ਲਈ ਅਨੁਕੂਲ ਸਿੰਚਾਈ ਤਰੀਕੇ, ਕੀਟ ਨਿਯੰਤਰਨ ਨੂੰ ਨਵੀਨੀਕਰਨ ਦੀ ਲੋੜ ਸੀ। ਖੇਤੀਬਾੜੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਦਿਆਂ ਵੱਖ ਵੱਖ ਤਕਨੀਕਾਂ ਉੱਤੇ ਤਜਰਬਾ ਕਰਦਿਆਂ ਡਰੈਗਨ ਫਰੂਟ ਦੀ ਉਤਪਾਦਕਤਾ ਵੱਲ ਕਦਮ ਵਧਾਉਂਦਾ ਰਿਹਾ।

ਡਰੈਗਨ ਫਰੂਟ ਦੀ ਖੇਤੀ ਵਿੱਚ ਮੌਸਮੀ ਪਰਿਸਥਿਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਡਰੈਗਨ ਫਰੂਟ ਦਾ ਮੰਡੀਕਰਨ ਤਜਿੰਦਰ ਸਿੰਘ ਖੁਦ ਆਪ ਕਰਦਾ ਹੈ ਅਤੇ 15 ਕੁਇੰਟਲ ਦੀ ਫਸਲ ਨਾਲ ਕਰੀਬ 3 ਲੱਖ ਸਲਾਨਾ ਕਮਾਈ ਕਰਦਾ ਹੈ।

ਡਰੈਗਨ ਫਰੂਟ ਦੀ ਉਤਪਾਦਕਤਾ ਦੀ ਕਾਮਯਾਬੀ

ਪੰਜਾਬ ਵਿੱਚ ਅਜਿੰਦਰ ਸਿੰਘ ਦੀ ਡਰੈਗਨ ਫਰੂਟ ਫਾਰਮਿੰਗ ਦੀ ਸਫਲਤਾ ਸਿਰਫ ਖੇਤੀ ਖੋਜਾਂ ਦੀ ਕਹਾਣੀ ਨਹੀਂ ਹੈ। ਸਗੋਂ ਪੰਜਾਬ ਦੇ ਕਿਸਾਨਾਂ ਦੇ ਜਜ਼ਬੇ ਦਾ ਪ੍ਰਮਾਣ ਵੀ ਹੈ। ਪੰਜਾਬ ਦੇ ਬਾਕੀ ਸਾਰੇ ਕਿਸਾਨਾਂ ਨੂੰ ਤਜਿੰਦਰ ਸਿੰਘ ਦਾ ਸੰਦੇਸ਼ ਹੈ ਕਿ ਵੱਖ-ਵੱਖ ਪ੍ਰਗਤੀਸ਼ੀਲ ਖੇਤੀ ਵਿਧੀਆਂ ਦੀ ਪਾਲਣਾ ਕਰਦੇ ਹੋਏ, ਖਾਸ ਫਸਲ ਉਗਾਉਣ ਅਤੇ ਘੱਟੋ ਘੱਟ ਸਮਰਥਨ ਮੁੱਲ ਤੇ ਵੇਚਣ ਦੀ ਮਨਾਹੀ ਨੂੰ ਤੋੜਨਾ ਚਾਹੀਦਾ ਹੈ।

ਡਰੈਗਨ ਫਰੂਟ ਦੀ ਉਤਪਾਦਕਤਾ ਦੀ ਕਾਮਯਾਬੀ ਤੇਜਿੰਦਰ ਸਿੰਘ ਦੀ ਦ੍ਰਿੜਤਾ, ਵਿਪਰੀਤ ਹਾਲਾਤਾਂ ਨਾਲ ਸੰਘਰਸ਼ ਦੀ ਕਲਾ ਨਾਲ ਵਿਰਾਸਤੀ ਫ਼ਸਲੀ ਚੱਕਰ ਨੂੰ ਤੋੜ ਕੇ ਖੁਸ਼ਹਾਲੀ ਦੀ ਖੇਤੀਬਾੜੀ ਦੇ ਇਤਿਹਾਸ ਨੂੰ ਸਿਰਜ ਰਹੀ ਹੈ।

ਇਹ ਵੀ ਪੜ੍ਹੋ :Bicycle Rally Against Drugs : ਫ਼ਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਬੀ.ਐਸ.ਐਫ ਵੱਲੋਂ ਨਸ਼ਿਆਂ ਵਿਰੁੱਧ ਸਾਈਕਲ ਰੈਲੀ

ਇਹ ਵੀ ਪੜ੍ਹੋ :Four-Day Book Fair : ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਚਾਰ ਰੋਜ਼ਾ ਪੁਸਤਕ ਮੇਲੇ ਦੀ ਸ਼ੁਰੂਆਤ ਕੀਤੀ

 

SHARE