India News (ਇੰਡੀਆ ਨਿਊਜ਼), New SSP Of Rupnagar, ਚੰਡੀਗੜ੍ਹ : ਰੂਪਨਗਰ ਦੇ ਨਵੇਂ ਐਸਐਸਪੀ ਵਜੋਂ ਅੱਜ ਆਈਪੀਐਸ ਗੁੱਲ ਨੀਤ ਸਿੰਘ ਖੁਰਾਨਾ ਨੇ ਜੁਆਇਨ ਕੀਤਾ। ਇਸ ਮੌਕੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ ਉੱਤੇ ਨਕੇਲ ਕੱਸੀ ਜਾਏਗੀ ਅਤੇ ਨਜਾਇਜ਼ ਮਾਈਨਿੰਗ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ।
ਨਵੇਂ ਜੁਆਇਨ ਹੋਏ ਐਸਐਸਪੀ ਨੇ ਇਲਾਕਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਰੂਪ ਨਗਰ ਨੂੰ ਕ੍ਰਾਈਮ ਫਰੀ ਬਣਾਇਆ ਜਾਵੇਗਾ।
ਰੂਪ ਨਗਰ ਨੂੰ ਕ੍ਰਾਈਮ ਫਰੀ ਬਣਾਇਆ ਜਾਵੇਗਾ
ਜ਼ਿਲ੍ਹੇ ਵਿੱਚ ਜਿਸ ਜਗ੍ਹਾ ਉੱਤੇ ਪੁਲਿਸ ਦੀ ਜਰੂਰਤ ਹੈ ਉਸ ਜਗ੍ਹਾ ਉੱਤੇ ਪੁਲਿਸ ਬਲ਼ ਨੂੰ ਤੈਨਾਤ ਕੀਤਾ ਜਾਵੇਗਾ। ਫਿਰ ਭਾਵੇਂ ਉਹ ਨਾਕਿਆਂ ਦੇ ਰੂਪ ਵਿੱਚ ਹੋਵੇ ਜਾਂ ਪੁਲਿਸ ਪੈਟਰੋਲਿੰਗ ਦੇ ਰੂਪ ਵਿੱਚ ਹੋਵੇ। ਨਾਈਟ ਪੁਲਿਸ ਪੈਟਰੋਲਿੰਗ ਦੀ ਵਿਵਸਥਾ ਵੀ ਖਾਸ ਤੌਰ ਤੇ ਕੀਤੀ ਜਾਵੇਗੀ। ਨਵੇਂ ਜੁਆਇਨ ਕੋਈ ਐਸਐਸਪੀ ਨੇ ਕਿਹਾ ਕਿ ਰੂਪ ਨਗਰ ਨੂੰ ਕ੍ਰਾਈਮ ਫਰੀ ਬਣਾਇਆ ਜਾਵੇਗਾ।
ਏ.ਡੀ.ਜੀ.ਪੀ. ਰੋਪੜ ਰੇਂਜ ਵਜੋਂ ਅਹੁਦਾ ਸੰਭਾਲਿਆ
ਉਧਰ ਦੂਜੇ ਪਾਸੇ ਸਾਲ 1998 ਬੈਚ ਦੇ ਆਈ.ਪੀ.ਐਸ. ਅਧਿਕਾਰੀ ਜਸਕਰਨ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ.ਏ.ਐੱਸ.ਨਗਰ, ਮੋਹਾਲੀ ਵਿਖੇ ਏ.ਡੀ.ਜੀ.ਪੀ. ਰੋਪੜ ਰੇਂਜ ਵਜੋਂ ਅਹੁਦਾ ਸੰਭਾਲਿਆ।ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਐਸ ਏ ਐਸ ਨਗਰ ਦੇ ਐਸ ਐਸ ਪੀ ਡਾ. ਸੰਦੀਪ ਗਰਗ ਅਤੇ ਐਸ ਪੀ (ਐਚ) ਜਯੋਤੀ ਯਾਦਵ ਨੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ।
ਇਹ ਵੀ ਪੜ੍ਹੋ :Review Of Development Activities : ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ
ਇਹ ਵੀ ਪੜ੍ਹੋ :Four-Day Book Fair : ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁਹਾਲੀ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਚਾਰ ਰੋਜ਼ਾ ਪੁਸਤਕ ਮੇਲੇ ਦੀ ਸ਼ੁਰੂਆਤ ਕੀਤੀ