Accident With Straw Smoke : ਪਰਾਲੀ ਦਾ ਧੂੰਆਂ ਅੱਖਾਂ ‘ਚ ਪੈਣ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸੀ, ਸਰਕਾਰੀ ਹਸਪਤਾਲ ‘ਚ ਦਾਖਲ

0
162
Accident With Straw Smoke

India News (ਇੰਡੀਆ ਨਿਊਜ਼), World Fisheries Day, ਚੰਡੀਗੜ੍ਹ : ਝੋਨੇ ਦੀ ਕਟਾਈ ਦਾ ਕੰਮ ਸ਼ੁਰੂ ਹੁੰਦਿਆਂ ਹੀ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਰਾਲੀ ਤੋਂ ਉੱਭਰਨ ਦੀ ਲੋੜ ਹੈ, ਪਰਾਲੀ ਦਾ ਧੂੰਆਂ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪੱਕਾ ਕਾਲੇਵਾਲਾ ‘ਚ ਕਿਸਾਨ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ 12 ਸਾਲਾ ਮਾਸੂਮ ਬੱਚੀ ਝੁਲਸ ਗਈ।

ਘਰ ਦੇ ਕੋਲ ਝੋਨੇ ਦੀ ਪਰਾਲੀ ਨੂੰ ਅੱਗ

ਜਿਸ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ।ਲੜਕੀ ਦੀ ਦਾਦੀ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਨੂੰਹ ਘਾਹ ਚੁਗਣ ਲਈ ਗਏ ਹੋਏ ਸਨ। ਉਸ ਦੇ ਪੋਤੇ-ਪੋਤੀਆਂ ਉਸ ਦੇ ਕੋਲ ਰਹਿ ਰਹੇ ਸਨ। ਕਿਸਾਨ ਨੇ ਉਨ੍ਹਾਂ ਦੇ ਘਰ ਦੇ ਕੋਲ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ।

ਕਾਰਵਾਈ ਮੰਗ ਕੀਤੀ ਕੀਤੀ

ਉਹ ਲੱਕੜਾਂ ਇਕੱਠੀਆਂ ਕਰਨ ਲਈ ਗਈ ਸੀ। ਜਦੋਂ ਉਸ ਦੇ ਪਿੱਛੇ ਆ ਰਹੀ ਉਸ ਦੀ ਪੋਤੀ ਝੋਨੇ ਦੀ ਪਰਾਲੀ ਦਾ ਧੂੰਆਂ ਉਸ ਦੀਆਂ ਅੱਖਾਂ ‘ਚ ਪੈਣ ਕਾਰਨ ਅੱਗ ਦੀ ਲਪੇਟ ‘ਚ ਆ ਗਈ ਅਤੇ ਬੁਰੀ ਤਰ੍ਹਾਂ ਝੁਲਸ ਗਈ। ਜਖਮੀ ਹਾਲਤ ਵਿੱਚ ਬੱਚੀ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਪੀੜਤ ਪਰਿਵਾਰ ਵਲੋਂ ਜਿਸ ‘ਤੇ ਕਾਰਵਾਈ ਮੰਗ ਕੀਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :ADGP. Rupnagar Range : ਜਸਕਰਨ ਸਿੰਘ ਆਈ.ਪੀ.ਐਸ. ਨੇ ਏ.ਡੀ.ਜੀ. ਪੀ. ਰੂਪਨਗਰ ਰੇਂਜ ਵਜੋਂ ਅਹੁਦਾ ਸੰਭਾਲਿਆ

 

SHARE