India News (ਇੰਡੀਆ ਨਿਊਜ਼), STF Incharge Barnala Arrested, ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ (STF) ਦੇ ਬਰਨਾਲਾ ਇੰਚਾਰਜ ਏ.ਐਸ.ਆਈ ਸਤਵਿੰਦਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਵਿੱਚ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਇਕਸਾਫ ਵਿਜੀਲੈਂਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ। ਆਰੋਪੀ ਅਧਿਕਾਰੀ ਵੱਲੋਂ ਇਹ ਰਿਸ਼ਵਤ ਇੱਕ ਕੇਸ ਨੂੰ ਰਫਾ ਦਫਾ ਕਰਨ ਬਦਲੇ ਲਾਈ ਗਈ ਸੀ।
ਨਸ਼ੇ ਦੇ ਕੇਸ ‘ਚੋਂ ਕੱਢਣ ਦੇ ਬਦਲੇ
ਐੱਸ.ਟੀ.ਐੱਫ ਬਰਨਾਲਾ ਦੇ ਇੰਚਾਰਜ ਸਤਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਉਸ ਨੇ ਇਹ ਰਿਸ਼ਵਤ ਹੈਰੋਇਨ ਦੇ ਮਾਮਲੇ ‘ਚ ਸ਼ਾਮਲ ਇਕ ਵਿਅਕਤੀ ਨੂੰ ਨਸ਼ੇ ਦੇ ਕੇਸ ‘ਚੋਂ ਕੱਢਣ ਦੇ ਬਦਲੇ ਲਈ ਸੀ। ਵਿਜੀਲੈਂਸ ਵੱਲੋਂ ਟਰੈਪ ਲਗਾ ਕੇ ਆਰੋਪੀ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਹੋਏ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ।
ਦੋਸ਼ੀ ਖਿਲਾਫ ਸਖਤ ਕਾਰਵਾਈ
ਵਿਜੀਲੈਂਸ ਅਧਿਕਾਰੀ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਰਿਸ਼ਵਤ ਕੇਸ ਵਿੱਚ ਫਸੇ ਦੋਸ਼ੀ ਸਤਵਿੰਦਰ ਸਿੰਘ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ 14 ਦਿਨਾਂ ਦਾ ਸਮਾਂ ਮੰਗਿਆ ਗਿਆ ਹੈ ਅਤੇ ਅਗਲੇਰੀ ਜਾਂਚ ‘ਚ ਉਸ ਦੇ ਨਾਲ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ :Dragon Fruit Farming In Punjab : ਰਵਾਇਤੀ ਖੇਤੀ ਚੱਕਰ ਨੂੰ ਤੋੜ ਕੇ ਡਰੈਗਨ ਫਰੂਟ ਨਾਲ ਰਚਿਆ ਖੁਸ਼ਹਾਲੀ ਦਾ ਇਤਿਹਾਸ