India News (ਇੰਡੀਆ ਨਿਊਜ਼), SMS Sandhu, ਚੰਡੀਗੜ੍ਹ : ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ SMS Sandhu ਨੇ ਕਿਹਾ ਕਿ ਨਿਰਸੰਦੇਹ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਹੀ ਨਹੀਂ ਸਗੋਂ ਨੈਸ਼ਨਲ ਪੱਧਰ ਦੇ ਵੱਡੇ ਨੇਤਾ ਹਨ। ਉਹਨਾਂ ਦਾ ਭਾਰਤੀ ਜਨਤਾ ਪਾਰਟੀ ਵਿੱਚ ਰਾਸ਼ਟਰੀ ਪੱਧਰ ਦੇ ਪਹਿਲੀ ਕਤਾਰ ਦੇ ਆਗੂਆਂ ਨਾਲ ਉਹਨਾਂ ਦਾ ਚੰਗਾ ਰਾਬਤਾ ਹੈ। ਉਹਨਾਂ ਆਪਣਾ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੱਡੀ ਜਿੰਮੇਦਾਰੀ ਦਿੱਤੀ ਜਾਣੀ ਚਾਹੀਦੀ ਹੈ। ਇਹ ਸਮੇਂ ਦੀ ਜਰੂਰਤ ਵੀ ਹੈ।
ਸੀਐਮ ਪੰਜਾਬ ਰਹਿੰਦਿਆ ਲਏ ਵੱਡੇ ਫੈਸਲੇ
ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਸੰਧੂ ਨੇ ਕਿਹਾ ਕਿ ਬੀਜੇਪੀ ਵੱਲੋਂ ਪੰਜਾਬ ਵਿੱਚ ਆਪਣੇ ਪੈਰ ਪਸਾਰਨ ਅਤੇ ਮਜਬੂਤੀ ਹਾਸਲ ਕਰਨ ਲਈ Capt. Amarinder Singh ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ 2024 ਦੇ ਇਲੈਕਸ਼ਨ ਨੂੰ ਦੇਖਦੇ ਹੋਏ ਬੀਜੇਪੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵੱਡਾ ਫੈਸਲਾ ਲਿਆ ਲਿਆ ਜਾਣਾ ਚਾਹੀਦਾ ਹੈ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਐਮ ਪੰਜਾਬ ਰਹਿੰਦਿਆ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਵੱਡੇ ਫੈਸਲੇ ਲਏ ਗਏ ਉੱਥੇ ਹੀ ਉਨਾਂ ਕਿਸਾਨਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਹੈ।
ਪੰਜਾਬ ਦੀ ਵਾਗਡੋਰ ਸੌਂਪੀ ਜਾਣੀ ਚਾਹੀਦੀ ਹੈ
SMS Sandhu ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਧੜਲੇਦਾਰ ਲੀਡਰ ਨੂੰ ਬੀਜੇਪੀ ਪੰਜਾਬ ਇਕਾਈ ਵਿੱਚ 2024 ਇਲੈਕਸ਼ਨ ਪੰਜਾਬ ਦੀ ਵਾਗਡੋਰ ਸੌਂਪੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਜਨੀਤੀ ਦੇ ਖੇਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਦੂਜੀ ਪਾਰੀ ਸਬੰਧੀ, ਰਾਜਨੀਤਿਕ ਭਵਿੱਖ ਸੁਨਹਿਰਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ :New SSP Of Rupnagar : ਰੂਪਨਗਰ ਦੇ ਨਵੇਂ ਐਸਐਸਪੀ ਵਜੋਂ ਆਈਪੀਐਸ ਗੁੱਲ ਨੀਤ ਸਿੰਘ ਖੁਰਾਨਾ ਨੇ ਕੀਤਾ ਜੁਆਇਨ